ETV Bharat / city

ਚੁਣੌਤੀਆਂ ਨਾਲ ਭਰਿਆ ਭਗਵੰਤ ਮਾਨ ਦਾ ਇਹ ਸਾਲ, ਜਾਣੋ ਕੀ ਕਹਿੰਦੀ ਹੈ ਕੁੰਡਲੀ - ਪੰਡਿਤ ਦੀ ਭਗਵੰਤ ਮਾਨ ਨੂੰ ਸਲਾਹ

16 ਮਾਰਚ ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਭਗਵੰਤ ਮਾਨ ਵੱਲੋਂ ਸੀਐੱਮ ਅਹੁਦੇ ਦੇ ਲਈ ਸਹੁੰ ਚੁੱਕੀ ਜਾਵੇਗੀ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਵੱਲੋਂ ਭਗਵੰਤ ਮਾਨ ਦੇ ਭਵਿੱਖ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਪੜੋ ਪੂਰੀ ਖ਼ਬਰ...

ਭਗਵੰਤ ਮਾਨ
ਭਗਵੰਤ ਮਾਨ
author img

By

Published : Mar 15, 2022, 11:22 AM IST

ਚੰਡੀਗੜ੍ਹ: ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਲੈ ਕੇ ਪਹੁੰਚੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ।

ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ

ਸਹੁੰ ਚੁੱਕ ਸਮਾਗਮ ਨੂੰ ਲੈ ਕੇ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ’ਚ ਕਿਹਾ ਕਿ "ਆਓ ਅਸੀਂ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਣਾਈਏ। ਮੈਂ ਤੁਹਾਨੂੰ ਸਾਰਿਆਂ ਨੂੰ 16 ਮਾਰਚ ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਮੈਂ ਲੋਕਾਂ ਨੂੰ 16 ਮਾਰਚ ਨੂੰ ਸਹੁੰ ਚੁੱਕਣ ਦੀ ਅਪੀਲ ਕਰਦਾ ਹਾਂ। ਮੈਂ ਆਪਣੇ ਭਰਾਵਾਂ ਨੂੰ ਉਸ ਦਿਨ ਪੀਲੀ ਪੱਗ ਬੰਨ੍ਹਣ ਤੇ ਭੈਣਾਂ ਨੂੰ ਪੀਲੀ ਸ਼ਾਲ/ਸਟਾਲ ਪਹਿਨਣ ਦੀ ਬੇਨਤੀ ਕਰਦਾ ਹਾਂ, ਅਸੀਂ ਉਸ ਦਿਨ ਖਟਕੜ ਕਲਾਂ ਨੂੰ 'ਬਸੰਤੀ ਦੇ ਰੰਗ' ਵਿੱਚ ਰੰਗਾਂਗੇ।

ਇੱਕ ਪਾਸੇ ਜਿੱਥੇ ਭਗਵੰਤ ਮਾਨ ਵੱਲੋਂ ਭਲਕੇ ਸਹੁੰ ਚੁੱਕੀ ਜਾਵੇਗੀ ਉਸ ਤੋਂ ਪਹਿਲਾਂ ਹੀ ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਵੱਲੋਂ ਭਗਵੰਤ ਮਾਨ ਦੇ ਭਵਿੱਖ ਨੂੰ ਲੈ ਕੇ ਕੁੰਢਲੀ ਕੱਢੀ ਗਈ ਹੈ। ਜਿਸ ਚ ਉਨ੍ਹਾਂ ਨੇ ਉਨ੍ਹਾਂ ਦੇ ਆਉਣ ਵਾਲੇ ਸਮੇਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।

ਕਿਵੇਂ ਦਾ ਹੋਵੇਗਾ ਭਗਵੰਤ ਮਾਨ ਦਾ ਆਉਣ ਵਾਲਾ ਸਮਾਂ?

ਦੱਸ ਦਈਏ ਕਿ ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ 13 ਜੁਲਾਈ 2022 ਤੋਂ 17 ਜਨਵਰੀ 2022 ਤੱਕ ਭਗਵੰਤ ਮਾਨ ਲਈ ਇਹ ਸਮਾਂ ਚੁਣੌਤੀ ਭਰਪੂਰ ਰਹੇਗਾ। ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ ਅਤੇ ਪੰਜਾਬ ਸਰਕਾਰ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵੰਤ ਮਾਨ ਦੇ ਗ੍ਰਹਿ ਚੱਕਰ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਜਦੋਂ ਸਹੁੰ ਚੁੱਕਣਗੇ ਤਾਂ ਉਸ ਸਮੇਂ ਪੰਜਾਬ ਤਰੱਕੀ ਵੱਲ ਜ਼ਰੂਰ ਵਧੇਗਾ ਪਰ ਇਸ ਦੌਰਾਨ ਹੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ।

ਪੰਡਿਤ ਦੀ ਭਗਵੰਤ ਮਾਨ ਨੂੰ ਸਲਾਹ

ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੈ ਕਿਉਂਕਿ ਸ਼ਨੀ ਗ੍ਰਹਿ ਦੀ ਦਿਸ਼ਾ ਬਦਲ ਕਾਰਨ ਮਾਨ ਦੇ ਲਈ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ। ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 13 ਜੁਲਾਈ ਤੋਂ 17 ਜਨਵਰੀ ਤੱਕ ਭਗਵੰਤ ਮਾਨ ਤੇ ਵਿਰੋਧੀ ਭਾਰੂ ਰਹਿਣਗੇ। ਕੁੰਡਲੀ ਦੱਸ ਰਹੇ ਪੰਡਿਤ ਨੇ ਭਗਵੰਤ ਨੂੰ ਵਿਰੋਧੀਆਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਸ ਮਾੜੇ ਸਮੇਂ ਦੌਰਾਨ ਉਨ੍ਹਾਂ ਫੂਕ-ਫੂਕ ਕੇ ਕਦਮ ਚੁੱਕਣਗੇ ਪੈਣਗੇ, ਮਤਲਬ ਜੋ ਵੀ ਕੋਈ ਫੈਸਲਾ ਲੈਣਾ ਹੈ ਉਹ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਸੋਚ ਸਮਝ ਕੇ ਲੈਣ ਤਾਂ ਜੋ ਵਿਰੋਧੀਆਂ ਤੋਂ ਬਚ ਸਕਣ।

ਇਹ ਹੋਵੇਗਾ ਭਗਵੰਤ ਮਾਨ ਲਈ ਚੰਗਾ ਸਮਾਂ

ਇਸਦੇ ਨਾਲ ਹੀ ਪੰਡਿਤ ਨੇ ਦਾਅਵਾ ਕੀਤਾ ਹੈ ਕਿ 17 ਜਨਵਰੀ 2023 ਤੋਂ ਬਾਅਦ ਭਗਵੰਤ ਲਈ ਚੰਗਾ ਸਮਾਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਦਾ ਪੂਰਾ ਸਮਾਂ ਭਗਵੰਤ ਮਾਨ ਲਈ ਚੰਗਾ ਰਹਿਣ ਵਾਲਾ ਹੈ। ਪੰਡਿਤ ਵਿਕਰਮ ਨੇ ਕਿਹਾ ਕਿ ਇਸ ਤੋਂ ਬਾਅਦ ਭਗਵੰਤ ਮਾਨ ਦੇ ਗ੍ਰਹਿ ਚੰਗੇ ਹੋਣ ਦੇ ਚੱਲਦੇ ਪੰਜਾਬ ਤਰੱਕੀ ਦੇ ਰਾਹ ਉੱਪਰ ਚੱਲੇਗਾ।

ਪੰਡਿਤ ਦੀ ਭਗਵੰਤ ਮਾਨ ਨੂੰ ਸਲਾਹ

16 ਮਾਰਚ ਨੂੰ ਸਹੁੰ ਚੁੱਕ ਸਮਾਗਮ

ਖੈਰ 16 ਮਾਰਚ ਨੂੰ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ (Newly appointed Chief Minister of Punjab) ਭਗਵੰਤ ਮਾਨ ਨੂੰ ਪਿੰਡ ਖਟਕੜ ਕਲਾਂ (Village Khatkar Kalan) ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਵਿਖੇ ਪੰਜਾਬ ਦੇ ਰਾਜਪਾਲ (Governor of Punjab) ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਦੀ ਸਹੁੰ ਚੁਕਾਉਣਗੇ।

ਦੱਸ ਦਈਏ ਕਿ ਲੱਖਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਮੀਟਿੰਗ ਨੂੰ ਲੈ ਕੇ ਖਟਕੜ ਕਲਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ: ਭਗਵੰਤ ਮਾਨ ਨੇ ਲੋਕ ਸਭਾ ਸੀਟ ਤੋਂ ਦਿੱਤਾ ਅਸਤੀਫਾ, ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.