ETV Bharat / city

Punjab Assembly Election 2022: ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਧਰਮ ਸੰਕਟ ’ਚ ਕਾਂਗਰਸ - Congress CM Face

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ’ਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨੂੰ ਲੈ ਕੇ ਕਾਂਗਰਸ ਧਰਮ ਸੰਕਟ ’ਚ ਹੈ। ਪਾਰਟੀ ਦੀ ਪੰਜਾਬ ਇਕਾਈ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦਾ ਦਬਾਅ ਵੱਧ ਰਿਹਾ ਹੈ। ਹਾਈ ਕਮਾਨ ਨੂੰ ਇਸ ਐਲਾਨ ਨਾਲ ਨੁਕਸਾਨ ਦੀ ਜਿਆਦਾ ਸੰਭਾਵਨਾ ਨਜ਼ਰ ਆ ਰਹੀ ਹੈ। ਪੜੋ ਪੂਰੀ ਖ਼ਬਰ...

ਧਰਮ ਸੰਕਟ ’ਚ ਕਾਂਗਰਸ
ਧਰਮ ਸੰਕਟ ’ਚ ਕਾਂਗਰਸ
author img

By

Published : Jan 29, 2022, 7:44 AM IST

ਚੰਡੀਗੜ੍ਹ: ਰਾਹੁਲ ਗਾਂਧੀ ਦੀ ਪੰਜਾਬ ਫੇਰੀ ਅਤੇ ਉਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਛੇਤੀ ਫੈਸਲਾ ਕਰਨ ਦਾ ਐਲਾਨ ਪੰਜਾਬ ਵਿੱਚ ਕਈ ਭੰਬਲਭੂਸੇ ਪੈਦਾ ਕਰ ਗਿਆ ਹੈ। ਸੰਸਦੀ ਚੋਣ ਪ੍ਰਣਾਲੀ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਆਪਣਾ ਨੇਤਾ ਚੁਨਣ ਦਾ ਹੱਕ ਦਿੰਦੀ ਹੈ, ਪਰ ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਵੀ ਉਨ੍ਹਾਂ ਲਾਈਨਾਂ 'ਤੇ ਆ ਗਈ ਹੈ।

ਜਦ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰਨ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਖੇਡ ਹੈ ਅਤੇ ਸਿੱਧੂ ਨੇ ਆਪ ਵਿਰੁੱਧ ਚੋਣ ਅਯੋਗ ਕੋਲ ਸ਼ਿਕਾਇਤ ਵੀ ਕੀਤੀ।

ਇਹ ਵੀ ਪੜੋ: ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ: ਰਾਘਵ ਚੱਢਾ

ਸਿੱਧੂ ਦੇ ਚੰਨੀ ਵਿਚਾਲੇ ਦੌੜ

ਇਸੇ ਵਿਚਾਲੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਜਲੰਧਰ ਵਿੱਚ ਇੱਕ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਖੁਦ ਇਹ ਮੰਗ ਕੀਤੀ ਕਿ ਕਾਂਗਰਸ ਛੇਤੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਜਲੰਧਰ ਰੈਲੀ ਦੌਰਾਨ ਹੀ ਨਵਜੋਤ ਸਿੱਧੂ ਨੇ ਮੰਚ ਤੋਂ ਕਿਹਾ ਕਿ ਦੇਖਣਾ ਪਾਰਟੀ ਕਿਤੇ ਉਨ੍ਹਾਂ ਨੂੰ ਦਰਸ਼ਨੀ ਘੋੜਾ ਨਾ ਬਣਾ ਦੇਵੇ। ਜਦਕਿ ਮੰਚ 'ਤੇ ਹੀ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ 111 ਦਿਨ ਦਾ ਕੰਮ ਪਸੰਦ ਆਵੇ ਤਾਂ ਉਨ੍ਹਾਂ ਨੂੰ ਅਗਲੇ ਪੰਜ ਸਾਲ ਮੌਕਾ ਦੇਣਾ ਚਾਹੀਦਾ ਹੈ।

ਰਾਹੁਲ ਨੇ ਦਿੱਤਾ ਭਰੋਸਾ

ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਉਨ੍ਹਾਂ ਦੀਆਂ ਇੱਛਾਵਾਂ ਨੂੰ ਪ੍ਰਗਟ ਕਰਦਾ ਹੈ। ਇਸ ਮੰਚ ਤੋਂ ਰਾਹੁਲ ਗਾਂਧੀ ਨੇ ਵੀ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਉਹਨਾਂ ਨੇ ਕਿਹਾ ਕਿ ਜਦੋਂ ਉਹ ਗੱਡੀ ਵਿੱਚ ਆ ਰਹੇ ਸਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਇਸ ਮਸਲੇ ਨੂੰ ਵਿਚਾਰਿਆ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ ਉਹ ਇਕਜੁੱਟਤਾ ਨਾਲ ਇੱਕ-ਦੂਜੇ ਦੇ ਨਾਲ ਖੜ੍ਹਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਤੇ ਚੰਨੀ ਦੀ ਵੀ ਇਹ ਰਾਇ ਸੀ ਕਿ 2 ਚਿਹਰੇ ਅਗਵਾਈ ਨਹੀਂ ਕਰ ਸਕਦੇ, ਇੱਕ ਆਗੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇ ਤੇ ਦੂਜਾ ਆਗੂ ਉਸ ਦੀ ਪੂਰੀ ਤਰ੍ਹਾਂ ਡੱਟ ਕੇ ਹਮਾਇਤ ਕਰੇਗਾ।

