ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦਾ ਕਹਿਰ ਝੱਲ ਰਹੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾ ਹੋ ਇਸਦੇ ਲਈ ਚੰਡੀਗਰ੍ਹ ਪ੍ਰਸ਼ਾਸਨ ਨੇ ਘਰ ਤੇ ਹੀ ਆਕਸੀਜਨ ਸਿਲੰਡਰ ਉਪਲੱਬਧ ਕਰਵਾਉਣ ਦਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਇਸਦੇ ਲਈ ਇੱਕ ਯੋਜਨਾ ਵੀ ਬਣਾਈ ਹੈ ਕਿ ਕਿਵੇਂ ਘਰ ਬੈਠੇ ਕੋਈ ਕੋਰੋਨਾ ਮਰੀਜ਼ ਆਕਸੀਜਨ ਸਿਲੰਡਰ ਹਾਸਿਲ ਕਰ ਸਕਦਾ ਹੈ। ਇਸਦੇ ਲਈ ਉਸਨੂੰ ਮਹਿਜ 295 ਰੁਪਏ ਹੀ ਦੇਣੇ ਪੈਣਗੇ।
ਘਰ ਬੈਠੇ ਮਿਲਣਗੇ ਆਕਸੀਜਨ ਸਿਲੰਡਰ
ਘਰ ਤੇ ਹੀ ਆਈਸੋਲੇਸ਼ਨ ਚ ਰਹਿ ਰਹੇ ਕੋਰੋਨਾ ਦੇ ਮਰੀਜ਼ਾਂ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਜਿਸਦੇ ਤਹਿਤ ਮਰੀਜ਼ਾੰ ਨੂੰ ਘਰ ਬੈਠੇ ਹੀ ਆਕਸੀਜਨ ਦੇ ਸਿਲੰਡਰ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਯੋਜਨਾ ਤੋਂ ਕੋਵਿਡ ਮਰੀਜ਼ਾਂ ਨੂੰ ਬੇਹੱਦ ਫਾਇਦਾ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਘਰ ਬੈਠੇ ਹੀ ਆਕਸੀਜਨ ਦੇ ਸਿਲੰਡਰ ਮਿਲ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਖੱਜ਼ਲ ਨਹੀਂ ਹੋਣਾ ਪਵੇਗਾ।
ਚੰਡੀਗੜ੍ਹ ਚ ਆਕਸੀਜਨ ਸਪਲਾਈ ਦੇ ਲਈ ਬਣਾਏ ਗਏ ਨੋਡਲ ਅਫਸਰ ਆਈਏਐਸ ਯਸ਼ਪਾਲ ਗਰਗ ਨੇ ਕਿਹਾ ਹੈ ਕਿ ਜੇਕਰ ਘਰ ਚ ਆਈਸੋਲੇਟ ਕਿਸੇ ਵੀ ਕੋਰੋਨਾ ਪੀੜਤ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਅਤੇ ਉਨ੍ਹਾਂ ਨੂੰ ਮਾਰਕੀਟ ਚ ਸਿਲੰਡਰ ਮਿਲ ਨਹੀਂ ਪਾ ਰਹੇ ਹਨ ਤਾਂ ਉਨ੍ਹਾਂ ਦੇ ਲਈ ਨੈਸ਼ਨਲ ਇੰਫਾਮ੍ਰੇਟਿਕਸ ਸੇਂਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰਸ਼ਾਸਨ ਇੱਕ ਈ-ਪਰਮਿਟ ਬਣਾਕੇ ਦੇਵੇਂਗਾ।
ਇੰਝ ਕਰਨਾ ਹੋਵੇਗਾ ਅਪਲਾਈ
ਚੰਡੀਗੜ੍ਹ ਪ੍ਰਸ਼ਾਸਨ ਦੀ ਵੈਬਸਾਈਟ http://chandigarh.gov.in/health_covid19.html ’ਤੇ ਬਿਨੈਕਾਰ ਸ਼ਨੀਵਾਰ ਸਵੇਰ 11 ਵਜੇ ਤੋਂ ਆਪਣੀ ਐਪਲੀਕੇਸ਼ਨ ਜਮਾ ਕਰ ਸਕਦਾ ਹੈ। ਇਸਦੇ ਲਈ ਆਕਸੀਜਨ ਦੀ ਲੋੜ ਦੇ ਨਾਲ-ਨਾਲ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਅਤੇ ਚੰਡੀਗੜ੍ਹ ਦਾ ਘਰ ਦੇ ਪਤੇ ਦਾ ਸਬੂਤ ਨਾਲ ਦੇਣਾ ਹੋਵੇਗਾ।
ਇਹ ਵੀ ਪੜੋ: ਰਾਹਤ: ਪੀਜੀਆਈ ਦੇ ਨਿਰਦੇਸ਼ਕ ਬੋਲੇ, ਝੱਲ ਚੁੱਕੇ ਹਾਂ ਕੋਰੋਨਾ ਦਾ ਪੀਕ, ਹੁਣ ਘਟੇਗੀ ਸਕੰਰਮਣ ਦੀ ਦਰ
ਇੱਕ ਵਾਰ ਐਪਲੀਕੇਸ਼ਨ ਦੇ ਪਾਸ ਹੋਣ ਤੋਂ ਬਾਅਦ ਬਿਨੈਕਾਰ ਨੂੰ ਇੱਕ ਜਾਣਕਾਰੀ ਮਿਲੇਗੀ। ਇਹ ਮਨਜ਼ੂਰੀ ਦੋ ਦਿਨ ਦੇ ਲਈ ਵੈਲੀਡ ਹੋਵੇਗੀ। ਹਾਲਾਂਕਿ ਈ-ਪਰਮਿਟ ਨੂੰ ਵੈਬਸਾਈਟ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸਦੇ ਲਈ ਹਾਰਡ ਕਾਪੀ ਦੀ ਲੋੜ ਨਹੀਂ ਹੋਵੇਗੀ। ਮਨਜੂਰ ਐਪਲੀਕੇਸ਼ਨ ਨੰਬਰ ਦੇ ਆਧਾਰ ’ਤੇ ਘੱਟੋ ਘੱਟੋ ਦੋ ਸਿਲੰਡਰ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਸੁਰ ਏਜੰਸੀਆਂ ਤੋਂ ਲਿਆ ਜਾ ਸਕਦਾ ਹੈ।
ਸਿਲੰਡਰ ਦੇ ਲਈ ਇੰਨ੍ਹੇ ਲੱਗਣਗੇ ਚਾਰਜਸ
ਰੀਫਿਲਿੰਗ ਚਾਰਜਸ- ਹਰ 'D' ਸਿਲੰਡਰ ਦੇ ਲਈ 295 ਰੁਪਏ ਪਲੱਸ 12 ਫੀਸਦ GST ਦੇਣਾ ਹੋਵੇਗਾ।
ਹਰ ਖਾਲੀ ਸਿਲੰਡਰ ਦੇ ਲਈ 25 ਹਜ਼ਾਰ ਰੁਪਏ ਦੀ ਸਿਕੀਉਰਿਟੀ ਹੋਵੇਗੀ। ਜਿਸਦੇ 100 ਰੁਪਏ ਪ੍ਰਤੀਦਿਨ ਦਾ ਰੇਟ ਕੱਟਣ ਤੋਂ ਬਾਅਦ ਰਿਫੰਡ ਕਰ ਦਿੱਤੇ ਜਾਣਗੇ।
ਚੰਡੀਗੜ੍ਹ ’ਚ ਘਰ ਬੈਠੇ ਇੰਝ ਮਿਲਣਗੇ ਆਕਸੀਜਨ ਸਿਲੰਡਰ
- ਸਭ ਤੋਂ ਪਹਿਲਾਂ http://chandigarh.gov.in/health_covid19.html ਵੈੱਬਸਾਈਟ ’ਤੇ ਜਾਓ
- ਇਸ ਵੈੱਬਸਾਈਟ ’ਤੇ ਜਾ ਕੇ ਮਰੀਜ਼ ਦੀ ਐਪਲੀਕੇਸ਼ਨ ਸਬਮਿਟ ਕਰੋ
- ਡਾਕਟਰ ਦੀ ਪ੍ਰੀਸਕ੍ਰਿਪਸ਼ਨ ਅਤੇ ਚੰਡੀਗੜ੍ਹ ਦਾ ਘਰ ਦੇ ਪਤਾ ਸਬੂਤ ਅਟੈਚ ਕਰੋ
- ਐਪਲੀਕੇਸ਼ਨ ਮਨਜੂਰ ਹੋਣ ਤੋਂ ਬਾਅਦ ਇੱਕ ਜਾਣਕਾਰੀ ਮਿਲੇਗੀ
- ਇਹ ਮਨਜ਼ੂਰੀ ਦੋ ਦਿਨ ਦੇ ਲਈ ਵੈਲੀਡ ਹੋਵੇਗੀ
- ਈ-ਪਰਮਿਟ ਨੂੰ ਵੈੱਬਸਾਈਟ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ
- ਇਸਦੇ ਲਈ ਹਾਰਡ ਕਾਪੀ ਦੀ ਲੋੜ ਨਹੀਂ ਹੋਵੇਗੀ
- ਮਨਜੂਰ ਐਪਲੀਕੇਸ਼ਨ ਨੰਬਰ ਦੇ ਆਧਾਰ ’ਤੇ ਘੱਟੋ-ਘੱਟ ਦੋ ਸਿੰਲਡਰ ਮਿਲ ਸਕਦੇ ਹਨ।