ਚੰਡੀਗੜ੍ਹ: ਰਾਸ਼ਟਰਪਤੀ ਚੋਣ ਵਿੱਚ ਅਕਾਲੀ ਦਲ ਵੱਲੋਂ ਬੀਜੇਪੀ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕੀ ਅਕਾਲੀ ਦਲ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਦਾ ਸਮਰਥਨ ਕਰੇਗਾ। ਅਕਾਲੀ ਦਲ ਦੇ ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਵਿਰੋਧੀਆਂ ਵੱਲੋਂ ਅਕਾਲੀ ਦਲ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਹ ਵੀ ਪੜੋ: ਰਾਸ਼ਟਰਪਤੀ ਚੋਣ: ਦ੍ਰੌਪਦੀ ਮੁਰਮੂ ਨੂੰ ਸਮਰਥਨ ਦੇਵੇਗਾ ਅਕਾਲੀ ਦਲ
ਸੁਖਪਾਲ ਖਹਿਰਾ ਨੇ ਸਾਧੇ ਨਿਸ਼ਾਨੇ: ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਅਕਾਲੀ ਦਲ ’ਤੇ ਨਿਸ਼ਾਨੇ ਸਾਧਦੇ ਹੋਏ ਟਵੀਟ ਕਰ ਲਿਖਿਆ ਕਿ ‘ਸੁਖਬੀਰ ਬਾਦਲ ਤੇ ਇਸ ਦਾ ਅਖੌਤੀ ਅਕਾਲੀ ਦਲ ਦਾ ਅਸਲੀ ਚਿਹਰਾ ਬੇਨਕਾਬ ਹੋਇਆ ਹੈ, ਕਿਉਂਕਿ ਉਹ ਰਾਸ਼ਟਰਪਤੀ ਲਈ ਭਾਜਪਾ ਦੇ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਭਾਜਪਾ ਨਾਲੋਂ ਗਠਜੋੜ ਤੋੜਨ ਦਾ ਫੈਸਲਾ ਇੱਕ ਮਜ਼ਾਕ ਸੀ ਜੋ ਕਿ ਕਿਸਾਨ ਅੰਦੋਲਨ ਦੇ ਦਬਾਅ ਹੇਠ ਲਿਆ ਗਿਆ ਸੀ। ਖਹਿਰਾ ਨੇ ਅੱਗੇ ਲਿਖਿਆ ਕਿ ਜੇਕਰ ਉਹ ਵਿਰੋਧੀ ਉਮੀਦਵਾਰ ਨੂੰ ਸਮਰਥਨ ਨਹੀਂ ਦੇਣਾ ਚਾਹੁੰਦਾ ਸੀ ਤਾਂ ਉਹ ਵੋਟਿੰਗ ਤੋਂ ਪਰਹੇਜ਼ ਕਰ ਸਕਦੇ ਸਨ।
ਅਕਾਲੀ ਦਲ ਦਾ ਜਵਾਬ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੀ ਰਾਸ਼ਟਰਪਤੀ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦੇ ਮਾਮਲੇ ‘ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਲੁਧਿਆਣਾ ਰੂਰਲ ਦੇ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਅੱਗੇ 2 ਆਪਸ਼ਨ ਸਨ, ਜਿਨ੍ਹਾਂ ਚੋਂ ਇੱਕ ਕਾਂਗਰਸ ਤੇ ਦੂਜਾ ਭਾਜਪਾ ਦਾ ਉਮੀਦਵਾਰ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਦਾ ਸਾਥ ਨਹੀਂ ਦੇ ਸਕਦਾ, ਜਿਸ ਕਾਰਨ ਉਹਨਾਂ ਨੇ ਭਾਜਪਾ ਦਾ ਸਾਥ ਦਿੱਤਾ ਹੈ।
ਉਥੇ ਹੀ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਸਬੰਧੀ ਬਕਾਇਦਾ ਫੋਨ ਕਰਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅਕਾਲੀ ਦਲ ਦਾ ਸਮਰਥਨ ਮੰਗਿਆ ਸੀ, ਨਾਲ ਹੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਚ ਇਸ ਸਬੰਧੀ ਫੈਸਲਾ ਵੀ ਲਿਆ ਗਿਆ ਹੈ ਕਿ ਅਕਾਲੀ ਦਲ ਭਾਜਪਾ ਨੂੰ ਸਮਰਥਨ ਕਰੇਗਾ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਜੋ ਉਮੀਦਵਾਰ ਹੈ ਪਹਿਲਾਂ ਤਾਂ ਉਹ ਇੱਕ ਔਰਤ ਹੈ ਤੇ ਦੂਜਾ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਹੈ, ਜਿਸ ਕਾਰਨ ਅਕਾਲੀ ਦਲ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਨੇ 1984 ਚ ਸਿੱਖ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਸਰਕਾਰ ਦਾ ਅਕਾਲੀ ਦਲ ਕਦੇ ਵੀ ਸਾਥ ਨਹੀਂ ਦੇਵੇਗਾਂ।
ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਕੀਤਾ ਐਲਾਨ: ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਨਾਲ ਜਾਣ ਦਾ ਸਾਡਾ ਕੋਈ ਮਤਲਬ ਨਹੀਂ ਬਣਦਾ ਹੈ। ਉਹ ਬਿਲਕੁੱਲ ਵੀ ਕਾਂਗਰਸ ਦਾ ਸਾਥ ਨਹੀਂ ਦੇ ਸਕਦੇ। ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ। ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਜਿਸ ਕਾਰਨ ਉਹ ਕਾਂਗਰਸ ਨੂੰ ਬਿਲਕੁੱਲ ਵੀ ਸਪਰੋਟ ਨਹੀਂ ਕਰਨਗੇ।
-
Shiromani Akali Dal has accepted the appeal of Ms Draupadi Murmu for support in the forthcoming presidential poll as she symbolizes the cause of minorities, tribals, the exploited and backward classes as well as the dignity of women. She has emerged as a symbol of the poor. pic.twitter.com/GOj9Axsw4L
— Sukhbir Singh Badal (@officeofssbadal) July 1, 2022 " class="align-text-top noRightClick twitterSection" data="
">Shiromani Akali Dal has accepted the appeal of Ms Draupadi Murmu for support in the forthcoming presidential poll as she symbolizes the cause of minorities, tribals, the exploited and backward classes as well as the dignity of women. She has emerged as a symbol of the poor. pic.twitter.com/GOj9Axsw4L
— Sukhbir Singh Badal (@officeofssbadal) July 1, 2022Shiromani Akali Dal has accepted the appeal of Ms Draupadi Murmu for support in the forthcoming presidential poll as she symbolizes the cause of minorities, tribals, the exploited and backward classes as well as the dignity of women. She has emerged as a symbol of the poor. pic.twitter.com/GOj9Axsw4L
— Sukhbir Singh Badal (@officeofssbadal) July 1, 2022
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਬੀਜੇਪੀ ਦੇ ਨਾਲ ਵੀ ਕਾਫੀ ਮਤਭੇਦ ਰਹੇ ਹਨ। ਇਸ ਤੋਂ ਇਲਾਵਾ ਦ੍ਰੋਪਦੀ ਮੁਰਮੂ ਐਸਟੀ ਭਾਈਚਾਰੇ ਤੋਂ ਆਉਂਦੇ ਹਨ। ਇਸ ਲਈ ਉਹ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਇਸ ਬਾਰੇ ਉਨ੍ਹਾਂ ਨੂੰ ਦ੍ਰੋਪਦੀ ਮੁਰਮੂ ਦਾ ਫੋਨ ਵੀ ਆਇਆ ਸੀ। ਜਿਸ ਚ ਉਨ੍ਹਾਂ ਨੇ ਸਮਰਥਨ ਦੇਣ ਦੀ ਗੱਲ ਆਖੀ ਸੀ। ਬੀਤੇ ਦਿਨ ਉਨ੍ਹਾਂ ਕੋਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਗੱਲ ਕੀਤੀ। ਜਿਸ ’ਤੇ ਉਨ੍ਹਾਂ ਨੇ ਫੈਸਲਾ ਲੈਂਦਿਆ ਬੀਜੇਪੀ ਉਮੀਦਵਾਰ ਦ੍ਰੋਪਦੀ ਮੁਰਮੂ ਦਾ ਸਮਰਥਨ ਦੇਣ ਲਈ ਤਿਆਰ ਹੋ ਗਏ ਹਨ।
ਇਹ ਵੀ ਪੜੋ: ਵੱਡੀ ਖ਼ਬਰ, ਮਾਨ ਸਰਕਾਰ ਵੱਲੋਂ ਬਿਜਲੀ ਬਿੱਲ ਮੁਆਫ ਕਰਨ ਦਾ ਐਲਾਨ, ਜਾਣੋ ਕਿਹੜੇ...