ETV Bharat / city

ਭਗਵੰਤ ਮਾਨ ਦੇ ਸਿਰ ’ਤੇ ਹੱਥ ਰੱਖ ਬਜ਼ੁਰਗ ਮਾਤਾ ਨੇ ਮਾਨ ਨੂੰ ਕਹੀਆਂ ਭਾਵੁਕ ਗੱਲਾਂ, ਵੇਖੋ ਵੀਡੀਓ - Bhagwant Mann election campaign in Dhuri Assembly constituency

ਆਪ ਦੇ ਸੀਐਮ ਚਿਹਰਾ ਅਤੇ ਧੂਰੀ ਹਲਕੇ ਤੋ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਹਲਕੇ ਵਿੱਚ ਚੋਣ ਮੁਹਿੰਮ ਭਖਾ ਦਿੱਤੀ ਹੈ। ਭਗਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਉਹ ਇੱਕ ਬਜ਼ੁਰਗ ਮਾਤਾ ਤੋਂ ਅਸ਼ੀਰਵਾਦ ਲੈਂਦੇ ਵਿਖਾਈ ਦੇ ਰਹੇ ਹਨ। ਵੇਖੋ ਪੂਰੀ ਵੀਡੀਓ...

ਭਗਵੰਤ ਮਾਨ ਦਾ ਧੂਰੀ ਹਲਕੇ ਚ ਚੋਣ ਪ੍ਰਚਾਰ
ਭਗਵੰਤ ਮਾਨ ਦਾ ਧੂਰੀ ਹਲਕੇ ਚ ਚੋਣ ਪ੍ਰਚਾਰ
author img

By

Published : Jan 23, 2022, 7:58 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਆਪ ਦੇ ਸੀਐਮ ਚਿਹਰਾ ਅਤੇ ਧੂਰੀ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਭਖਾ ਦਿੱਤੀ ਹੈ। ਸੀਐਮ ਚਿਹਰੇ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਵਿਧਾਨਸਭਾ ਹਲਕਾ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਸਮਰਥਕ ਵਿਖਾਈ ਦਿੱਤੇ ਜਿੰਨ੍ਹਾਂ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਭਗਵੰਤ ਮਾਨ ਦਾ ਧੂਰੀ ਹਲਕੇ ਚ ਚੋਣ ਪ੍ਰਚਾਰ

ਇਸਦੇ ਨਾਲ ਹੀ ਭਗਵੰਤ ਮਾਨ ਦੇ ਵਲੋਂ ਆਪਣੇ ਸੋਸ਼ਲ ਖਾਤੇ ਉੱਪਰ ਇੱਕ ਭਾਵੁਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਭਗਵੰਤ ਮਾਨ ਬਜ਼ੁਰਗ ਮਾਤਾ ਤੋਂ ਆਸ਼ੀਰਵਾਦ ਲੈਂਦੇ ਵਿਖਾਈ ਦੇ ਰਹੇ ਹਨ। ਇਸ ਮੌਕੇ ਬਜ਼ੁਰਗ ਮਾਤਾ ਨੇ ਭਗਵੰਤ ਦਾ ਸਿਰ ਪਲੋਸ ਕੇ ਚੋਣ ਜਿੱਤਣ ਦਾ ਆਸ਼ੀਰਵਾਦ ਦਿੱਤਾ।

  • ਲੋਕਾਂ ਦਾ ਪਿਆਰ.... ਸੰਗਰੂਰ ਦੇ ਨਾਨਕਿਆਣਾ ਚੌਕ 'ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। pic.twitter.com/ZxX1DYofP8

    — Bhagwant Mann (@BhagwantMann) January 23, 2022 " class="align-text-top noRightClick twitterSection" data=" ">

ਇਸ ਮੌਕੇ ਭਗਵੰਤ ਮਾਨ ਨੇ ਦੋ ਹੋਰ ਟਵੀਟ ਸਾਂਝੇ ਕੀਤੇ ਹਨ। ਭਗਵੰਤ ਮਾਨ ਨੇ ਆਪਣੇ ਦੂਸਰੇ ਟਵੀਟ ਵਿੱਚ ਲੋਕਾਂ ਦੇ ਭਾਰੀ ਇਕੱਠ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਦੱਸਿਆ ਹੈ ਕਿ ਸੰਗਰੂਰ ਦੇ ਨਾਨਕਿਆਣਾ ਚੌਕ 'ਤੇ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

  • ਜ਼ਿਲ੍ਹਾ ਸੰਗਰੂਰ ਦੇ ਪਿੰਡ ਰਣੀਕੇ ਵਿਖੇ ਸ਼ਿਵ ਮੰਦਰ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ.... ਭਗਵਾਨ ਸ਼ਿਵ ਜੀ ਅੱਗੇ ਪੰਜਾਬ ਨੂੰ 'ਸੁਨਿਹਰਾ ਤੇ ਰੰਗਲਾ ਪੰਜਾਬ' ਬਣਾਉਣ ਦੀ ਪ੍ਰਾਰਥਨਾ ਕੀਤੀ। pic.twitter.com/REE8moWw9v

ਇਸਦੇ ਨਾਲ ਹੀ ਉਨ੍ਹਾਂ ਇੱਕ ਹੋਰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਣੀਕੇ ਵਿਖੇ ਸ਼ਿਵ ਮੰਦਰ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਭਗਵਾਨ ਸ਼ਿਵ ਜੀ ਅੱਗੇ ਪੰਜਾਬ ਨੂੰ 'ਸੁਨਿਹਰਾ ਤੇ ਰੰਗਲਾ ਪੰਜਾਬ' ਬਣਾਉਣ ਦੀ ਪ੍ਰਾਰਥਨਾ ਕੀਤੀ।

ਇਹ ਵੀ ਪੜ੍ਹੋ:ਧੂਰੀ ਪਹੁੰਚੇ ਸਖਬੀਰ ਬਾਦਲ ਨੇ ਰਗੜੇ ਭਗਵੰਤ ਮਾਨ ਤੇ ਕੇਜਰੀਵਾਲ !

ETV Bharat Logo

Copyright © 2025 Ushodaya Enterprises Pvt. Ltd., All Rights Reserved.