ਧਰਮ ਸੰਕਟ ਵਿੱਚ ਕਾਂਗਰਸ

ਜਾਹਿਰ ਹੈ ਕਿ ਪੰਜਾਬ ਵਿਧਾਨ ਸਭਾ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਿਹਰਸਲ ਹੈ। ਕਾਂਗਰਸ ਨਾ ਤਾਂ ਆਪਣੇ ਦਲਿਤ ਚਿਹਰੇ ਨੂੰ ਛੱਡਣ ਦਾ ਹੌਸਲਾ ਰੱਖਦੀ ਹੈ ਅਤੇ ਨਾ ਹੀ ਨਵਜੋਤ ਸਿੱਧੂ ਵਰਗੇ ਚਿਹਰੇ ਨੂੰ ਨਾਰਾਜ਼ ਕਰਨ ਦੀ ਹਿੰਮਤ ਰੱਖਦੀ ਹੈ, ਪਰ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਵਾਲਾ ਮਾਮਲਾ ਸ਼ੁਰੂ ਕਰਕੇ ਸੱਤਾ ਦੇ 2 ਕੇਂਦਰਾਂ ਨੂੰ ਮਜਬੂਤੀ ਨਾਲ ਸਥਾਪਿਤ ਕਰ ਦਿੱਤਾ ਹੈ। ਹੋਰਨਾਂ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਵੀ ਕਾਂਗਰਸ ਵੱਲੋਂ ਸਥਾਪਿਤ ਸੱਤਾ ਦੇ 2 ਕੇਂਦਰਾਂ ਕਾਰਣ ਵਿਵਾਦ ਵੱਧ ਰਹੇ ਹਨ।

ਇਹ ਵੀ ਪੜੋ: ਵਿਵਾਦਾਂ 'ਚ ਘਿਰੇ ਸਿੱਧੂ : ਵੱਡੀ ਭੈਣ ਨੇ ਲਗਾਏ ਇਲਜ਼ਾਮ, ਵਿਰੋਧੀਆਂ ਨੇ ਸਾਧੇ ਨਿਸ਼ਾਨੇ

ਹਰ ਸੂਬੇ ਵਿੱਚ ਕਾਂਗਰਸ ਦਾ ਵਿਵਾਦ

ਪੰਜਾਬ ਤੋਂ ਇਲਾਵਾ ਛਤੀਸਗੜ੍ਹ ਅਤੇ ਰਾਜਸਥਾਨ ਵਿੱਚ ਇਸੇ ਨੀਤੀ ਕਰਕੇ ਕਾਂਗਰਸ ਵਿੱਚ ਟਕਰਾਅ ਬਰਕਰਾਰ ਹੈ। ਪੰਜਾਬ ਵਿੱਚ ਕੈਪਟਨ ਦੇ ਮੁੱਖ ਮੰਤਰੀ ਹੁੰਦੇ ਹੋਏ ਵੀ ਕੈਪਟਨ ਅਤੇ ਸਿੱਧੂ ਦਰਮਿਆਨ ਟਕਰਾਅ ਸੀ ਅਤੇ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਚੰਨੀ ਅਤੇ ਸਿੱਧੂ ਦਰਮਿਆਨ ਟਕਰਾਅ ਬਰਕਰਾਰ ਰਿਹਾ। ਹੁਣ ਇਹ ਟਕਰਾਅ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਕਰਨ ਨੂੰ ਲੈ ਕੇ ਹੈ।

ਨਵਜੋਤ ਸਿੱਧੂ ਦਾ ਕਿਸੇ ਨਾ ਕਿਸੇ ਮਾਮਲੇ 'ਤੇ ਨਾਰਾਜ਼ ਹੋ ਕੇ ਬੈਠ ਜਾਣਾ ਅਤੇ ਅਸਤੀਫਾ ਦੇ ਦੇਣ ਦੀਆਂ ਗੱਲਾਂ ਨੂੰ ਲੈ ਕੇ ਕਾਂਗਰਸ ਚਿੰਤਾ ਵਿੱਚ ਹੈ। ਜੇਕਰ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਸਿੱਧੂ ਦਾ ਵਿਹਾਰ ਕੀ ਰਹੇਗਾ, ਇਸਦਾ ਭਰੋਸਾ ਕਿਸੇ ਨੂੰ ਨਹੀਂ। ਜੇਕਰ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਤਾਂ ਕਾਂਗਰਸ ਦਾ ਦਲਿਤ ਵੋਟ ਬੈਂਕ ਖਿਸਕਣ ਦੀ ਸੰਭਾਵਨਾ ਹੈ।

