ਚੰਡੀਗੜ੍ਹ: ਬਗਾਵਤੀ ਸੁਰਾਂ ਦੌਰਾਨ ਪੰਜਾਬ ਕਾਂਗਰਸ ਨੇ ਆਪਣੇ ਆਖਰੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਭਦੌੜ ਵਿਧਾਨਸਭਾ ਹਲਕਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਦੋ ਵਿਧਾਨਸਭਾ ਹਲਕਿਆਂ ਤੋਂ ਚੰਨੀ ਲੜਨਗੇ ਚੋਣ
ਇਸ ਲਿਸਟ ਤੋਂ ਸਾਫ ਹੋ ਗਿਆ ਹੈ ਕਿ ਚਰਨਜੀਤ ਚੰਨੀ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਨਗੇ। ਚਰਨਜੀਤ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਵਿਧਾਨਸਭਾ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਰਨਗੇ।
ਚੰਨੀ ਹੋ ਸਕਦੇ ਨੇ ਸੀਐਮ ਚਿਹਰਾ
ਹਾਲ ਹੀ ਵਿੱਚ ਪੰਜਾਬ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦ ਕਰੇਗੀ। ਇਸ ਲਿਸਟ ਰਾਹੀਂਂ ਕਾਂਗਰਸ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਚਰਨਜੀਤ ਚੰਨੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋ ਸਕਦਾ ਹੈ ਕਿਉਂਕਿ ਪਾਰਟੀ ਨੇ ਉਨ੍ਹਾਂ ਨੂੰ ਦੋ ਸੀਟਾਂ-ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਕਦਮ ਨਾਲ ਮਾਲਵਾ ਖੇਤਰ ਦਾ ਐਸਸੀ ਵੋਟ ਬੈਂਕ ਮਜ਼ਬੂਤ ਹੋਵੇਗਾ।
ਕੈਪਟਨ ਖਿਲਾਫ਼ ਵਿਸ਼ਨੂੰ ਸ਼ਰਮਾ ਨੂੰ ਚੋਣ ਪਿੜ ’ਚ ਉਤਾਰਿਆ
ਕਾਂਗਰਸ ਨੇ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਵਿਸ਼ਨੂੰ ਸ਼ਰਮਾ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ।
ਸੁਖਬੀਰ ਬਾਦਲ ਖਿਲਾਫ਼ ਮੋਹਨ ਸਿੰਘ ਫਲਿਆਂਵਾਲਾ ਚੋਣ ਮੈਦਾਨ ’ਚ
ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ਼ ਮੋਹਨ ਸਿੰਘ ਫਲਿਆਂਵਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਕਾਂਗਰਸ ਨੇ ਇਸ ਲਿਸਟ ਵਿੱਚ ਕੇਵਲ ਢਿੱਲੋਂ ਦੀ ਜਗ੍ਹਾਂ ਕਾਂਗਰਸ ਨੇ ਬਰਨਾਲਾ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਪੁੱਤਰ ਨੂੰ ਮਨੀਸ਼ ਬਾਂਸਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸਦੇ ਨਾਲ ਹੀ ਅਟਾਰੀ ਤੋਂ ਤਰਸੇਮ ਸਿੰਘ ਸਿਆਲਕਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਨਵਾਂਸ਼ਹਿਰ ਤੋਂ ਸਤਵੀਰ ਸਿੰਘ ਸੈਨੀ , ਲੁਧਿਆਣਾ ਸਾਊਥ ਤੋਂ ਈਸ਼ਵਰ ਜੋਤ ਸਿੰਘ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਕਿਹੜੇ ਵਿਧਾਇਕਾਂ ਦੀ ਕੱਟੀ ਟਿਕਟ ?
ਜਲਾਲਾਬਾਦ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਰਵਿੰਦਰ ਆਵਲਾ ਦੀ ਟਿਕਟ ਕੱਟ ਦਿੱਤੀ ਹੈ।
ਨਵਾਂਸ਼ਹਿਰ ਤੋਂ ਮੌਜੂਦਾ ਕਾਂਗਰਸ ਵਿਧਾਇਕ ਅੰਗਦ ਸੈਣ ਦੀ ਟਿਕਟ ਕੱਟੀ ਗਈ ਹੈ।
ਅਟਾਰੀ ਤੋਂ ਮੌਜੂਦਾ ਵਿਧਾਇਕ ਤਰਸੇਮ ਡੀਸੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ’ਤੇ ਭੜਕੇ ਨਵਜੋਤ ਸਿੱਧੂ, ਕਿਹਾ...