ਚੰਡੀਗੜ੍ਹ: ਕਰਨਾਲ ’ਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਮਾਮਲੇ ਚ ਪੰਜਾਬ ਹਰਿਆਣਾ ਹਾਈਕੋਰਟ ਚ ਪਟਿਸ਼ਨ ਦਾਖਿਲ ਕੀਤੀ ਗਈ ਹੈ। ਪਟੀਸ਼ਨ ਚ ਹਾਈਕੋਰ ਦੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰਨਾਲ ਦੇ ਹੀ ਕੁਝ ਲੋਕਾਂ ਨੇ ਇਹ ਪਟੀਸ਼ਨ ਦਾਖਿਲ ਕੀਤੀ ਗਈ ਹੈ।
ਦਾਖਿਲ ਕੀਤੀ ਗਈ ਪਟੀਸ਼ਨ ਚ ਮੰਗ ਕੀਤੀ ਗਈ ਹੈ ਕਿ ਜਾਂਚ ਚ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਐਕਸ ਲਿਆ ਜਾਵੇ। ਨਾਲ ਹੀ ਜ਼ਖਮੀਆਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ।
ਇਹ ਵੀ ਪੜੋ: ਕਿਸਾਨ ਮਹਾਪੰਚਾਇਤ ’ਚ ਲਏ ਵੱਡੇ ਫੈਸਲੇ, ਜਾਣੋ...
ਇਸ ਤੋਂ ਇਲਾਵਾ ਪਟੀਸ਼ਨ ਚ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ, ਹਰਿਆਣਾ ਦੀ ਸਰਕਾਰਾਂ ਨੂੰ ਕਿਹਾ ਜਾਵੇ ਕਿ ਉਹ ਬਾਂਸ ਦੀ ਲਕੜੀ ਤੋਂ ਬਣੀ ਲਾਠੀ ਨੂੰ ਬੈਨ ਕੀਤਾ ਜਾਵੇ। ਇਸਦੀ ਥਾਂ ਪਾਲੀਕਾਰਬੋਨੇਟ ਲਾਠੀ ਦਾ ਇਸਤੇਮਾਲ ਕੀਤੀ ਜਾਵੇ। ਜਿਸ ਤੋਂ ਸੱਟ ਨਾ ਲੱਗੇ। ਫਿਲਹਾਲ ਪਟੀਸ਼ਨ ’ਤੇ ਸੁਣਵਾਈ ਹੋਣ ਦੀ ਉਮੀਦ ਹੈ।
ਟੋਲ ਪਲਾਜ਼ਾ ’ਤੇ ਹੋਇਆ ਸੀ ਲਾਠੀਚਾਰਜ
ਦੱਸ ਦਈਏ ਕਿ ਕਰਨਾਲ (Karnal) ਦੇ ਬਸਤਾੜਾ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਕਾਬਿਲੇਗੌਰ ਹੈ ਕਿ ਕਰਨਾਲ ’ਚ ਬੀਜੇਪੀ ਦੀ ਕਾਰਜਕਾਰੀ ਬੈਠਕ ਸੀ ਇਸ ਦੌਰਾਨ ਕਿਸਾਨਾਂ ਨੇ ਇਸਦਾ ਵਿਰੋਧ ਜਤਾਉਂਦੇ ਹੋਏ ਪ੍ਰਦਰਸ਼ਨ ਕੀਤਾ ਸੀ। ਉੱਥੇ ਹੀ ਕਿਸਾਨਾਂ ਨੂੰ ਉੱਥੋ ਭਜਾਉਣ ਦੇ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ 4 ਕਿਸਾਨ ਅਤੇ 10 ਪੁਲਿਸਕਰਮਚਾਰੀ ਜ਼ਖਮੀ ਹੋਏ। ਜ਼ਖਮੀ ਕਿਸਾਨਾਂ ਚੋਂ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ।