ਚੰਡੀਗੜ੍ਹ :ਕਿਸਾਨਾਂ ਬਨਾਮ ਖੇਤੀ ਕਾਨੂੰਨ ਜੰਗ ਜਾਰੀ ਹੈ।ਇਸ ਹੱਕ ਸੱਚ ਦੀ ਲੜਾਈ ਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਦੀ ਬਰੂਹਾਂ 'ਤੇ ਡੱਟੇ ਹੋਏ ਹਨ ਤੇ ਆਪਣੀ ਹੱਕੀ ਮੰਗਾਂ ਲਈ ਲੜ੍ਹ ਰਹੇ ਕਿਸਾਨ ਸ਼ਹਾਦਤ ਦਾ ਜਾਮ ਵੀ ਪੀ ਗਏ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਥਾਨਕ ਸੈਕਟਰ 16 'ਚ ਇੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਰਡਰਾਂ 'ਤੇ ਡੱਟੇ ਕਿਸਾਨਾਂ ਦੀ ਤੰਦਰੂਰਤੀ ਦੀ ਵੀ ਕਾਮਨਾ ਕੀਤੀ।
ਸਰਕਾਰ ਦਾ ਰਵੱਈਆ ਤਾਨਾਸ਼ਾਹ
ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਰਵੱਈਆ ਨਿੰਦਨਯੋਗ ਹੈ। ਇਹ ਕਿਹੋ ਜਿਹੇ ਕਾਨੂੰਨ ਹਨ ਜਿਸ ਦੇ ਨਾਂ ਤਾਂ ਕਿਸਾਨਾਂ ਨੂੰ ਨਫ਼ੇ ਨਜ਼ਰ ਆ ਰਹੇ ਹਨ ਤੇ ਨਾਂ ਹੀ ਉਹ ਇਨ੍ਹਾਂ ਕਾਨੂੰਨਾਂ ਨੂੰ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕਿਸਾਨੀ ਸੰਘਰਸ਼ ਨਹੀਂ ਹੈ ਬਲਕਿ ਹਰ ਆਮ ਨਾਗਰਿਕ ਦਾ ਸੰਘਰਸ਼ ਹੈ।
ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਕਿਸਾਨ ਅੰਦੋਲਨ
ਇਸ ਅੰਦੋਲਨ ਦੀ ਇਹ ਖ਼ਾਸ ਗੱਲ ਹੈ ਕਿ ਸਭ ਲੋਕ ਇੱਕਠੇ ਹਨ, ਧਰਮ, ਜਾਤ ਦੇ ਨਾਂ ਦਾ ਕੋਈ ਵਖਰੇਵਾਂ ਨਹੀਂ ਹੈ। ਇਹ ਅੰਦੋਲਨ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਸਭ ਇੱਕੋ ਹੀ ਮੰਗ ਨਾਲ ਖੜ੍ਹੇ ਹਨ, ਇਹ ਖੇਤੀ ਕਾਨੂੰਨ ਰੱਦ ਕਰੋ।
ਕੈਂਡਰ ਮਾਰਚ ਕਰ ਰਹੇ ਲੋਕਾਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ।