ETV Bharat / city

ਪੰਜਾਬ ’ਚ ਰਾਜ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ, 5 ਮੈਂਬਰਾਂ ਦੀ ਹੋਵੇਗੀ ਚੋਣ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜ਼ਿਆ ਤੋਂ ਇੱਕ ਮਹੀਨੇ ਬਾਅਦ ਸੂਬਾ ਰਾਜ ਸਭਾ ਚੋਣਾਂ ਲਈ ਹੁਣੇ ਤੋਂ ਤਿਆਰ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਰਾਜ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਪੰਜ ਰਾਜ ਸਭਾ ਮੈਂਬਰ 9 ਅਪ੍ਰੈਲ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ, ਜਿਸ ਵਿਚ 3 ਕਾਂਗਰਸ ਦੇ ਅਤੇ 2 ਅਕਾਲੀ ਦਲ ਦੇ ਹਨ।

ਪੰਜਾਬ ’ਚ ਰਾਜ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ

author img

By

Published : Feb 24, 2022, 2:23 PM IST

Updated : Feb 24, 2022, 2:42 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦਾ ਹਾਲੇ ਨਤੀਜਾ ਆਉਣਾ ਬਾਕੀ ਹੈ, ਪਰ ਪੰਜਾਬ ਦੀਆਂ ਰਾਜ ਸਭਾ ਸੀਟਾਂ ਨੂੰ ਲੈ ਕੇ ਵੀ ਬਿਲਕੁਲ ਉਹੀ ਸਥਿਤੀ ਬਣ ਰਹੀ ਹੈ, ਜਿਹੜੀ ਸਥਿਤੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਨੂੰ ਲੈ ਕੇ ਬਣੀ ਹੋਈ ਹੈ।

ਇਹ ਵੀ ਪੜੋ: ਮਾਲਵਾ ’ਚ ਹੋਈ ਸਭ ਤੋਂ ਵੱਧ ਵੋਟਿੰਗ, ਜਾਣੋ ਕਿਸ ਪਾਰਟੀ ਨੂੰ ਹੋਵੇਗਾ ਫਾਇਦਾ ਤੇ ਕਿਸਦਾ ਨੁਕਸਾਨ...

ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ?

ਰਾਜ ਸਭਾ ਦੀਆਂ 7 ਸੀਟਾਂ ‘ਚੋਂ 5 ਸੀਟਾਂ ਡੇਢ ਮਹੀਨੇ ਬਾਅਦ, 9 ਅਪ੍ਰੈਲ ਨੂੰ ਖਾਲੀ ਹੋਣ ਜਾ ਰਹੀਆਂ ਹਨ। ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਇੰਨ੍ਹਾ ਸੀਟਾਂ ‘ਤੇ ਖਾਲੀ ਹੋਣ ਵਾਲੀਆਂ ਇੰਨ੍ਹਾ 5 ਸੀਟਾਂ ‘ਚੋਂ ਤਿੰਨ ਸੀਟਾਂ ‘ਤੇ ਕਾਂਗਰਸ ਦਾ ਅਤੇ 2 ਸੀਟਾਂ ‘ਤੇ ਅਕਾਲੀ ਦਲ ਦਾ ਪ੍ਰਤੀਨਿਧੀ ਹੈ। ਕੁੱਲ 7 ਸੀਟਾਂ ਵਿਚੋਂ ਬਾਕੀ 2 ਸੀਟਾਂ ‘ਤੇ ਵੀ ਚੋਣ 4 ਜੁਲਾਈ ਤੋ ਪਹਿਲਾਂ ਹੋਣੀ ਹੈ। ਇੰਨ੍ਹਾ 2 ਸੀਟਾਂ ‘ਚੋਂ ਇੱਕ ‘ਤੇ ਭਾਜਪਾ ਦਾ ਅਤੇ ਦੂਜੀ ‘ਤੇ ਅਕਾਲੀ ਦਲ ਦਾ ਕਬਜਾ ਹੈ।

ਕੁੱਲ ਸੀਟਾਂਕਾਂਗਰਸਅਕਾਲੀ ਦਲਭਾਜਪਾ
7331

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਾਰਚ ਮਹੀਨੇ ਵਿੱਚ ਹੀ 5 ਰਾਜ ਸਭਾ ਸੀਟਾਂ ‘ਤੇ ਚੋਣ ਲਈ ਨੋਟੀਫੀਕੇਸ਼ਨ ਜਾਰੀ ਹੋ ਜਾਵੇਗਾ। ਇਸਦੇ ਲਈ ਪੰਜਾਬ ਵਿਧਾਨ ਸਭਾ ਵੱਲੋਂ ਚੋਣ ਅਧਿਕਾਰੀਆਂ ਦੀ ਸੂਚੀ ਦੇਸ਼ ਦੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।

ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਵਿਚੋਂ 5 ਸੀਟਾਂ ‘ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਅਤੇ ਅੰਬਿਕਾ ਸੋਨੀ ਮੈਬਰ ਹਨ। ਹਾਲਾਂਕਿ ਬਾਕੀ ਦੀਆਂ 2 ਸੀਟਾਂ ‘ਤੇ ਅਕਾਲੀ ਦਲ ਦੇ ਮੈਬਰ ਹਨ, ਪਰ ਇੱਕ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੁਣ ਵੱਖਰੀ ਪਾਰਟੀ ਬਣਾ ਚੁੱਕੇ ਹਨ ਅਤੇ ਐਨਡੀਏ ਦੇ ਗਠਜੋੜ ਦਾ ਹਿੱਸਾ ਹਨ। ਅਕਾਲੀ ਦਲ ਦੇ ਦੂਜੇ ਰਾਜ ਸਭਾ ਮੈਬਰ ਨਰੇਸ਼ ਗੁਜਰਾਲ ਹਨ।

ਨਾਂਪਾਰਟੀ
ਪ੍ਰਤਾਪ ਸਿੰਘ ਬਾਜਵਾਕਾਂਗਰਸ
ਸ਼ਮਸ਼ੇਰ ਸਿੰਘ ਦੂਲੋਕਾਂਗਰਸ
ਅੰਬਿਕਾ ਸੋਨੀਕਾਂਗਰਸ
ਸੁਖਦੇਵ ਸਿੰਘ ਢੀਂਡਸਾਅਕਾਲੀ ਦਲ
ਨਰੇਸ਼ ਗੁਜਰਾਲਅਕਾਲੀ ਦਲ
ਬਲਵਿੰਦਰ ਸਿੰਘ ਭੰਦੜਅਕਾਲੀ ਦਲ
ਸ਼ਵੇਤ ਮਲਿਕਭਾਜਪਾ

ਕਿਵੇਂ ਹੁੰਦੀ ਹੈ ਚੋਣ ?

ਰਾਜ ਸਭਾ ਮੈਬਰਾਂ ਦੀ ਚੋਣ ਲਈ ਗਿਣਤੀਆਂ–ਮਿਣਤੀਆਂ ਅਨੁਸਾਰ ਇੱਕ ਮੈਂਬਰ ਦੀ ਚੋਣ ਲਈ ਕਰੀਬ 20 ਵਿਧਾਇਕਾਂ ਦਾ ਸਮਰਥਨ ਹੋਣਾ ਜਰੂਰੀ ਹੈ। ਇਸਦੇ ਅਨੁਸਾਰ ਜਿਹੜੀ ਵੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਿਲ ਕਰਦੀ ਹੈ, ਉਹ ਆਪਣਾ ਇੱਕ ਰਾਜ ਸਭਾ ਮੈਂਬਰ ਬਣਾਉਣ ਦੀ ਹੱਕਦਾਰ ਹੋ ਜਾਵੇਗੀ।

ਰਾਜਨੀਤਕ ਮਾਹਿਰ ਇਹ ਵੀ ਮੰਨਦੇ ਹਨ ਕਿ ਇਸ ਵਾਰ ਰਾਜ ਸਭਾ ਸੀਟਾਂ ਦੀ ਚੋਣ ਸਮੇਂ ਵੀ ਜੋੜ –ਤੋੜ ਹੋ ਸਕਦੀ ਹੈ। ਇਸਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ ਦਲ –ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਹੀ ਵਿਧਾਨ ਸਭਾ ਸੀਟਾਂ ਹੁੰਦੀਆਂ ਸਨ। ਇਸ ਲਈ ਆਪਸੀ ਸਹਿਮਤੀ ਨਾਲ ਚੋਣ ਹੋ ਜਾਂਦੀ ਸੀ ਅਤੇ ਮਤਦਾਨ ਦੀ ਜਰੂਰਤ ਨਹੀਂ ਪੈਂਦੀ ਸੀ, ਪਰ ਇਸ ਵਾਰ ਰਾਜ ਸਭਾ ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹੋਣਗੇ। ਅਜਿਹੀ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਰਾਜ ਸਭਾ ਵਿੱਚ ਪੰਜਾਬ ਤੋਂ ਦਾਖਲੇ ਦਾ ਮੌਕਾ ਮਿਲ ਸਕਦਾ ਹੈ, ਕਿਉਂਕਿ ਰਾਜ ਸਭਾ ਦੀ ਚੋਣ 6 ਸਾਲ ਬਾਅਦ ਹੁੰਦੀ ਹੈ।

ਇਸ ਲਈ ਸਾਲ 2017 ਵਿੱਚ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਰਾਜ ਸਭਾ ਦੇ ਮੈਬਰਾਂ ਦੀ ਚੋਣ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਇਸ ਵਾਰ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਵੀ ਨਹੀਂ ਹੈ, ਜੇਕਰ ਪੰਜਾਬ ਵਿਧਾਨ ਸਭਾ ਦੀ ਸਥਿਤੀ ਹੰਗ ਰਹਿੰਦੀ ਹੈ ਤਾਂ ਰਾਜ ਸਭਾ ਲਈ ਵੀ ਮਤਦਾਨ ਹੋ ਸਕਦਾ ਹੈ।

ਕੌਣ ਕੌਣ ਹਨ ਦਾਵੇਦਾਰ ?

ਪੰਜਾਬ ਕਾਂਗਰਸ ਦੇ ਨਾਰਾਜ਼ ਹਿੰਦੂ ਆਗੂ ਸੁਨੀਲ ਕੁਮਾਰ ਜਾਖੜ ਰਾਜ ਸਭਾ ਦੇ ਮਜਬੂਤ ਦਾਅਵੇਦਾਰ ਹਨ। ਹਿੰਦੂ ਹੋਣ ਦੇ ਆਧਾਰ ‘ਤੇ ਮੁੱਖ ਮੰਤਰੀ ਦੀ ਦਾਅਵੇਦਾਰੀ ਤੋਂ ਲਾਮ੍ਹੇ ਕੀਤੇ ਸੁਨੀਲ ਜਾਖੜ ਦੇ ਪਾਰਟੀ ਛੱਡ ਜਾਣ ਦੀਆਂ ਚਰਚਾਵਾਂ ਸਨ, ਪਰ ਰਾਹੁਲ ਗਾਂਧੀ ਨੇ ਉਹਨਾਂ ਨਾਲ ਮੀਟਿੰਗ ਕਰਕੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਬਦਲੇ ਕੀ ਸਮਝੋਤਾ ਹੋਇਆ, ਇਹ ਗੱਲ ਭੇਦ ਹੈ, ਪਰ ਜਾਖੜ ਦੇ ਕਰੀਬੀਆਂ ਅਨੁਸਾਰ ਉਹ ਰਾਜ ਸਭਾ ਦੇ ਦਾਵੇਦਾਰ ਹਨ।

ਕਾਂਗਰਸ ਦੀ ਕੇਂਦਰੀ ਆਗੂ ਅੰਬਿਕਾ ਸੋਨੀ ਦੇ ਵੀ ਮੁੜ ਤੋਂ ਦਾਵੇਦਾਰ ਹੋਣ ਦੇ ਸੰਕੇਤ ਹਨ, ਪਰ ਕਾਂਗਰਸ ਦੀ ਪੰਜਾਬ ਵਿਧਾਨ ਸਭਾ ਵਿੱਚ ਮੈਬਰਾਂ ਦੀ ਗਿਣਤੀ ਹੀ ਤੈਅ ਕਰੇਗੀ ਕਿ ਕਾਂਗਰਸ ਰਾਜ ਸਭਾ ਲਈ ਕਿੰਨੇ ਮੈਂਬਰ ਭੇਜ ਸਕਦੀ ਹੈ। ਬਾਕੀ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆ ਤੋ ਬਾਅਦ ਸੀਟਾਂ ਦੀ ਗਿਣਤੀ ਦੇਖ ਕੇ ਹੀ ਤੈਅ ਕੀਤਾ ਜਾਣਾ ਹੈ।

ਮਾਹਿਰਾਂ ਦੀ ਰਾਏ

ਸਿਆਸੀ ਮਾਮਲਿਆ ਦੇ ਚੰਡੀਗੜ੍ਹ ਸਥਿਤ ਮਾਹਰ ਹਰੀਸ਼ ਚੰਦਰ ਦਾ ਕਹਿਣਾ ਸੀ ਕਿ ਰਾਜ ਸਭਾ ਵਿਚ ਕਾਂਗਰਸ ਦੇ ਮੈਂਬਰਾਂ ਦੀ ਸੰਖਿਆ ਘੱਟ ਰਹੀ ਹੈ। ਜਿਸ ਤਰ੍ਹਾਂ ਦੇ ਸੰਕੇਤ ਹਨ ਕਿ ਪੰਜਾਬ ਵਿੱਚ ਹੰਗ ਅਸੰਬਲੀ ਆ ਸਕਦੀ ਹੈ, ਇਸ ਨਾਲ ਕਾਂਗਰਸ ਨੂੰ ਰਾਜ ਸਭਾ ਸੀਟਾਂ ਦੇ ਮਾਮਲੇ ਵਿੱਚ ਨੁਕਸਾਨ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕਾਂਗਰਸ ਆਪਣੀਆਂ ਤਿੰਨ ਸੀਟਾਂ ਨੂੰ ਬਰਕਰਾਰ ਹੀ ਨਾ ਰੱਖ ਸਕੇ।

ਇਹ ਵੀ ਪੜੋ: ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਦੌਰਿਆ ਵਾਲੇ ਹਲਕਿਆ ’ਚ ਵੀ ਘੱਟ ਹੋਈ ਵੋਟਿੰਗ

ਪੰਜਾਬ ਕਾਂਗਰਸ ਦੇ ਕਾਰਜਕਾਰੀ ਸੂਬਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਰਾਜ ਸਭਾ ਚੋਣਾਂ ਬਾਰੇ ਰਣਨੀਤੀ ਬਣਾਈ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਾਏਗੀ ਅਤੇ ਕਾਂਗਰਸ ਰਾਜ ਸਭਾ ਵਿਚ ਵੀ ਪਹਿਲਾ ਨਾਲੋਂ ਵੱਧ ਮੈਂਬਰ ਭੇਜਣ ਵਿਚ ਕਾਮਯਾਬ ਰਹੇਗੀ।

Last Updated : Feb 24, 2022, 2:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.