ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਪੰਜਾਬ ਦੀ ਸਿਆਸਤ ਅੱਜ ਦਾ ਦਿਨ ਕਾਫੀ ਵੱਡਾ ਰਿਹਾ ਹੈ। ਰਾਹੁਲ ਗਾਂਧੀ ਵੱਲੋਂ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਸੀਐਮ ਚਿਹਰੇ ਐਲਾਨ ਦਿੱਤਾ ਹੈ।
ਚੰਨੀ ਨੂੰ ਸੀਐਮ ਚਿਹਰਾ ਐਲਾਨਣ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਪਾਰਟੀ ਵੱਲੋਂ ਅੱਜ ਹੀ ਚੋਣ ਪ੍ਰਚਾਰ ਲਈ ਨਵਾਂ ਗਾਣਾ ਜਾਰੀ ਕਰ ਦਿੱਤਾ ਹੈ। ਇਸ ਗੀਤ ਨੂੰ ਪਾਰਟੀ ਵੱਲੋਂ ਚੋਣ ਮੁਹਿੰਮ ਲਈ ਅਹਿਮ ਦੱਸਿਆ ਜਾ ਰਿਹਾ ਹੈ।
-
The official campaign song of Chief Minister Charanjit Singh Channi Ji. @CHARANJITCHANNI #SadaChanniSadaCM pic.twitter.com/iz8w0MfBHi
— Punjab Congress (@INCPunjab) February 6, 2022 " class="align-text-top noRightClick twitterSection" data="
">The official campaign song of Chief Minister Charanjit Singh Channi Ji. @CHARANJITCHANNI #SadaChanniSadaCM pic.twitter.com/iz8w0MfBHi
— Punjab Congress (@INCPunjab) February 6, 2022The official campaign song of Chief Minister Charanjit Singh Channi Ji. @CHARANJITCHANNI #SadaChanniSadaCM pic.twitter.com/iz8w0MfBHi
— Punjab Congress (@INCPunjab) February 6, 2022
ਇਸ ਗੀਤ ਨੂੰ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ਼ ਉੱਪਰ ਜਾਰੀ ਕੀਤਾ ਗਿਆ ਹੈ। ਗੀਤ ਜਾਰੀ ਕਰਨ ਤੋਂ ਪਹਿਲਾਂ ਪਾਰਟੀ ਵੱਲੋਂ ਸੋਸ਼ਲ ਮੀਡੀਆ ਪੇਜ ਉੱਪਰ ਜਾਣਕਾਰੀ ਦਿੱਤੀ ਗਈ ਸੀ ਕਿ ਅੱਜ 8 ਵਜੇ ਗੀਤ ਜਾਰੀ ਕੀਤਾ ਜਾਵੇਗਾ।
ਇਸ ਗੀਤ ਵਿੱਚ ਚੰਨੀ ਆਮ ਲੋਕਾਂ ਵਿੱਚ ਵਿਚਰਦੇ ਵਿਖਾਈ ਅਤੇ ਉਨ੍ਹਾਂ ਦੇ ਮਸਲੇ ਹੱਸ ਕਰਦੇ ਵਿਖਾਈ ਦੇ ਰਹੇ ਹਨ। ਇਸ ਗੀਤ ਵਿੱਚ ਸਭ ਤੋਂ ਵੱਧ ਜੋ ਸਤਰਾਂ ਗੁਣ ਗੁਣਾਈਆਂ ਜਾ ਰਹੀਆਂ ਹਨ ਉਹ ਹਨ ਕਿ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹੈ।
ਚੋਣ ਪ੍ਰਚਾਰ ਦੇ ਲਈ ਲਗਭਗ ਸਾਰੀਆਂ ਹੀ ਪਾਰਟੀਆਂ ਵੱਲੋਂ ਗੀਤ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