ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੌਰਾਨ ਜਿਸ ਤਰੀਕੇ ਨਾਲ ਪਲਾਜ਼ਮਾ ਅਤੇ ਖ਼ੂਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੀ ਮਦਦ ਵਾਸਤੇ ਅੱਗੇ ਆਇਆ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਯੂਥ ਦੇ ਪ੍ਰਧਾਨ ਨੂੰ ਹਿਦਾਇਤ ਦਿੱਤੀ ਹੈ ਕਿ ਲਿਸਟ ਤਿਆਰ ਕਰੋ ਜਿੰਨੇ ਵੀ ਯੂਥ ਅਕਾਲੀ ਦਲ ਦੇ ਜਾਂ ਸੋਈ ਦੇ ਨੌਜਵਾਨ ਨੇ ਜਾਂ ਕੁਝ ਹੋਰ ਨੇ ਥੋਡੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਕੋਰੋਨਾ ਹੋਇਆ ਸੀ, ਪਰ ਅੱਜ ਉਹ ਸਿਹਤਮਦ ਹਨ ਅਤੇ ਪਲਾਜ਼ਾ ਦਾਨ ਕਰਨਾ ਚਾਹੁੰਦੇ ਹਨ। ਉਹਨਾਂ ਨੂੰ ਜ਼ਿਲ੍ਹਾ ਮੁਤਾਬਿਕ ਅੱਗੇ ਲੈ ਕੇ ਆਵਾਂਗੇ, ਡੀਸੀ ਤੇ ਐਸਡੀਐਮ ਤੱਕ ਲਿਸਟ ਦੇ ਕੇ ਆਵਾਂਗੇ ਕਿ ਇਹ ਸਾਡੇ ਕੋਲ ਲੋਕ ਹਨ ਜੋ ਖੂਨ ਜਾ ਪਲਾਜ਼ਾ ਦੇਣ ਨੂੰ ਤਿਆਰ ਹਨ।
ਇਹ ਵੀ ਪੜੋ: ਖੁਦ ਦਾ ਪਰਿਵਾਰ ਕੋਰੋਨਾ ਪੌਜ਼ੀਟਿਵ, ਫੇਰ ਵੀ ਫਰਜ਼ ਨਿਭਾ ਰਹੀ ਹੈ ਇਹ ਡਾਕਟਰ
ਉਥੇ ਹੀ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਿਲ ਸਮੇਂ ਵਿੱਚ ਆਪਣਾ ਖੂਨ ਜਾ ਪਲਾਜ਼ਾ ਹਨ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਹ ਵੀ ਪੜੋ: ਲੁਧਿਆਣਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਵੱਧ, ਦੇਸ਼ ਚ ਸਭ ਤੋਂ ਵੱਧ