ਚੰਡੀਗੜ੍ਹ: ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੇ ਸਿੱਖ ਜਗਤ ਵਿੱਚ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਉਹ ਗੁਰੂ ਹੋਏ ਹਨ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਗੁਰਗੱਦੀ ਸੰਭਾਲੀ ਸੀ। ਉਨ੍ਹਾਂ ਨੇ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 11 ਸਾਲ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ।
ਇਸ ਪਵਿੱਤਰ ਦਿਹਾੜੇ 'ਤੇ ਸਿਆਸੀ ਆਗੂਆਂ ਵੱਲੋਂ ਸਿੱਖ ਜਗਤ ਨੂੰ ਵਧਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਜਗਤ ਨੂੰ ਵਧਾਈ ਦਿੱਤੀ।
ਉਨ੍ਹਾਂ ਲਿਖਿਆ, "ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।
ਪਹਿਲੇ ਪੰਜ ਗੁਰੂ ਸਾਹਿਬਾਨਾਂ ਤੋਂ ਬਾਅਦ ਆਪ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੰਦੇ ਹਾਂ।"
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰ ਲਿਖਿਆ, "ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਅਸੀਸ ਬਖਸ਼ਣ ਕਿ ਸਾਰੀ ਕੌਮ ਏਕੇ ਤੇ ਭਾਈਚਾਰਕ ਸਾਂਝ 'ਚ ਪਿਰੋਈ ਰਹੇ ਅਤੇ ਸਿੱਖੀ ਸਿਧਾਂਤਾਂ 'ਤੇ ਚਲਦੀ ਹੋਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।"
-
ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਅਸੀਸ ਬਖਸ਼ਣ ਕਿ ਸਾਰੀ ਕੌਮ ਏਕੇ ਤੇ ਭਾਈਚਾਰਕ ਸਾਂਝ 'ਚ ਪਿਰੋਈ ਰਹੇ ਅਤੇ ਸਿੱਖੀ ਸਿਧਾਂਤਾਂ 'ਤੇ ਚਲਦੀ ਹੋਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।#SriGuruHargobindSahibJi #ParkashPurab pic.twitter.com/muxWYWuPLR
— Harsimrat Kaur Badal (@HarsimratBadal_) June 6, 2020 " class="align-text-top noRightClick twitterSection" data="
">ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਅਸੀਸ ਬਖਸ਼ਣ ਕਿ ਸਾਰੀ ਕੌਮ ਏਕੇ ਤੇ ਭਾਈਚਾਰਕ ਸਾਂਝ 'ਚ ਪਿਰੋਈ ਰਹੇ ਅਤੇ ਸਿੱਖੀ ਸਿਧਾਂਤਾਂ 'ਤੇ ਚਲਦੀ ਹੋਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।#SriGuruHargobindSahibJi #ParkashPurab pic.twitter.com/muxWYWuPLR
— Harsimrat Kaur Badal (@HarsimratBadal_) June 6, 2020ਬੰਦੀ ਛੋੜ ਦਾਤਾਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬ ਅਸੀਸ ਬਖਸ਼ਣ ਕਿ ਸਾਰੀ ਕੌਮ ਏਕੇ ਤੇ ਭਾਈਚਾਰਕ ਸਾਂਝ 'ਚ ਪਿਰੋਈ ਰਹੇ ਅਤੇ ਸਿੱਖੀ ਸਿਧਾਂਤਾਂ 'ਤੇ ਚਲਦੀ ਹੋਈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।#SriGuruHargobindSahibJi #ParkashPurab pic.twitter.com/muxWYWuPLR
— Harsimrat Kaur Badal (@HarsimratBadal_) June 6, 2020
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਟਵੀਟ ਕਰ ਲਿਖਿਆ, "ਮੀਰੀ ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਵਧਾਈ। ਮੌਜੂਦਾ ਦਿਨਾਂ ਨੂੰ ਦੇਖਦੇ ਹੋਏ, ਮਨ 'ਚੋਂ ਇਹੀ ਅਰਦਾਸ ਵਾਰ-ਵਾਰ ਨਿਕਲਦੀ ਹੈ ਕਿ ਪਾਤਸ਼ਾਹ ਜੀ ਸਾਰੀ ਕੌਮ ਨੂੰ ਮਿਲਵਰਤਨ, ਭਰੋਸੇ ਤੇ ਇੱਕਜੁੱਟਤਾ ਦੀ ਅਸੀਸ ਬਖਸ਼ਣ।"
-
ਮੀਰੀ ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਵਧਾਈ। ਮੌਜੂਦਾ ਦਿਨਾਂ ਨੂੰ ਦੇਖਦੇ ਹੋਏ, ਮਨ 'ਚੋਂ ਇਹੀ ਅਰਦਾਸ ਵਾਰ-ਵਾਰ ਨਿਕਲਦੀ ਹੈ ਕਿ ਪਾਤਸ਼ਾਹ ਜੀ ਸਾਰੀ ਕੌਮ ਨੂੰ ਮਿਲਵਰਤਨ, ਭਰੋਸੇ ਤੇ ਇੱਕਜੁੱਟਤਾ ਦੀ ਅਸੀਸ ਬਖਸ਼ਣ। #SriGuruHargobindSahibJi #ParkashPurab pic.twitter.com/1Uh0oXFUIa
— Sukhbir Singh Badal (@officeofssbadal) June 6, 2020 " class="align-text-top noRightClick twitterSection" data="
">ਮੀਰੀ ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਵਧਾਈ। ਮੌਜੂਦਾ ਦਿਨਾਂ ਨੂੰ ਦੇਖਦੇ ਹੋਏ, ਮਨ 'ਚੋਂ ਇਹੀ ਅਰਦਾਸ ਵਾਰ-ਵਾਰ ਨਿਕਲਦੀ ਹੈ ਕਿ ਪਾਤਸ਼ਾਹ ਜੀ ਸਾਰੀ ਕੌਮ ਨੂੰ ਮਿਲਵਰਤਨ, ਭਰੋਸੇ ਤੇ ਇੱਕਜੁੱਟਤਾ ਦੀ ਅਸੀਸ ਬਖਸ਼ਣ। #SriGuruHargobindSahibJi #ParkashPurab pic.twitter.com/1Uh0oXFUIa
— Sukhbir Singh Badal (@officeofssbadal) June 6, 2020ਮੀਰੀ ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਵਧਾਈ। ਮੌਜੂਦਾ ਦਿਨਾਂ ਨੂੰ ਦੇਖਦੇ ਹੋਏ, ਮਨ 'ਚੋਂ ਇਹੀ ਅਰਦਾਸ ਵਾਰ-ਵਾਰ ਨਿਕਲਦੀ ਹੈ ਕਿ ਪਾਤਸ਼ਾਹ ਜੀ ਸਾਰੀ ਕੌਮ ਨੂੰ ਮਿਲਵਰਤਨ, ਭਰੋਸੇ ਤੇ ਇੱਕਜੁੱਟਤਾ ਦੀ ਅਸੀਸ ਬਖਸ਼ਣ। #SriGuruHargobindSahibJi #ParkashPurab pic.twitter.com/1Uh0oXFUIa
— Sukhbir Singh Badal (@officeofssbadal) June 6, 2020