ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਨਤੀਜੇ ਵੇਖ ਸਕਦੇ ਹਨ।।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ 12ਵੀਂ ਜਮਾਤ ਦਾ ਨਤੀਜਾ ਸ਼ੁੱਕਰਵਾਰ ਦੁਪਹਿਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਥੋੜ੍ਹੀ ਦੇਰ ਬਾਅਦ ਅਚਾਨਕ ਬੋਰਡ ਦੀ ਅਧਿਕਾਰਤ ਵੈੱਬਸਾਈਟ ਕ੍ਰੈਸ਼ ਹੋ ਗਈ ਜਿਸ ਕਾਰਨ ਸ਼ੁੱਕਰਵਾਰ ਨੂੰ ਨਤੀਜਾ ਦੇਖਣਾ ਸੰਭਵ ਨਹੀਂ ਹੋ ਸਕਿਆ। ਬੋਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵਿਦਿਆਰਥੀ ਸ਼ਨਿਚਰਵਾਰ ਨੂੰ 10 ਵਜੇ ਤੋਂ ਬਾਅਦ ਨਤੀਜਾ ਵੇਖ ਸਕਦੇ ਹਨ।
ਇਸ ਵਾਰ ਦਾ ਕੁੱਲ 96.48 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਲੜਕੀਆਂ ਦੀਆਂ 97.34 ਫੀਸਦੀ ਹੈ, ਲੜਕਿਆਂ ਦੀਆਂ ਪਾਸ ਫੀਸਦੀ 95.74 ਬਣਦੀ ਹੈ। ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ।
ਦੱਸਣਯੋਗ ਹੈ ਕਿ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in 'ਤੇ ਜਾ ਕੇ ਨਤੀਜੇ ਵੇਖ ਸਕਦੇ ਹਨ। ਇਸ ਤੋਂ ਇਲਾਵਾ ਨਤੀਜੇ ਡਿਜ਼ੀ ਲੌਕਰ (digilocker) ਉੱਤੇ ਵੀ ਅਪਡੇਟ ਕੀਤੇ ਜਾਣਗੇ।
ਇੰਝ ਚੈਕ ਕਰੋ ਆਪਣਾ ਨਤੀਜਾ
- ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ www.pseb.ac.in ਨੂੰ ਖੋਲੋ।
- ਇਸ 'ਤੇ ਆਪਣੇ ਪ੍ਰੀਖਿਆ ਜਮਾਤ ਤੇ ਪ੍ਰੀਖਿਆ ਸਾਲ ਭਰੋ।
- ਇਸ ਮਗਰੋਂ ਵੈਬਸਾਈਟ 'ਤੇ ਲੇਟੈਸਟ ਨਿਊਜ਼ ਸੈਕਸ਼ਨ 'ਚ ਉਪਲਬਧ ਕਰਵਾਏ ਗਏ ਰਿਜ਼ਲਟ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ।
- ਕਲਿੱਕ ਮਗਰੋਂ ਇੱਕ ਨਵਾਂ ਪੇਜ਼ ਖੁੱਲ੍ਹੇਗਾ, ਇਥੇ ਤੁਸੀਂ ਆਪਣਾ ਰੋਲ ਨੰਬਰ ਆਦਿ ਭਰ ਕੇ ਆਪਣਾ ਨਤੀਜਾ ਵੇਖ ਸਕਦੇ ਹੋ।