ਚੰਡੀਗੜ੍ਹ: ਜ਼ੀਰਕਪੁਰ-ਪੰਚਕੂਲਾ ਬਾਰਡਰ ਤੇ ਕਾਲਕਾ-ਸ਼ਿਮਲਾ ਹਾਈਵੇਅ 'ਤੇ ਹੋਏ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇੱਕ ਤੇਜ਼ ਰਫਤਾਰ ਕਾਰ ਨੇ ਪਿੱਛੋਂ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ 'ਚ ਐਕਟਿਵਾ ਸਵਾਰ ਦੀ ਮੌਤ ਹੋ ਗਈ ਹੈ।
ਇਸ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਡਰਾਈਵਰ ਦੀ ਗੱਡੀ ਦੀ ਰਫਤਾਰ ਤੇਜ਼ ਸੀ ਨਾਲ ਹੀ ਉਸ ਨੇ ਸ਼ਰਾਬ ਪੀਤੀ ਹੋਈ ਸੀ। ਚਸ਼ਦੀਦਾਂ ਨੇ ਦੱਸਿਆ ਕਿ ਐਕਟਿਵਾ ਸਵਾਰ ਨਾਲ ਹੋਈ ਟੱਕਰ ਤੋਂ ਬਾਅਦ ਡਰਾਈਵਰ ਭੱਜਣ ਦੀ ਫਿਰਾਕ 'ਚ ਸੀ ਪਰ ਉਨ੍ਹਾਂ ਉਸ ਨੂੰ ਫੜ੍ਹ ਲਿਆ।
ਦੂਜੇ ਪਾਸੇ ਇਸ ਘਟਨਾ ਦੇ ਮੁਲਜ਼ਮ ਕਾਰ ਡਰਾਈਵਰ ਨੇ ਦੱਸਿਆ ਕਿ ਐਕਟਿਵਾ ਸਵਾਰ ਗਲਤ ਪਾਸੇ ਤੋਂ ਆ ਰਿਹਾ ਸੀ, ਜਿਸ ਕਾਰਨ ਉਹ ਹਾਦਸਾ ਵਾਪਰਿਆ ਹੈ। ਪਰ ਚਮਦੀਦਾਂ ਦਾ ਕਹਿਣਾ ਹੈ ਕਿ ਕਾਰ ਡਰਾਈਵਰ ਝੁੱਠ ਬੋਲ ਰਿਹਾ ਹੈ। ਐਕਟਿਵਾ ਸਵਾਰ ਆਪਣੀ ਸਾਈਡ ਹੀ ਸੀ, ਇਸ ਡਰਾਈਵਰ ਨੇ ਨਸ਼ੇ 'ਚ ਟੱਕਰ ਮਾਰੀ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੀ ਹਿਰਾਸਤ 'ਚ ਹੈ ਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।