ਚੰਡੀਗੜ੍ਹ: ਅੱਜ ਦੇ ਸਮੇਂ ਚ ਸੋਸ਼ਲ ਮੀਡੀਆ ਦਾ ਇਸਤੇਮਾਲ ਆਮ ਦੇ ਨਾਲ ਨਾਲ ਖਾਸ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ। ਨਾਲ ਹੀ ਅੱਜ ਦੇ ਸਮੇਂ ਚ ਇਸਦੀ ਅਹਿਮੀਅਤ ਵੀ ਕਾਫੀ ਵਧ ਗਈ ਹੈ। ਜਿਸ ਕਾਰਨ ਇਹ ਕਹਿਣ ਵੀ ਗਲਤ ਨਹੀਂ ਹੋਵੇਗਾ ਕਿ ਸੋਸ਼ਲ ਮੀਡੀਆ ਹੁਣ ਰਾਜਨੀਤੀ ਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਫੇਸਬੁੱਕ ਹੋਵੇ, ਟਵਿੱਟਰ ਹੋਵੇ ਸਿਆਸੀ ਲੋਕ ਵੀ ਇਸਦਾ ਇਸਤੇਮਾਲ ਕਿਸੇ ਘਟਨਾਕ੍ਰਮ ਤੇ ਪ੍ਰਤੀਕਿਰਿਆ ਦੇਣ ਲਈ ਕਰਦੇ ਰਹਿੰਦੇ ਹਨ। ਨਾਲ ਹੀ ਆਮ ਲੋਕਾਂ ਦੀ ਪ੍ਰਤੀਕ੍ਰਿਰਿਆ ਵੀ ਮਿਲਦੀ ਰਹਿੰਦੀ ਹੈ।
ਦੱਸ ਦਈਏ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਟਵਿੱਟਰ ’ਤੇ ਫੋਲੋਅਰਜ਼ ਤੇਜ਼ੀ ਨਾਲ ਵਧ ਰਹੇ ਹਨ। ਜੀ ਹਾਂ ਸੀਐੱਮ ਭਗਵੰਤ ਮਾਨ ਦੇ ਟਵਿੱਟਰ ਅਕਾਉਂਟ ’ਤੇ 10 ਲੱਖ ਫਾਲੋਅਰਜ਼ ਵਾਲੇ ਪੰਜਾਬ ਦੇ ਤੀਜ਼ੇ ਸਿਆਸਤਦਾਨ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀਐੱਮ ਮਾਨ ਤੋਂ ਪਹਿਲਾਂ ਇਹ ਉਪਲਬਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਸਿਲ ਕੀਤੀ ਸੀ।
ਇਸ ਸਿਆਸੀ ਆਗੂ ਦੇ ਇੰਨ੍ਹੇ ਫੋਲੋਅਰਜ਼: ਇੱਕ ਨਿੱਜੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਸਾਬਕਾ ਮੁੱਖ ਅਮਰਿੰਦਰ ਸਿੰਘ 10 ਲੱਖ ਫਾਲੋਅਰਜ਼ ਪਹਿਲੇ ਵਿਅਕਤੀ ਬਣੇ ਸੀ ਪਰ ਹੁਣ ਉਨ੍ਹਾਂ ਦੇ 1.1 ਮਿਲੀਅਨ ਫਾਲੋਅਰਜ਼ ਹਨ। ਇਨ੍ਹਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ 10 ਲੱਖ ਫਾਲੋਅਰਜ਼ ਤੱਕ ਪਹੁੰਚ ਗਏ ਹਨ। ਇਹ ਉਸ ਸਮੇਂ ਹੋਇਆ ਜਦੋ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸੀ। ਇਨ੍ਹਾਂ ਤੋਂ ਬਾਅਦ ਹੁਣ ਸੀਐੱਮ ਭਗਵੰਤ ਮਾਨ ਵੀ ਇਸ ਕਤਾਰ ’ਚ ਆ ਗਏ ਹਨ। ਹੁਣ ਸੀਐੱਮ ਮਾਨ ਦੇ 10 ਲੱਖ ਫਾਲੋਅਰਜ਼ ਹੋ ਗਏ ਹਨ ਜਦਕਿ ਪਹਿਲਾਂ ਇਨ੍ਹਾਂ ਦੇ ਸਿਰਫ 6 ਲੱਖ ਦੇ ਕਰੀਬ ਫਾਲੋਅਰ ਸੀ।
ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ 4.25 ਲੱਖ ਫਾਲੋਅਰਜ਼ ਹਨ, ਹਰਸਿਮਰਤ ਕੌਰ ਬਾਦਲ ਦੇ 2.72 ਲੱਖ ਫਾਲੋਅਰਜ਼, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ 99,600 ਫਾਲੋਅਰਜ਼ ਹਨ ਜਦਕਿ ਪੰਜਾਬ ਕਾਂਗਰਸ ਦੇ ਬਣੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ 2.83 ਲੱਖ ਫਾਲੋਅਰਜ਼ ਹਨ।
ਇਹ ਵੀ ਪੜੋ: ਸੀਐੱਮ ਮਾਨ ਨੂੰ ਝਟਕਾ !, ਰਾਜਪਾਲ ਨੇ 'ਇੱਕ ਵਿਧਾਇਕ-ਇੱਕ ਪੈਨਸ਼ਨ' ਆਰਡੀਨੈਂਸ ਭੇਜਿਆ ਵਾਪਸ