ਚੰਡੀਗੜ੍ਹ: ਕੋਵਿਡ-19 ਦਾ ਕਹਿਰ ਜਿਵੇਂ-ਜਿਵੇਂ ਵੱਧ ਰਿਹਾ ਹੈ ਉਸ ਤਰੀਕੇ ਨਾਲ ਹੀ ਸਰਕਾਰ ਆਪਣੀ ਰਣਨੀਤੀ ਨੂੰ ਬਦਲ ਰਹੀ ਹੈ। ਕੋਰੋਨਾ ਪੀੜਤਾਂ ਦੇ ਅੰਕੜੇ 'ਚ ਵਾਧਾ ਹੋਣ ਕਾਰਨ ਕੇਂਦਰ ਸਰਕਾਰ ਨੇ ਲੌਕਡਾਊਨ ਨੂੰ ਵਧਾ ਦਿੱਤਾ ਹੈ। ਹੁਣ ਕੇਂਦਰ ਸਰਕਾਰ ਨੇ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਰੈੱਡ, ਔਰੇਂਜ਼ ਤੇ ਗ੍ਰੀਨ ਜ਼ੋਨ ਦੀ ਸੂਚੀ ਨੂੰ ਜਾਰੀ ਕੀਤਾ ਹੈ। ਪੰਜਾਬ ਸੂਬੇ ਦੇ 22 ਜ਼ਿਲ੍ਹਿਆ ਚੋਂ 3 ਜ਼ਿਲ੍ਹੇ ਰੈੱਡ ਜ਼ੋਨ 'ਚ ਹਨ। 15 ਜ਼ਿਲ੍ਹੇ ਔਰੇਂਜ਼ ਤੇ 4 ਜ਼ਿਲ੍ਹੇ ਗ੍ਰੀਨ ਜ਼ੋਨ 'ਚ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 29 ਅਪ੍ਰੈਲ ਨੂੰ ਸਵੇਰ ਦੇ 9:00 ਵਜੇ ਤੋਂ ਦੋਪਹਿਰ 1:00 ਵਜੇ ਦੇ ਵਿੱਚ ਦੁਕਾਨਾਂ ਤੇ ਫੈਕਟਰੀ ਆਦਿ ਨੂੰ ਖੋਲਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਸੂਬੇ 'ਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:ਕਰਫਿਊ ਦੇ ਚਲਦੇ 40 ਦਿਨਾਂ ਬਾਅਦ ਰੂਪਨਗਰ 'ਚ ਖੁਲ੍ਹੀਆਂ ਦੁਕਾਨਾਂ
ਪੰਜਾਬ ਵਿੱਚ ਇਹ ਜ਼ਿਲ੍ਹੇ ਹਨ ਰੈੱਡ, ਔਰੇਂਜ਼ ਅਤੇ ਗ੍ਰੀਨ ਜ਼ੋਨ
3 ਜ਼ਿਲ੍ਹੇ ਰੈੱਡ ਜ਼ੋਨ : ਜਲੰਧਰ, ਲੁਧਿਆਣਾ, ਪਟਿਆਲਾ
15 ਜ਼ਿਲ੍ਹੇ ਔਰੇਂਜ਼ : ਮੁਹਾਲੀ, ਪਠਾਨਕੋਟ, ਮਾਨਸਾ, ਤਰਨ-ਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ, ਬਰਨਾਲਾ, ਸੰਗਰੂਰ, ਨਵਾਂਸ਼ਹਿਰ, ਫ਼ਿਰੋਜ਼ਪੁਰ
4 ਜ਼ਿਲ੍ਹੇ ਗ੍ਰੀਨ ਜ਼ੋਨ: ਬਠਿੰਡਾ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ, ਰੋਪੜ