ਚੰਡੀਗੜ੍ਹ: ਚੰਨੀ ਸਰਕਾਰ ਵੱਲੋਂ ਐਸਕੇ ਅਸਥਾਨਾ ਦੇ ਚਿੱਠੀ ਲੀਕ (SK Asthana's letter leaked) ਮਾਮਲੇ ਵਿੱਚ ਐਫਆਈਆਰ (FIR) ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਮਗਰੋ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਦੀ ਐਸਟੀਐਫ ਡਰੱਗਜ਼ ਰਿਪੋਰਟ ਮਾਮਲੇ ਵਿੱਚ ਏਡੀਜੀਪੀ ਐਸਕੇ ਅਸਥਾਨਾ ਦੀ ਫਾਇਨਲ ਰਿਪੋਰਟ ਲੀਕ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।
ਅਸਥਾਨਾ ਦੀ ਡੀਜੀਪੀ ਸਹੋਤਾ (DGP Iqbal Preet Singh Sahota) ਨੂੰ ਭੇਜੀ ਰਿਪੋਰਟ 13 ਦਸੰਬਰ ਨੂੰ ਵਾਇਰਲ ਹੋਈ ਸੀ। ਇਹ ਰਿਪੋਰਟ 14 ਦਸੰਬਰ ਨੂੰ ਮੀਡੀਆ ਵਿੱਚ ਆਈ ਸੀ। ਜਿਸ ਤੋਂ ਬਾਅਦ ਸੀਐਮ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਐਫਆਈਆਰ (FIR) ਦਰਜ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਸੰਬਰ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਜਿਕਰਯੋਗ ਹੈ ਕਿ ਡਰੱਗਜ਼ ਤਸਕਰੀ ਦੀ ਜਾਂਚ ਬਾਰੇ ਹਾਈਕੋਰਟ ਵੱਲੋਂ ਬਣਾਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ (STF report) ਹਾਈਕੋਰਟ ਵਿੱਚ ਬੰਦ ਪਈ ਹੈ ਤੇ ਇਸ ਰਿਪੋਰਟ ਨੂੰ ਖੋਲ੍ਹਣ ਲਈ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਦਬਾਅ ਬਣਾ ਰਹੇ ਹਨ ਤੇ ਦੂਜੇ ਪਾਸੇ ਬੀਓਆਈ ਤੇ ਡਾਇਰੈਕਟਰ ਐਸ.ਕੇ.ਅਸਥਾਨਾ ਵੱਲੋਂ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ (DGP Iqbal Preet Singh Sahota) ਨੂੰ ਲਿਖੀ ਇੱਕ ਚਿੱਠੀ ਲੀਕ ਹੋ ਗਈ।
ਇਸ ਚਿੱਠੀ ਵਿੱਚ ਉਨ੍ਹਾਂ ਰਿਪੋਰਟ ਖੋਲ੍ਹਣ ’ਤੇ ਆਉਣ ਵਾਲੀਆਂ ਕਾਨੂੰਨੀ ਪੇਚੀਦਗੀਆਂ ਦਾ ਜਿਕਰ ਕੀਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਜਿਹੜੀ ਰਿਪੋਰਟ ਹਾਈਕੋਰਟ ਵਿੱਚ ਸੀਲਬੰਦ ਪਈ ਹੈ, ਉਸ ਨੂੰ ਕਿਵੇਂ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਜਿਕਰ ਵੀ ਕੀਤਾ ਹੈ ਕਿ ਜੇਕਰ ਈਡੀ ਦੇ ਇਨਪੁਟ ’ਤੇ ਇੱਕ ਵੱਡੇ ਅਕਾਲੀ ਆਗੂ ਦਾ ਨਾਂ ਐਸਟੀਐਫ ਲੈ ਰਹੀ ਹੈ ਤਾਂ ਈਡੀ ਨੇ ਆਪਣੇ ਪੱਧਰ ’ਤੇ ਉਸ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ।
ਇਹ ਵੀ ਪੜ੍ਹੋ: Ranjit Singh Murder Case: ਰਾਮ ਰਹੀਮ ਦੀ ਅਪੀਲ ਹਾਈਕੋਰਟ ਨੇ ਕੀਤੀ ਸਵੀਕਾਰ