ਜਲੰਧਰ:ਪੰਜਾਬ ਵਿੱਚ ਭਾਜਪਾ ਲਈ ਜਿੱਥੇ ਖੁਦ ਹੈਰਾਨੀ ਵਾਲੀ ਗੱਲ ਹੈ, ਉਥੇ ਹੀ ਇਹ ਵੱਡੀ ਸੱਚਾਈ ਹੈ ਕਿ ਪਾਰਟੀ ਕੋਲ ਟਿਕਟਾਂ ਲੈਣ ਵਾਲਿਆਂ ਦੀ ਲੰਮੀ ਕਤਾਰ ਲੱਗ ਗਈ ਹੈ। ਇਸ ਬਾਰੇ ਸਾਬਕਾ ਮੰਤਰੀ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਦੋ ਸਾਲ ਪਹਿਲਾਂ ਅਹਿਸਾਸ ਹੋਇਆ ਸੀ, ਇਕੱਲੇ ਲੜ ਸਕਾਂਗੇ
ਪੰਜਾਬ (punjab assembly election 2022) ਵਿੱਚ ਅੱਜ ਤੋਂ ਕਰੀਬ ਦੋ ਸਾਲ ਪਹਿਲੇ ਪੰਜਾਬ ਭਾਰਤੀ ਜਨਤਾ ਪਾਰਟੀ (punjab bjp) ਮੈਨੂੰ ਇੰਜ ਲੱਗਣ ਲੱਗ ਪਿਆ ਸੀ ਕਿ ਪੰਜਾਬ ਵਿੱਚ ਹੋਣ ਉਹ ਇਕੱਲੇ ਹੀ ਚੋਣਾਂ ਲੜ ਸਕਦੇ ਹਾਂ। ਇਸ ਨੂੰ ਲੈ ਕੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਈ ਨੇਤਾਵਾਂ ਨੇ ਤਾਂ ਸ਼ਰ੍ਹੇਆਮ ਸਟੇਜ ਉੱਪਰ ਅਕਾਲੀ ਦਲ ਨੂੰ ਛੱਡ ਕੱਲੇ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਸੀ। ਪਰ ਉਸ ਤੋਂ ਬਾਅਦ ਜਦ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਲਈ ਤਿਲ ਕਨੂੰਨ ਬਣਾਏ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਮੂਧੇ ਮੂੰਹ ਡਿੱਗਣ ਦੇ ਕਗਾਰ ਤੇ ਆ ਗਈ। ਪੰਜਾਬ ਵਿੱਚ ਪਿਛਲੇ ਦੋ ਸਾਲ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਐਸੇ ਰਹਿ ਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਸੀ। ਪਰ ਅੱਜ ਜੇ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਪਾਰਟੀ ਨੂੰਹ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਉਸ ਤੋਂ ਖੁਦ ਪਾਰਟੀ ਦੇ ਵੱਡੇ ਲੀਡਰ ਵੀ ਹੈਰਾਨ ਹਨ(punjab bjp receiving overwhelming response from ticket seekers)।
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਲਈ ਚਾਰ ਹਜ਼ਾਰ ਤੋਂ ਵੱਧ ਬਿਨੈ
ਪੰਜਾਬ ਵਿੱਚ ਬੀਜੇਪੀ ਦੇ ਹਾਲਾਤਾਂ ਬਾਰੇ ਖ਼ੁਦ ਪੰਜਾਬ ਦੇ ਵੱਡੇ ਨੇਤਾ ਮੰਨਦੇ ਨੇ ਕਿ ਪੰਜਾਬ ਵਿੱਚ ਕਿਸਾਨੀ ਅੰਦੋਲਨ ਦੇ ਦੌਰਾਨ ਪਾਰਟੀ ਦੀ ਸਾਖ ਬਹੁਤ ਜ਼ਿਆਦਾ ਡਿੱਗ ਗਈ ਸੀ . ਪਰ ਹੁਣ ਜੋ ਪਾਰਟੀ ਦੇ ਹਾਲਾਤ ਨੇ ਉਸ ਨੂੰ ਦੇਖਦੇ ਹੋਏ ਲਗਦਾ ਹੈ ਕਿ ਪਾਰਟੀ ਪੰਜਾਬ ਵਿੱਚ ਸਾਰੀਆਂ ਸੀਟਾਂ ਤੇ ਚੋਣਾਂ ਲੜ ਸਕਦੀ ਹੈ। ਪਰ ਅਜੇ ਦੇਖਣਾ ਇਹ ਹੈ ਕਿ ਪਾਰਟੀ ਮੇਰੇ ਵੱਡੇ ਭਰਾ ਦੇ ਤੌਰ ਤੇ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਪੂਰਬ ਪੰਜਾਬ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਪਾਰਟੀ ਇਸ ਕਦਰ ਆਪਣੇ ਪੈਰਾਂ ਤੇ ਖੜ੍ਹੀ ਹੋ ਚੁੱਕੀ ਹੈ ਕਿ ਪਾਰਟੀ ਲਈ ਚੋਣ ਲੜਨ ਵਾਸਤੇ ਨਾ ਸਿਰਫ ਚਾਰ ਹਜ਼ਾਰ ਤੋਂ ਜ਼ਿਆਦਾ ਆਵੇਦਨ ਮਿਲ ਚੁੱਕੇ ਨੇ। ਇਸ ਦੇ ਨਾਲ ਹੀ ਦੂਸਰੀਆਂ ਪਾਰਟੀਆਂ ਤੋਂ ਨਿਰਾਸ਼ ਨੇਤਾ ਵੀ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਉਨ੍ਹਾਂ ਮੁਤਾਬਕ ਹੁਣ ਪੰਜਾਬ ਦੇ ਲੋਕਾਂ ਨੂੰ ਲੱਗਣ ਲੱਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਵਿੱਚ ਆਉਣ ਵਾਲਾ ਭਵਿੱਖ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਇੱਕ ਸੌ ਸਤਾਰਾਂ ਸੀਟਾਂ ਉਪਰ ਚੋਣਾਂ ਲੜਨ ਲਈ ਚਾਰ ਹਜਾਰ ਤੋਂ ਉਪਰ ਆਵੇਦਨ ਮਿਲੇ ਨੇ ਇਸ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਲੋਕਾਂ ਦਾ ਹੀ ਨਹੀਂ ਬਲਕਿ ਨੇਤਾਵਾਂ ਦਾ ਵੀ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਦੇ ਉੱਪਰ ਮਜ਼ਬੂਤ ਹੋ ਗਿਆ ਹੈ। ਮਨੋਰੰਜਨ ਕਾਲੀਆ ਮੁਤਾਬਕ ਅੱਜ ਕਾਂਗਰਸ ਦਾ ਜਾਣਾ ਤੇ ਹੈ, ਉੱਧਰ ਅਕਾਲੀ ਦਲ ਉੱਤੇ ਅਜੇ ਵੀ ਬੇਅਦਬੀ ਦੀ ਤਲਵਾਰ ਲਟਕ ਰਹੀ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੁਣ ਤੋਂ ਹੀ ਬਿਖਰਨੀ ਸ਼ੁਰੂ ਹੋ ਗਈ ਹੈ
ਇੰਨੀ ਜ਼ਿਆਦਾ ਗਿਣਤੀ ਵਿੱਚ ਆਵੇਦਨ ਭਾਰਤੀ ਜਨਤਾ ਪਾਰਟੀ ਲਈ ਕੋਈ ਨੁਕਸਾਨ ਵਾਲੀ ਗੱਲ ਨਹੀਂ :
ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਦੂਸਰੀ ਪਾਰਟੀ ਦਾ ਨੇਤਾ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਇਹ ਉਮੀਦ ਹੁੰਦੀ ਹੈ ਕਿ ਉਸ ਨੂੰ ਚੋਣਾਂ ਲੜਨ ਲਈ ਉਮੀਦਵਾਰੀ ਦੀ ਟਿਕਟ ਮਿਲ ਜਾਏਗੀ। ਭਾਰਤੀ ਜਨਤਾ ਪਾਰਟੀ ਵਿੱਚ ਲਗਾਤਾਰ ਲੋਕਾਂ ਦਾ ਸ਼ਾਮਲ ਹੋਣਾ ਅਤੇ ਏਨੀਆਂ ਸੀਟਾਂ ਉੱਪਰ ਚਾਰ ਹਜ਼ਾਰ ਤੋਂ ਵੱਧ ਆਵੇਦਨ ਆਣਾ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨੁਕਸਾਨ ਤੇ ਨਹੀਂ ਪਹੁੰਚਾਏਗ। ਇਸ ਬਾਰੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਬਾਹਰੋਂ ਜਦ ਕੋਈ ਨੀ ਧਾਇਆ ਕਾਰਜਕਰਤਾ ਸ਼ਾਮਲ ਹੁੰਦਾ ਹੈ ਤਾਂ ਉਹ ਬਿਨਾਂ ਸ਼ਰਤ ਸ਼ਾਮਲ ਹੁੰਦਾ ਹੈ। ਇਸ ਲਈ ਬਾਹਰੋਂ ਆਏ ਕਿਸੇ ਵੀ ਨੇਤਾ ਜਾਂ ਕਾਰਜਕਰਤਾ ਵੱਲੋਂ ਇਸ ਤਰ੍ਹਾਂ ਦੇ ਵਿਰੋਧ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੋ ਲੋਕ ਦੂਸਰੀਆਂ ਪਾਰਟੀਆਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਆ ਰਹੇ ਨੇ ਜ਼ਾਹਿਰ ਹੈ ਉਹ ਲੋਕ ਉਨ੍ਹਾਂ ਪਾਰਟੀਆਂ ਤੋਂ ਪਹਿਲਾਂ ਹੀ ਬਹੁਤ ਨਿਰਾਸ਼ ਨੇ ਅਤੇ ਏਦਾਂ ਦਾ ਕਦੀ ਵੀ ਨਹੀਂ ਹੋਏਗਾ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਵੀ ਨਿਰਾਸ਼ ਹੋਣ ਕਿਉਂਕਿ ਭਾਜਪਾ ਕੋਲ ਉਹ ਬਿਨਾਂ ਸ਼ਰਤ ਆਉਂਦੇ ਨੇ।
ਕਿਸਾਨਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਭਾਜਪਾ ਲਈ ਕੋਈ ਵੱਡਾ ਚੈਲੰਜ ਨਹੀਂ
ਮਨੋਰੰਜਨ ਕਾਲੀਆ ਨੇ ਕਿਸਾਨਾਂ ਵੱਲੋਂ ਚੋਣਾਂ ਲੜਨ ਦੇ ਐਲਾਨ ਨੂੰ ਇੱਕ ਜਮਹੂਰੀਅਤ ਦੀ ਖ਼ੂਬਸੂਰਤੀ ਦੱਸਦੇ ਹੋਏ ਕਿਹਾ ਕਿ ਇਹੀ ਜਮਹੂਰੀਅਤ ਦੀ ਖ਼ੂਬਸੂਰਤੀ ਹੈ ਕਿ ਇੱਥੇ ਹਰੇਕ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ। ਸੋ ਕਿਸਾਨ ਵੀ ਆਪਣੇ ਅਧਿਕਾਰ ਦੀ ਪਾਲਣਾ ਕਰ ਰਹੇ ਨੇ। ਪਰ ਦੂਸਰੇ ਪਾਸੇ ਇਹ ਗੱਲ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਹੇ ਪੰਜਾਬ ਵਿੱਚ ਇੱਕ ਵੱਡੀ ਲੀਡ ਲੈ ਕੇ ਸਰਕਾਰ ਬਣਾਏਗੀ।
'ਪਾਰਟੀ ਆਗੂਆਂ ਦੀ ਸਲਾਹ ਨਾਲ ਹੀ ਹੋਵੇਗਾ ਫੈਸਲਾ'
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਦੋਆਬਾ ਬੈਲਟ ਅਤੇ ਇਸ ਦੇ ਨਾਲ ਨਾਲ ਮੋਹਾਲੀ ਪਠਾਨਕੋਟ ਵਰਗੇ ਸ਼ਹਿਰ ਜਿੱਥੇ ਸ਼ਹਿਰਾਂ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿੱਚਭਾਜਪਾ ਦਾ ਆਪਣਾ ਇਕ ਆਧਾਰ ਵੀ ਹੈ। ਇਸ ਗੱਲ ਉੱਪਰ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਵੀ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਮੰਡਲ ਸਤਰ ਤੱਕ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਕ ਆਮ ਛੋਟੇ ਤੋਂ ਛੋਟੇ ਕਾਰਜਕਰਤਾ ਤੋਂ ਲੈ ਕੇ ਮੰਡਲ ਅਧਿਕਾਰੀ ਅਤੇ ਉਸ ਤੋਂ ਬਾਅਦ ਬਾਕੀ ਨੇਤਾਵਾਂ ਦੀ ਸਲਾਹ ਨਾਲ ਹੀ ਪਾਰਟੀ ਫੈਸਲਾ ਕਰੇਗੀ ਕਿ ਕਿਸ ਇਲਾਕੇ ਵਿੱਚ ਕਿਸ ਉਮੀਦਵਾਰ ਨੂੰ ਟਿਕਟ ਦੇਣੀ ਹੈ।
ਉੱਧਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਨੇਤਾ ਆਪਣੀ ਪੁਰਾਣੀ ਪਾਰਟੀ ਛੱਡ ਕੇ ਭਾਜਪਾ ਵਿਚ ਆ ਰਹੇ ਨੇ ਇਹ ਟਿਕਟ ਦੀ ਆਸ ਵਿੱਚ ਹੀ ਆ ਰਹੇ ਨੇ।
ਹੁਣ ਦੇਖਣਾ ਇਹ ਹੋਵੇਗਾ ਕਿ ਇਕ ਪਾਸੇ ਪੰਜਾਬ ਲੋਕ ਕਾਂਗਰਸ , ਸੰਯੁਕਤ ਅਕਾਲੀ ਦਲ , ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਆਪਣੀ ਟੀਮ, ਅਤੇ ਇਸ ਦੇ ਨਾਲ ਨਾਲ ਦੂਜੀਆਂ ਪਾਰਟੀਆਂ ਤੋਂ ਆ ਰਹੇ ਨੇਤਾਵਾਂ ਨੂੰ ਅਖ਼ਿਲ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਸਾਰਿਆਂ ਨੂੰ ਮਨਾਉਂਦੇ ਹੋਏ ਟਿਕਟਾਂ ਦਾ ਫ਼ੈਸਲਾ ਕਰਦੀ ਹੈ।
ਇਹ ਵੀ ਪੜ੍ਹੋ:punjab assembly elections: ਕਾਂਗਰਸ ਨੇ 75 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਫਾਈਨਲ, ਚੰਨੀ 2 ਸੀਟਾਂ ਤੋਂ ਲੜ ਸਕਦੇ ਹਨ ਚੋਣ