ETV Bharat / city

ਪੰਜਾਬ ਮੰਤਰੀ ਮੰਡਲ ਤੈਅ, ਜੋਰਾਂ ’ਤੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ - punjab cabinet first meeting on 19 march

ਪੰਜਾਬ ਦੀ ਆਮ ਆਦਮੀ ਪਾਰਟੀ ਦਾ ਮੰਤਰੀ ਮੰਡਲ ਤੈਅ ਹੋ ਚੁੱਕਾ ਹੈ। ਨਵੇਂ ਮੰਤਰੀ ਭਲਕੇ ਸ਼ਨੀਵਾਰ ਨੂੰ ਸਹੁੰ ਚੁੱਕਣਗੇ (oath ceremony tomorrow)ਤੇ ਇਸ ਉਪਰੰਤ ਸਕੱਤਰੇਤ ਵਿਖੇ ਦੁਪਹਿਰ ਸਾਢੇ 12 ਵਜੇ ਹੋਵੇਗੀ।

ਪੰਜਾਬ ਮੰਤਰੀ ਮੰਡਲ ਤੈਅ
ਪੰਜਾਬ ਮੰਤਰੀ ਮੰਡਲ ਤੈਅ
author img

By

Published : Mar 18, 2022, 1:08 PM IST

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਨਵਾਂ ਮੰਤਰੀ ਮੰਡਲ ਤੈਅ (punjab cabinet fianlized)ਹੋ ਚੁੱਕਾ ਹੈ। ਬਕਾਇਦਾ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵੀ ਬੁਲਾ ਲਈ (govt called cabinet meeting) ਹੈ। ਹਾਲਾਂਕਿ ਅਜੇ ਤੱਕ ਮੰਤਰੀ ਨਹੀਂ ਬਣੇ ਹਨ ਪਰ ਸ਼ਨੀਵਾਰ ਸਵੇਰੇ ਹੀ ਕੁਝ ਮੰਤਰੀਆਂ ਦੇ ਸਹੁੰ ਚੁੱਕੇ ਜਾਣ ਦੀ ਸੰਭਾਵਨਾ (oath ceremony tomorrow) ਹੈ।

ਪੰਜਾਬ ਸਿਵਲ ਸਕੱਤਰੇਤ ਵਿਖੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਸ਼ਨੀਵਾਰ ਦੁਪਿਹਰ ਸਾਢੇ 12 ਵਜੇ ਬੁਲਾ ਲਈ ਗਈ ਹੈ (punjab cabinet first meeting on 19 march)। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੰਤਰੀ ਮੰਡਲ ਲਗਭਗ ਤੈਅ ਹੈ ਤੇ ਨਵੇਂ ਬਣਨ ਜਾ ਰਹੇ ਮੰਤਰੀਆਂ ਦੇ ਨਾਮ ਬਾਅਦ ਦੁਪਿਹਰ ਜਾਂ ਸ਼ਾਮ ਤੱਕ ਜਨਤਕ ਹੋ ਸਕਦੇ ਹਨ। ਉਂਜ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆੰ ਜੋਰਾਂ ’ਤੇ ਚੱਲ ਰਹੀਆਂ ਹਨ ਤੇ ਸਹੁੰ ਚੁੱਕ ਸਮਾਗਮ ਦੁਪਿਹਰ ਤੋਂ ਪਹਿਲਾਂ ਹੋਣਾ ਲਗਭਗ ਤੈਅ ਹੈ।

ਇਥੇ ਇਹ ਵੀ ਜਿਕਰਯੋਗ ਹੈ ਕਿ 92 ਸੀਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਲਈ ਮੰਤਰੀ ਮੰਡਲ ਤੈਅ ਕਰਨਾ ਚੁਣੌਤੀ ਭਰਪੂਰ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਮੰਤਰੀ ਮੰਡਲ ਦੋ ਹਿੱਸਿਆਂ ਵਿੱਚ ਬਣਾਇਆ ਜਾਵੇਗਾ। ਅੱਧੀ ਦਰਜਣ ਤੋਂ ਥੋੜ੍ਹਾ ਵੱਧ ਮੰਤਰੀ ਸ਼ਨੀਵਾਰ ਨੂੰ ਸਹੁੰ ਚੁੱਕਣਗੇ ਤੇ ਬਾਅਦ ਵਿੱਚ ਕੁਝ ਦਿਨ ਦੀ ਵਿੱਥ ਪਾ ਕੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਪੰਜਾਬ ਵਿੱਚ ਵਿਧਾਨਸਭਾ ਸੀਟਾਂ ਦੇ ਲਿਹਾਜ ਨਾਲ ਸਿਰਫ 15 ਫੀਸਦੀ ਮੰਤਰੀ ਹੀ ਬਣਾਏ ਜਾ ਸਕਦੇ ਹਨ। ਇਸ ਹਿਸਾਬ ਨਾਲ 16 ਮੰਤਰੀ ਹੀ ਬਣਾਏ ਜਾ ਸਕਦੇ ਹਨ।

ਪੰਜਾਬ 'ਚ ਨਵੀਂ ਬਣੀ ਮਾਨ ਸਰਕਾਰ ਦੇ ਮੰਤਰੀਆਂ ਵੱਲੋਂ ਸ਼ਨੀਵਾਰ ਨੂੰ ਸਹੁੰ ਚੁੱਕੀ ਜਾਵੇਗੀ। ਮੰਤਰੀਆਂ ਦਾ ਇਹ ਸਹੁੰ ਚੁੱਕ ਸਮਾਰੋਹ 19 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ ਸਮੇਂ ਰਾਜ ਭਵਨ ਵਿਖੇ ਹੋਵੇਗਾ। ਇਸ ਸੂਚੀ 'ਚ ਕੌਣ-ਕੌਣ ਸ਼ਾਮਲ ਹੋਵੇਗਾ, ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ। ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਕੁਝ ਵੱਡੇ ਫੈਸਲੇ ਹੋ ਸਕਦੇ ਹਨ। ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਵੱਡੇ ਵਾਅਦੇ ਕੀਤੇ ਹਨ।

ਇਸ ਬੈਠਕ ਦੌਰਾਨ ਮਾਨ ਸਰਕਾਰ ਵੱਲੋਂ ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਚਲਾਉਣ ਲਈ ਕੁਝ ਫੌਰੀ ਨਿਯੁਕਤੀਆਂ ਵੀ ਜਰੂਰੀ ਹਨ, ਲਿਹਾਜਾ ਇਨ੍ਹਾਂ ਨਿਯੁਕਤੀਆਂ ’ਤੇ ਮੁਹਰ ਵੀ ਲੱਗ ਸਕਦੀ ਹੈ। ਐਡਵੋਕੇਟ ਜਨਰਲ ਦਾ ਨਾਮ ਲਗਭਗ ਤੈਅ ਹੈ। ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਨੂੰ ਏਜੀ ਬਣਾਏ ਜਾਣ ਦੀ ਜੋਰਦਾਰ ਚਰਚਾਵਾਂ ਹਨ ਤੇ ਉਨ੍ਹਾਂ ਦੀ ਨਿਯੁਕਤੀ ਦੀ ਨੋਟੀਫੀਕੇਸ਼ਨ ਪਹਿਲੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਦਿੱਤੀਆਂ ਹੋਲੀ ਦੀਆਂ ਵਧਾਈਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.