ਚੰਡੀਗੜ੍ਹ : ਸਮਸਤ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ 19 ਨਵੰਬਰ ਨੂੰ ਮਨਾਏ ਜਾ ਰਹੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਸੜਕੀ ਰਸਤੇ ਰਾਹੀ ਰਵਾਨਾ ਹੋਣ ਵਾਲੇ ਪਹਿਲੇ ਜਥੇ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਦਾ ਜਥਾ ਵੀ ਪਾਕਿਸਤਾਨ ਰਵਾਨਾ ਹੋਵੇਗਾ।
ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਦੱਸਿਆ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਜਾਣ ਵਾਲੇ ਜਥੇ ‘ਚ ਸੁਖਵੰਤ ਸਿੰਘ ਧਨੌਲਾ, ਜਸਵਿੰਦਰ ਸਿੰਘ ਢਿੱਲੋਂ, ਐੱਸ.ਐਸ. ਚੰਨੀ, ਹਰਜੀਤ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਚੀਮਾ, ਰਜਿੰਦਰ ਮੋਹਨ ਸਿੰਘ ਛੀਨਾ, ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਤੀਕਸ਼ਨ ਸੂਦ, ਸ਼ਿਵਬੀਰ ਸਿੰਘ ਰਾਜਨ, ਮਨਜੀਤ ਸਿੰਘ ਰਾਏ ਅਤੇ ਕੇ.ਡੀ. ਭੰਡਾਰੀ ਆਦਿ ਸ਼ਾਮਲ ਹੋਣਗੇ।
-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
— Ashwani Sharma (@AshwaniSBJP) November 17, 2021 " class="align-text-top noRightClick twitterSection" data="
ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰ ਪੁਰਬ ਦੇ ਪਾਵਨ ਅਵਸਰ 'ਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਥੀਆਂ ਸਮੇਤ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ।@ZeePunjabHH #KartarpurCorridor pic.twitter.com/wUyICrdGad
">ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
— Ashwani Sharma (@AshwaniSBJP) November 17, 2021
ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰ ਪੁਰਬ ਦੇ ਪਾਵਨ ਅਵਸਰ 'ਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਥੀਆਂ ਸਮੇਤ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ।@ZeePunjabHH #KartarpurCorridor pic.twitter.com/wUyICrdGadਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
— Ashwani Sharma (@AshwaniSBJP) November 17, 2021
ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰ ਪੁਰਬ ਦੇ ਪਾਵਨ ਅਵਸਰ 'ਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਥੀਆਂ ਸਮੇਤ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ।@ZeePunjabHH #KartarpurCorridor pic.twitter.com/wUyICrdGad
ਇਹ ਵੀ ਪੜ੍ਹੋ : Guru Nanak Gurpurab 2021: ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਇਹ ਸਾਰੀਆਂ ਸੰਗਤਾਂ ਗੁਰੂ ਚਰਨਾਂ ਦੀ ਚਰਨ-ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸਵੇਰੇ ਮੱਥਾ ਟੇਕਣਗੀਆਂ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਵਾਪਸ ਭਾਰਤ ਪਰਤਣਗੀਆਂ।
ਦੱਸ ਦਈਏ ਕਿ ਕੋਰੋਨਾ ਕਾਰਨ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਪਿਆ ਸੀ। ਜਿਸ ਨੂੰ ਲੈਕੇ ਸੰਗਤਾਂ ਵਲੋਂ ਲਗਾਤਾਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ 'ਤੇ ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਲਕੇ ਪੰਜਾਬ ਕਾਂਗਰਸ ਦੀ ਕੈਬਨਿਟ ਵੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਜਾਵੇਗੀ।
ਇਹ ਵੀ ਪੜ੍ਹੋ : KARTARPUR CORRIDOR: ਦੂਰਬੀਨ ਹਟਾਉਣ 'ਤੇ ਸ਼ਰਧਾਲੂਆਂ 'ਚ ਗੁੱਸਾ