ETV Bharat / city

ਰੰਗ-ਬਿਰੰਗੇ ਬਗੀਚੇ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਨਰਸਿੰਗ ਅਫਸਰ - ਵਾਤਾਵਰਣ ਸੰਭਾਲ ਦਾ ਸੰਦੇਸ਼

ਕੋਰੋਨਾ ਕਾਲ 'ਚ ਜਿਥੇ ਸਿਹਤ ਕਰਮਚਾਰੀ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ, ਉਥੇ ਹੀ ਕੁੱਝ ਸਿਹਤ ਕਰਮਚਾਰੀ ਅਜਿਹੇ ਵੀ ਹਨ ਜੋ ਇੱਕ ਕਦਮ ਅੱਗੇ ਵੱਧ ਕੇ ਸਾਨੂੰ ਵਾਤਾਵਰਣ ਦਾ ਮਹੱਤਵ ਨੂੰ ਸਮਝਾ ਰਹੇ ਹਨ। ਚੰਡੀਗੜ੍ਹ ਵਿਖੇ ਸੈਕਟਰ 16 ਦੇ ਹਸਪਤਾਲਾਂ 'ਚ ਸੇਵਾਵਾਂ ਦੇ ਰਹੀ ਨਰਸਿੰਗ ਅਫਸਰ ਸਪਨਾ ਚੌਧਰੀ ਵੀ ਰੰਗ-ਬਿਰੰਗੇ ਬਗੀਚੇ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਹੈ।

ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਨਰਸਿੰਗ ਅਫਸਰ

author img

By

Published : Jun 18, 2021, 11:34 AM IST

ਚੰਡੀਗੜ੍ਹ :ਸਿਹਤ ਕਰਮਚਾਰੀ ਨਾ ਮਹਿਜ਼ ਦਿਨ-ਰਾਤ ਮਰੀਜਾਂ ਦੀ ਸੇਵਾ ਕਰ ਰਹੇ ਹਨ ਬਲਕਿ ਸਾਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਵੀ ਬਚਾ ਰਹੇ ਹਨ, ਪਰ ਕੁੱਝ ਸਿਹਤ ਕਰਮਚਾਰੀ ਅਜਿਹੇ ਵੀ ਹਨ ਜੋ ਇੱਕ ਕਦਮ ਅੱਗੇ ਵੱਧ ਕੇ ਸਾਨੂੰ ਵਾਤਾਵਰਣ ਦਾ ਮਹੱਤਵ ਨੂੰ ਸਮਝਾ ਰਹੇ ਹਨ। ਚੰਡੀਗੜ੍ਹ ਵਿਖੇ ਸੈਕਟਰ 16 ਦੇ ਹਸਪਤਾਲਾਂ 'ਚ ਸੇਵਾਵਾਂ ਦੇ ਰਹੀ ਨਰਸਿੰਗ ਅਫਸਰ ਸਪਨਾ ਚੌਧਰੀ ਵੀ ਕੁੱਝ ਅਜਿਹਾ ਹੀ ਕਰ ਰਹੀ ਹੈ।

ਕਚਰੇ ਤੋਂ ਤਿਆਰ ਕੀਤਾ ਬਗੀਚਾ

ਸਪਨਾ ਚੌਧਰੀ ਨੇ ਆਪਣੇ ਘਰ ਵਿੱਚ ਇੱਕ ਅਨੋਖਾ ਬਗੀਚਾ ਤਿਆਰ ਕੀਤਾ ਹੈ। ਇਸ ਬਗੀਚੇ 'ਚ ਮਹਿਜ਼ ਵੱਖ-ਵੱਖ ਤਰ੍ਹਾਂ ਦੇ ਬੂੱਟੇ ਹੀ ਨਹੀਂ ਲਗਾਏ ਗਏ, ਬਲਕਿ ਜਿਨ੍ਹਾਂ ਗਮਲੀਆਂ 'ਚ ਬੂੱਟੇ ਲਾਏ ਗਏ ਹਨ, ਇਨ੍ਹਾਂ ਗਮਲੀਆਂ ਨੂੰ ਵੀ ਸਪਨਾ ਨੇ ਖ਼ੁਦ ਹੀ ਤਿਆਰ ਕੀਤਾ ਹੈ। ਇਸ ਬਗੀਚੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਗਮਲੇ ਘਰ ਚੋਂ ਨਿਕਲਣ ਵਾਲੇ ਕਚਰੇ ਤੋਂ ਤਿਆਰ ਕੀਤੇ ਗਏ ਹਨ, ਜੋ ਕਿ ਵੇਖਣ ਵਿੱਚ ਬੇਹਦ ਸੋਹਣੇ ਹਨ। ਇਨ੍ਹਾਂ ਨੂੰ ਵੱਖ-ਵੱਖ ਜਾਨਵਰਾਂ ਦੇ ਚਿਹਰਿਆਂ ਦਾ ਰੂਪ ਦਿੱਤਾ ਗਿਆ ਹੈ।

ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਨਰਸਿੰਗ ਅਫਸਰ

8 ਮਹੀਨੇ 'ਚ ਤਿਆਰ ਹੋਇਆ ਬਗੀਚਾ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸਪਨਾ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਤਿਆਰ ਕਰਨ 'ਚ 8 ਮਹੀਨੇ ਦਾ ਸਮਾਂ ਲੱਗਾ ਹੈ। ਸਪਨਾ ਨੂੰ ਇਹ ਰੰਗ-ਬਿਰੰਗਾ ਬਗੀਚਾ ਤਿਆਰ ਕਰਨ ਦੀ ਪ੍ਰੇਰਣਾ ਇੱਕ ਦਿਲਚਸ ਘਟਨਾ ਤੋਂ ਮਿਲੀ। ਸਪਨਾ ਦੱਸਦੀ ਹੈ ਕਿ ਉਨ੍ਹਾਂ ਦੀ ਡਿਊਟੀ ਪੰਜਾਬ ਯੂਨੀਵਰਸਿਟੀ ਦੇ ਹਾਸਟਲ 'ਚ ਬਣਾਏ ਗਏ ਕੋਵਿਡ ਵਾਰਡ 'ਚ ਲੱਗੀ ਸੀ। ਹਾਸਟਲ ਦੇ ਬਾਹਰ ਕਈ ਤਰ੍ਹਾਂ ਦੇ ਬੂੱਟੇ ