ETV Bharat / city

ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਇਸ ਸਾਲ ਦਾ ਬਿੱਲ - ਕੋਵਿਡ-19

ਕੋਰੋਨਾ ਵਾਇਰਸ ਕਾਰਨ ਪਾਵਰਕਾਮ ਦਾ ਸਟਾਫ ਕਿਸੇ ਵੀ ਉਪਭੋਗਤਾ ਦੇ ਕੋਲ ਜਾ ਕੇ ਰੀਡਿੰਗ ਨਹੀਂ ਲਵੇਗਾ। ਇਸ ਸਬੰਧੀ ਪਾਵਰਕਾਮ ਨੇ ਫੈਸਲਾ ਲਿਆ ਹੈ ਕਿ ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਬਿਲ ਆਵੇਗਾ।

power
power
author img

By

Published : Apr 10, 2020, 2:01 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਚੱਲ ਰਹੀ 21 ਦਿਨਾਂ ਦੀ ਤਾਲਾਬੰਦੀ ਕਾਰਨ ਸਾਰੇ ਖੇਤਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਪਾਵਰਕਾਮ ਨੇ ਫੈਸਲਾ ਲਿਆ ਹੈ ਕਿ ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਬਿਲ ਆਵੇਗਾ।

ਕੋਰੋਨਾ ਵਾਇਰਸ ਕਾਰਨ ਪਾਵਰਕਾਮ ਦਾ ਸਟਾਫ ਕਿਸੇ ਵੀ ਉਪਭੋਗਤਾ ਦੇ ਕੋਲ ਜਾ ਕੇ ਰੀਡਿੰਗ ਨਹੀਂ ਲਵੇਗਾ। ਉਪਭੋਗਤਾ ਨੂੰ ਪਿਛਲੇ ਸਾਲ ਦੇ ਸਬੰਧਿਤ ਮਹੀਨੇ 'ਚ ਖਪਤ ਦੀ ਬਿਜਲੀ ਦੀ ਔਸਤ ਦੇ ਆਧਾਰ 'ਤੇ ਬਿੱਲ ਦੇਣਾ ਹੋਵੇਗਾ। ਵਿਭਾਗ ਆਨਲਾਈਨ ਤਰੀਕਿਆਂ ਨਾਲ ਲੋਕਾਂ ਨੂੰ ਬਿਲਿੰਗ ਅਮਾਉਂਟ ਦੱਸੇਗਾ। ਐਗਰੀਕਲਚਰ ਕੈਟੇਗਰੀ ਛੱਡ, ਘਰ, ਦੁਕਾਨ, ਇੰਡਸਟਰੀ ਅਤੇ ਸਪੈਸ਼ਲ ਕੁਨੈਕਸ਼ਨਾਂ ਦੇ ਲਈ ਅੱਜ ਲਿਖਤੀ ਹੁਕਮ ਜਾਰੀ ਹੋਏ ਹਨ।

ਉਧਰ ਦੂਜੇ ਪਾਸੇ ਸੂਬਾ ਸਰਕਾਰ ਮੁਤਾਬਕ ਉਦਯੋਗਿਕ ਉਪਭੋਗਤਾਵਾਂ ਨੂੰ 23 ਮਾਰਚ ਦੇ ਬਾਅਦ ਅਗਲੇ 2 ਮਹੀਨਿਆਂ ਦੇ ਲਈ ਬਿਜਲੀ ਬਿਲ 'ਚ ਲਗਾਏ ਜਾਣ ਵਾਲੇ ਤੈਅ ਰੇਟਾਂ ਤੋਂ ਛੂਟ ਮਿਲੇਗੀ। ਮੀਡੀਅਮ ਅਤੇ ਲਾਰਜ ਸਪਲਾਈ ਵਾਲੇ ਬੰਦ ਉਦਯੋਗਿਕ ਉਪਭੋਗਤਾਵਾਂ ਨੂੰ ਬਿਜਲੀ ਦਾ ਬਕਾਇਆ ਦੇਣ ਦੀ ਲੋੜ ਨਹੀਂ ਹੋਵੇਗੀ।

