ETV Bharat / city

8 ਜੁਲਾਈ ਨੂੰ ਸੜਕਾਂ 'ਤੇ ਹੋਣਗੇ ਦੇਸ਼ ਦੇ ਲੋਕ:ਜਾਣੋ ਕਿਉਂ ? - ਪਾਰਲੀਮੈਂਟ ਦਾ ਸੈਸ਼ਨ

ਬਲਬੀਰ ਸਿੰਘ ਰਾਜੇਵਾਲ(Balbir Singh Rajewal) ਨੇ ਕਿਹਾ ਕਿ ਇਸ ਸਮੇਂ ਰਸੋਈ ਗੈੱਸ, ਪੈਟਰੋਲ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਵੱਧ ਰਹੀ ਮਹਿੰਗਾਈ ਕਾਰਨ ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਸੜਕਾਂ ਉੱਤੇ ਆਉਣ ਅਤੇ ਦੋ ਘੰਟੇ ਪ੍ਰਦਰਸ਼ਨ ਕਰਨ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ 8 ਮਿੰਟ ਲਗਾਤਾਰ ਹੋਰਨ ਵਜਾਇਆ ਜਾਵੇਗਾ।

8 ਜੁਲਾਈ ਨੂੰ ਸੜਕਾਂ 'ਤੇ ਹੋਣਗੇ ਦੇਸ਼ ਦੇ ਲੋਕ: ਜਾਣੋ ਕਿਉਂ

author img

By

Published : Jul 6, 2021, 2:32 PM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਵਲੋਂ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਸੱਤ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਕੇਂਦਰ ਵਲੋਂ ਕਿਹਾ ਤਾਂ ਜਾਂਦਾ ਕਿ ਉਹ ਮੀਟਿੰਗ ਲਈ ਤਿਆਰ ਹਨ, ਪਰ ਨਾ ਤਾਂ ਕਿਸੇ ਤਰ੍ਹਾਂ ਦਾ ਸੱਦਾ ਭੇਜਿਆ ਜਾਂਦਾ ਹੈ ਅਤੇ ਨਾ ਹੀ ਆਪਣੀ ਜਿੱਦ ਛੱਡਣ ਨੂੰ ਤਿਆਰ ਹੈ। ਇਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵਲੋਂ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ। ਜਿਸ ਨੂੰ ਲੈਕੇ ਕਿਸਾਨਾਂ ਵਲੋਂ ਵੱਧ ਰਹੀ ਮਹਿੰਗਾਈ ਨੂੰ ਲੈਕੇ ਦੋ ਘੰਟੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਉਥੇ ਹੀ ਸੰਸਦ ਮੈਂਬਰਾਂ ਨੂੰ ਪਾਰਲੀਮੈਂਟ ਦੇ ਇਜ਼ਲਾਸ ਦੌਰਾਨ ਕਿਸਾਨਾਂ ਦੀ ਅਵਾਜ ਚੁੱਕਣ ਦੀ ਗੱਲ ਕੀਤੀ ਹੈ।

8 ਜੁਲਾਈ ਨੂੰ ਸੜਕਾਂ 'ਤੇ ਹੋਣਗੇ ਦੇਸ਼ ਦੇ ਲੋਕ: ਜਾਣੋ ਕਿਉਂ

ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਵਲੋਂ 17 ਜੁਲਾਈ ਨੂੰ ਦੇਸ਼ ਭਰ 'ਚ ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਚਿਤਾਵਨੀ ਪੱਤਰ ਰਾਹੀ 19 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਇਜ਼ਲਾਸ 'ਚ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਜਾਵੇਗੀ। ਰਾਜੇਵਾਲ ਦਾ ਕਹਿਣਾ ਕਿ ਵਿਰੋਧੀ ਪਾਰਟੀਆਂ ਚੁੱਪ ਬੈਠੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਜੇਕਰ ਕੋਈ ਸੰਸਦ ਮੈਂਬਰ ਕਿਸਾਨਾਂ ਦੀ ਅਵਾਜ਼ ਨਹੀਂ ਚੁੱਕੇਗਾ ਤਾਂ ਭਾਜਪਾ ਵਾਂਗ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ।

