ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ( Punjab Assembly Election 2022) ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਵਾਲੇ ਹਨ। ਜਿਸ ਦੇ ਚੱਲਦੇ ਉਮੀਦਵਾਰਾਂ ਦੀਆਂ ਦਿਲ ਦੀਆਂ ਧੜਕਨਾਂ ਤੇਜ਼ ਹੋਈਆਂ ਪਈਆਂ ਹਨ। ਇਸਦੇ ਹੀ ਦੂਜੇ ਪਾਸੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਸਿਆਸੀ ਅਖਾੜਾ ਭਖਿਆ ਹੋਇਆ ਨਜਰ ਆ ਰਿਹਾ ਹੈ। ਦੱਸ ਦਈਏ ਕਿ ਕਾਂਗਰਸ ਉਮੀਦਵਾਰਾਂ ਦੇ ਰਾਜਸਥਾਨ ’ਤੇ ਕੈਪਟਨ ਅਮਰਿੰਦਰ ਦੀ ਪਾਰਟੀ ਵੱਲੋਂ ਸਵਾਲ ਪੁੱਛੇ ਗਏ ਹਨ।
ਦਰਅਸਲ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਫੁਰਸਤ ਦੇ ਕੁੱਝ ਪਲ ਪੁੱਤਰ ਨਾਲ। ਇਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਵੱਲੋਂ ਇਸ ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਪਰਿਵਾਰ ਸਣੇ ਰਾਜਸਥਾਨ ਚ ਕਿਉਂ ਹਨ।
-
Why @INCPunjab candidates & their family members are in #Rajasthan !
— Pritpal Singh Baliawal (@PritpalBaliawal) March 1, 2022 " class="align-text-top noRightClick twitterSection" data="
Is rescue starts ! #Countdown begins ! #PunjabElections2022 @ANI @PTI_News @aajtak @News18Punjab @ZeePunjabHH @ptcnews @LivingIndiaNews @JagbaniOnline @RozanaSpokesman @propunjabtv @abpsanjha
">Why @INCPunjab candidates & their family members are in #Rajasthan !
— Pritpal Singh Baliawal (@PritpalBaliawal) March 1, 2022
Is rescue starts ! #Countdown begins ! #PunjabElections2022 @ANI @PTI_News @aajtak @News18Punjab @ZeePunjabHH @ptcnews @LivingIndiaNews @JagbaniOnline @RozanaSpokesman @propunjabtv @abpsanjhaWhy @INCPunjab candidates & their family members are in #Rajasthan !
— Pritpal Singh Baliawal (@PritpalBaliawal) March 1, 2022
Is rescue starts ! #Countdown begins ! #PunjabElections2022 @ANI @PTI_News @aajtak @News18Punjab @ZeePunjabHH @ptcnews @LivingIndiaNews @JagbaniOnline @RozanaSpokesman @propunjabtv @abpsanjha
ਉਨ੍ਹਾਂ ਨੇ ਆਪਣੇ ਟਵੀਟ ਚ ਅੱਗੇ ਕਿਹਾ ਕਿ ਕੀ ਨਤੀਜੇ ਤੋਂ ਪਹਿਲਾਂ ਹੀ ਰੈਸਕਿਊ ਦਾ ਕੰਮ ਸ਼ੁਰੂ ਹੋ ਗਿਆ ਹੈ। ਗਿਣਤੀ ਸ਼ੁਰੂ ਹੋ ਗਈ ਹੈ। ਆਪਣੇ ਟਵੀਟ ਦੇ ਨਾਲ ਪ੍ਰਿਤਪਾਲ ਨੇ ਪੰਜਾਬ ਚੋਣਾਂ ਦਾ ਹੈਸ਼ਟੈਗ ਵੀ ਬਣਾਇਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਾਂਗਰਸ ਉਮੀਦਵਾਰਾਂ ਦੀ ਤਸਵੀਰਾਂ ਰਾਜਸਥਾਨ ਚ ਨਜਰ ਆਉਣਗੀਆਂ। ਇਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ।
ਕਿਹੜੇ ਉਮੀਦਵਾਰ ਕਿੱਥੇ ਹਨ ?
ਦੱਸ ਦਈਏ ਕਿ ਮਾਨਸਾ ਤੋਂ ਕਾਂਗਰਸ ਉਮੀਦਵਾਰ ਸਿੱਧੂ ਮੂਸੇਵਾਲਾ ਆਪਣੇ ਪਿੰਡ ਦੇ ਵਿੱਚ ਹਨ। ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮ ਮੋਫਰ ਇਨ੍ਹੀਂ ਦਿਨੀਂ ਪਰਿਵਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਹਨ। ਬੁਢਲਾਡਾ ਰਿਜ਼ਰਵ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਡਾ ਰਣਵੀਰ ਕੌਰ ਮੀਆਂ ਆਪਣੇ ਪਿੰਡ ਮੀਆਂ ਦੇ ਵਿਚ ਹਨ। ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਰਨ ਕੋਰ ਬਰਾੜ ਮੁਕਤਸਰ ਵਿੱਚ ਹੀ ਹਨ।
ਇਨ੍ਹਾਂ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਹੁਸ਼ਿਆਰਪੁਰ ਵਿੱਚ ਹੀ ਹਨ। ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਓਪੀ ਸੋਨੀ ਅੰਮ੍ਰਿਤਸਰ ਵਿਚ ਹੀ ਹਨ। ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਮਨੀਸ਼ ਬਾਂਸਲ ਹਲਕੇ ਵਿੱਚ ਹਨ।
ਜੇਕਰ ਗੱਲ ਕੀਤੀ ਜਾਵੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਤਾਂ ਵੋਟਾਂ ਤੋਂ ਬਾਅਦ ਉਹ ਆਪਣੇ ਹਲਕੇ ਭਦੌੜ ਚ ਇੱਕ ਵਾਰ ਵੀ ਨਜ਼ਰ ਨਹੀਂ ਆਏ ਹਨ। ਜਦਕਿ ਮਹਿਲ ਕਲਾਂ ਹਲਕੇ ਤੋਂ ਬੀਬੀ ਹਰਚੰਦ ਕੌਰ ਹਲਕੇ ਚ ਹੀ ਹਨ। ਦੱਸ ਦਈਏ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੀਐੱਮ ਉਮੀਦਵਾਰ ਵੀ ਹਨ ਅਤੇ ਦੋ ਹਲਕਿਆ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਹਨ।
ਇਹ ਵੀ ਪੜੋ: ਸਰਕਾਰ ਦੀ ਥਾਂ ਹੁਣ ਕਿਸਾਨ ਕਰਨਗੇ ਨਸ਼ੇ ਦਾ ਖ਼ਾਤਮਾ !