ਇਸ ਫੈਸਲੇ ਤੋਂ ਬਾਅਦ ਬਿਜਲੀ ਦੇ ਬਿੱਲ ਵੱਧ ਆ ਸਕਦੇ ਹਨ। ਇਸ ਸਾਲ ਬਿਜਲੀ ਖਪਤ ਨੋਟ ਨਾ ਕਰਨ ਕਰਕੇ ਪਿਛਲੇ ਸਾਲ ਦੇ ਮਾਰਚ-ਅਪ੍ਰੈਲ ਮਹੀਨੇ ਦੇ ਬਿੱਲ ਦੇ ਆਧਾਰ 'ਤੇ ਬਿੱਲ ਜੈਨਰੇਟ ਹੋਵੇਗਾ। ਕੋਵਿਡ-19 ਦੇ ਕਾਰਨ ਜਿੰਨੇ ਮਹੀਨੇ ਵਿਭਾਗ ਮੀਟਰ ਰੀਡਿੰਗ ਨਹੀਂ ਕਰੇਗਾ ਉਨੇ ਮਹੀਨੇ ਇਸੇ ਆਧਾਰ 'ਤੇ ਬਿੱਲ ਜੈਨਰੇਟ ਹੋਵੇਗਾ।

ਇਸ ਸਬੰਧੀ ਪ੍ਰਤੀਕਿਰਿਆ ਦਿੰਦੇ ਹੋਏ ਨੈਸ਼ਨਲ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਵਿਜੇ ਤਲਵਾਰ ਨੇ ਕਿਹਾ ਕਿ ਹੁਣ ਬੰਦ ਦੌਰਾਨ ਦੁਕਾਨ ਦਾ ਬਿੱਲ ਇੱਕ ਹਜ਼ਾਰ ਰੁਪਏ ਆਉਣਾ ਚਾਹੀਦਾ ਹੈ ਅਤੇ ਜੇਕਰ ਉਸ ਤੋਂ ਪਿਛਲੇ ਸਾਲ ਦੀ ਖ਼ਪਤ ਦੇ ਮੁਤਾਬਕ 10000 ਰੁਪਏ ਮੰਗੇ ਜਾਣਗੇ ਤਾਂ ਪਰੇਸ਼ਾਨੀ ਤਾਂ ਹੋਵੇਗੀ।

ਇਹ ਵੀ ਜ਼ਿਕਰ ਕਰ ਦਈਏ ਕਿ ਹੁਣ ਬਿੱਲ ਆਨਲਾਈਨ ਦੇਖਿਆ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਪਾਵਰਕਾਮ ਦੀ ਵੈਬਸਾਈਟ 'ਤੇ ਜਾ ਕੇ ਬਿੱਲ ਆਪਸ਼ਨ 'ਤੇ ਕਲਿਕ ਕਰੋ। ਬਿਜਲੀ ਉਪਭੋਗਤਾ ਖਾਤਾ ਨੰਬਰ ਭਰੋ। ਮੋਬਾਇਲ ਨੰਬਰ ਪੰਜੀਕਰਨ ਕਰੋ। ਬਿਲ ਡਿਟੇਲ ਮੋਬਾਇਲ ਅਤੇ ਰਜਿਸਟਰਡ ਈ-ਮੇਲ 'ਤੇ ਭੇਜੀ ਜਾਵੇਗੀ। ਇਹ ਸਾਰੀ ਜਾਣਕਾਰੀ ਪੀ.ਐੱਸ.ਪੀ.ਸੀ.ਐੱਲ. ਸਰਵਿਸ ਮੋਬਾਇਲ ਐਪ ਤੋਂ ਮਿਲੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.