ਚੰਡੀਗੜ੍ਹ: ਪੰਜਾਬ ਕਾਂਗਰਸ ਭਵਨ ’ਚ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਖ਼ਤਮ ਹੋਇਆ ਉਸ ਤੋਂ ਬਾਅਦ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਰੇ ਕਾਂਗਰਸੀ ਆਗੂ ਕਾਂਗਰਸ ਭਵਨ ਤੋਂ ਚਲੇ ਗਏ। ਜਦੋਂ ਹੀ ਕਾਂਗਰਸ ਭਵਨ ਖਾਲੀ ਹੋ ਗਿਆ ਤਾਂ ਕੱਚੇ ਅਧਿਆਪਕ ਉੱਥੇ ਪਹੁੰਚ ਗਏ ਤੇ ਕਾਂਗਰਸ ਭਵਨ ਦੀ ਛੱਤ ’ਤੇ ਚੜ੍ਹ ਪ੍ਰਦਰਸ਼ਨ ਕਰਨ ਲੱਗ ਪਏ।
ਇਹ ਵੀ ਪੜੋ: ਮਹਾਂਮਾਰੀ ਦੀ ਮਾਰ ਦੇ ਵਿੱਚ ਇੱਕ ਸਾਲ ਬਾਅਦ ਟੋਕਿਓ ਓਲੰਪਿਕ ਦੀ ਰੰਗੀਨ ਸ਼ੁਰੂਆਤ
ਇਸ ਸਮਾਗਮ ਦੇ ਦੌਰਾਨ ਮੁੱਖ ਗੇਟ ’ਤੇ ਕਈ ਪੁਲਿਸ ਵਾਲੇ ਵੀ ਤੈਨਾਤ ਕੀਤੇ ਗਏ ਸਨ ਅਤੇ ਆਈਜੀ, ਐੱਸਪੀ ਦੇ ਨਾਲ ਕਈ ਡੀਐਸਪੀ ਸੁਰੱਖਿਆ ਵਿੱਚ ਲਗਾਈ ਗਈ ਸੀ। ਸਮਾਗਮ ਖਤਮ ਹੋਣ ਤੋਂ ਬਾਅਦ ਪੁਲਿਸ ਉਥੋਂ ਹਟ ਗਈ ਤਾਂ ਅਧਿਆਪਕਾਂ ਦੀ ਪੂਰੀ ਭੀੜ ਭਵਨ ਦੇ ਅੰਦਰ ਚਲੀ ਗਈ। ਇਹਨਾਂ ਵਿੱਚ ਮਹਿਲਾ ਅਧਿਆਪਕ ਵੀ ਸ਼ਾਮਲ ਸਨ ਜੋ ਕਿ ਕਾਂਗਰਸ ਭਵਨ ਦੀ ਛੱਤ ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਪੁਲਿਸ ਨੂੰ ਜਿਵੇਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਛੱਤ ਤੇ ਚੜ੍ਹ ਕੇ ਔਰਤਾਂ ਨੂੰ ਥੱਲੇ ਉਤਾਰਿਆ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਝੂਠੇ ਲਾਰੇ ਲਾ ਰਹੀ ਹੈ ਸਿੱਖਿਆ ਮੰਤਰੀ ਮਿਲਣ ਨੂੰ ਬੁਲਾਉਂਦੇ ਹਨ, ਪਰ ਮਿਲਦੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਧਰਨੇ ’ਤੇ ਬੈਠੇ ਹਾਂ ਪਰ ਸਰਕਾਰ ਸਾਰੀ ਕੋਈ ਸਾਰ ਨਹੀਂ ਲੈ ਰਹੀ ਹੈ ਜਿਸ ਕਾਰਨ ਸਾਨੂੰ ਇਹ ਕਦਮ ਚੁੱਕਣੇ ਪੈ ਰਹੇ ਹਨ।
ਇਹ ਵੀ ਪੜੋ: ਮੋਗਾ ਹਾਦਸਾ : ਸਿੱਧੂ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