ਕਾਂਗਰਸ ਦੇ ਭੁਲੱਥ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨਾਲ ਕਾਂਗਰਸ ਨੂੰ ਫਾਇਦਾ ਜਿਆਦਾ ਹੈ। ਪਾਰਟੀ ਜੋ ਵੀ ਫੈਸਲਾ ਕਰੇਗੀ, ਕਾਂਗਰਸ ਦੇ ਵਰਕਰ ਉਸ ਫੈਸਲੇ ਦਾ ਸਨਮਾਨ ਕਰਨਗੇ।

ਵਿਰੋਧੀਆਂ ਦਾ ਵਾਰ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਕਾਂਗਰਸ ਵੱਲੋਂ ਪਾਰਟੀ ਦੀਆਂ ਨੀਤੀਆਂ ਦੀ ਨਕਲ ਕੀਤੀ ਜਾ ਰਹੀ ਹੈ। ਪਹਿਲਾਂ 'ਆਪ' ਨੇ ਔਰਤਾਂ ਲਈ ਮਹਿਲਾ ਸ਼ਸ਼ਕਤੀਕਰਨ ਅਧੀਨ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਿਯੋਗ ਅਤੇ ਹੁਣ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਨੇ ਖੁਲਾਸਾ ਕਰ ਦਿੱਤਾ ਹੈ ਕਿ ਪਾਰਟੀ ਦੀਆਂ ਨੀਤੀਆਂ ਸੂਬਾ ਹਿਤੈਸ਼ੀ ਹਨ, ਜਿਸਦੀ ਨਕਲ ਕਾਂਗਰਸ ਵੀ ਕਰ ਰਹੀ ਹੈ। ਪਰ ਕਾਂਗਰਸ ਭਾਵੇ ਜੋ ਮਰਜ਼ੀ ਕਰ ਲਵੇਂ, ਲੋਕਾਂ ਨੇ ਭ੍ਰਿਸ਼ਟ ਕਾਂਗਰਸ ਦਾ ਸਮਰਥਨ ਨਹੀਂ ਕਰਨਾ।

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਸੀ ਕਿ ਕਾਂਗਰਸ ਦਲਿਤ ਚਿਹਰੇ ਦੇ ਨਾਂਅ 'ਤੇ ਦਲਿਤਾਂ ਨੂੰ ਗੁਮਰਾਹ ਕਰ ਰਹੀ ਹੈ, ਪਰ ਕਾਂਗਰਸ ਨੂੰ ਦਲਿਤਾਂ ਦੇ ਨਾਂਅ 'ਤੇ ਸਾਜ਼ਿਸ਼ ਨਹੀਂ ਕਰਨ ਦਿੱਤੀ ਜਾਵੇਗੀ। ਗੜ੍ਹੀ ਦਾ ਕਹਿਣਾ ਸੀ ਕਿ ਦਲਿਤ ਮੁੱਖ ਮੰਤਰੀ ਦਾ ਰਾਗ ਅਲਾਪ ਕੇ ਰਾਹੁਲ ਗਾਂਧੀ ਹੁਣ ਮੁੱਖ ਮੰਤਰੀ ਦੇ ਚੇਹਰੇ ਦਾ ਫੈਸਲਾ ਕਾਂਗਰਸੀ ਵਰਕਰਾਂ 'ਤੇ ਛੱਡ ਗਏ ਹਨ, ਜੋ ਕਾਂਗਰਸ ਦੀ ਦਲਿਤ ਵਿਰੋਧੀ ਨੀਤੀ ਦਾ ਸਿੱਟਾ ਹੈ।

ਇਹ ਵੀ ਪੜੋ: ਖਹਿਰਾ ਨੇ ਆਪਣੀ ਹੀ ਸਰਕਾਰ ਦੇ ਮੰਤਰੀ ਰਾਣਾ 'ਤੇ ਕੀਤੇ ਤਾਬੜਤੋੜ ਹਮਲੇ

ਸਿਆਸੀ ਵਿਸ਼ਲੇਸ਼ਕ ਗੁਰਉਪਦੇਸ਼ ਭੁੱਲਰ ਅਨੁਸਾਰ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤਾਂ ਉਹ ਚੋਣਾਂ ਦੇ ਬਿਲਕੁਲ ਨੇੜੇ ਐਲਾਣੇਗੀ ਤਾਂ ਕਿ ਪਾਰਟੀ ਵਿਚ ਕੋਈ ਬਗਾਵਤ ਨਾ ਹੋ ਸਕੇ ਅਤੇ ਕਾਂਗਰਸ ਨੂੰ ਚੋਣਾਂ ਵਿਚ ਵੱਡਾ ਨੁਕਸਾਨ ਨਾ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.