ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਚੋਣ ਪ੍ਰਚਾਰ ਕਰਨ ਦਾ ਅੱਜ ਆਖਿਰੀ ਦਿਨ ਹੈ। ਪੰਜਾਬ ’ਚ ਅੱਜ ਯਾਨੀ 18 ਫਰਵਰੀ ਨੂੰ ਸ਼ਾਮ ਦੇ 6 ਵਜੇ ਸਮੇਂ ਚੋਣ ਪ੍ਰਚਾਰ ਰੁਕ ਜਾਵੇਗਾ। ਚੋਣ ਪ੍ਰਚਾਰ ਹੁੰਦਿਆ ਹੀ ਰੇਡੀਓ ਅਤੇ ਟੀਵੀ ’ਤੇ ਵਿਗਿਆਪਨ ਪ੍ਰਸਾਨਰ ਵੀ ਬੰਦ ਹੋ ਜਾਵੇਗਾ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਚੋਣ ਅਫਸਰ ਵੱਲੋਂ ਹਦਾਇਤਾਂ ਜਾਰੀ
ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ1951 ਦੀ ਧਾਰਾ 126 ਮੁਤਾਬਿਕ ਤੈਅ ਕੀਤੀ ਗਈ। ਇਸ ਮੁਤਾਬਿਕ ਵੋਟਾਂ ਪੈਣ ਦੇ ਸਮੇਂ ਦੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਵੇਗਾ। ਨਾਲ ਹੀ ਹਲਕੇ ’ਚ ਉਮੀਦਵਾਰਾਂ ਦੇ ਹੱਕ ਲਈ ਆਏ ਰਾਜਨੀਤੀਕ ਆਗੂ, ਪਾਰਟੀ ਵਰਕਰਾਂ ਅਤੇ ਪ੍ਰਚਾਰਕਾਂ ਨੂੰ ਹਲਕੇ ਤੋਂ ਬਾਹਰ ਜਾਣਾ ਹੋਵੇਗਾ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਯਕੀਨੀ ਬਣਾਉਣ ਕਿ ਪ੍ਰਚਾਰ ਲਈ ਤੈਅ ਸੀਮਾਂ ਖਤਮ ਹੁੰਦੇ ਹਨ ਹਲਕੇ ਚ ਉਹ ਹੀ ਰਜਿਸਟਰ ਉਮੀਦਵਾਰ ਰਹਿ ਜਾਣ ਜੋ ਕਿ ਰਜਿਸਟਰ ਹੋਣ ਬਾਕੀ ਹਲਕੇ ਤੋਂ ਬਾਹਰ ਚਲੇ ਜਾਣ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾ ਜਾਰੀ
ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਜਾਰੀ ਹਦਾਇਤਾਂ ਦਾ ਪੂਰੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਅਧੀਨ ਆਉਂਦੇ ਖੇਤਰ ’ਚ ਕਮਿਊਨਟੀ ਸੈਂਟਰ, ਧਰਮਸ਼ਾਲਾ, ਲੌਜ, ਗੈਸਟ ਹਾਊਸ ਆਦਿ ਹੋਰ ਥਾਵਾਂ ਦੀ ਚੈਕਿੰਗ ਕੀਤੀ ਜਾਵੇ।
ਸਵੇਰੇ 8 ਵਜੇ ਪੈਣਗੀਆਂ ਵੋਟਾਂ
ਦੱਸ ਦਈਏ ਕਿ 20 ਫਰਵਰੀ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ।
ਇਹ ਵੀ ਪੜੋ: ਚੰਨੀ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ, ਚਾਹ ਦੀ ਵੀ ਲਈ ਚੁਸਕੀ