ਸੰਸਦ ਵੱਲ ਕੀਤਾ ਜਾਣਾ ਮਾਰਚ

ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਦਾ ਜਥਾ ਆਪਣੇ ਆਈ.ਡੀ ਕਾਰਡ ਗਲਾਂ 'ਚ ਪਾ ਕੇ ਸੰਸਦ ਵੱਲ ਮਾਰਚ ਕਰੇਗਾ। ਉਨ੍ਹਾਂ ਦਾ ਕਹਿਣਾ ਕਿ ਜਿਥੇ ਸੰਸਦ ਮੈਂਬਰ ਕਿਸਾਨਾਂ ਦੀ ਅਵਾਜ ਅੰਦਰ ਚੁੱਕਣਗੇ, ਉਥੇ ਹੀ ਕਿਸਾਨ ਬਾਹਰ ਖੜ੍ਹ ਕੇ ਆਪਣੀ ਅਵਾਜ਼ ਬੁਲੰਦ ਕਰਨਗੇ। ਉਨ੍ਹਾਂ ਦਾ ਕਹਿਣਾ ਕਿ ਜਦੋਂ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲੇਗਾ,ਉਦੋਂ ਤੱਕ ਕਿਸਾਨਾਂ ਦੇ ਜਥੇ ਜਾਂਦੇ ਰਹਿਣਗੇ।

ਕਾਂਗਰਸ ਸਮੇਂ ਪ੍ਰਦਰਸ਼ਨ ਕਰਨ ਵਾਲੇ ਚੁੱਪ

ਰਾਜੇਵਾਲ ਦਾ ਕਹਿਣਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਕਾਂਗਰਸ ਸਰਕਾਰ ਸਮੇਂ ਤੇਲ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਸੀ ਤਾਂ ਭਾਜਪਾ ਵਾਲੇ ਵਿਰੋਧ ਕਰਦਿਆਂ ਗੱਡਿਆਂ 'ਤੇ ਪਾਰਲੀਮੈਂਟ ਜਾਂਦੇ ਸੀ। ਉਨ੍ਹਾਂ ਦਾ ਕਹਿਣਾ ਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਨਾਲੋਂ ਘੱਟ ਵੀ ਹਨ, ਪਰ ਤੇਲ ਦੀਆਂ ਕੀਮਤਾਂ ਵੱਧ ਹਨ।

ਮਹਿੰਗਾਈ ਦੀ ਮਾਰ

ਰਾਜੇਵਾਲ ਦਾ ਕਹਿਣਾ ਕਿ ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਰੋਜ਼ਾਨਾ ਤੇਲ ਕੀਮਤਾਂ 'ਚ ਵਾਧਾ, ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਅਤੇ ਰੋਜ਼ਾਨਾ ਵਸਤਾਂ 'ਚ ਵਾਧਾ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਮਹਿੰਗਾਈ 'ਤੇ ਠੱਲ ਪਾਉਣੀ ਚਾਹੀਦੀ ਹੈ, ਪਰ ਸ਼ਾਇਦ ਮੋਦੀ ਸਰਕਾਰ ਇਸ ਮਹਿੰਗਾਈ 'ਤੇ ਠੱਲ ਪਾਉਣਾ ਨਹੀਂ ਚਾਹੁੰਦੀ।

8 ਜੁਲਾਈ ਨੂੰ ਮਹਿੰਗਾਈ ਖਿਲਾਫ਼ ਪ੍ਰਦਰਸ਼ਨ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਸਮੇਂ ਰਸੋਈ ਗੈੱਸ, ਪੈਟਰੋਲ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਵੱਧ ਰਹੀ ਮਹਿੰਗਾਈ ਕਾਰਨ ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਸੜਕਾਂ ਉੱਤੇ ਆਉਣ ਅਤੇ ਦੋ ਘੰਟੇ ਪ੍ਰਦਰਸ਼ਨ ਕਰਨ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ 8 ਮਿੰਟ ਲਗਾਤਾਰ ਹੋਰਨ ਵਜਾਇਆ ਜਾਵੇਗਾ।

ਇਹ ਵੀ ਪੜ੍ਹੋ:ਇੱਕ ਹੋਰ ਭਾਜਪਾ ਵਰਕਰ ਚੜਿਆ ਕਿਸਾਨਾਂ ਦੇ ਧੱਕੇ, ਪਾੜੇ ਕੱਪੜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.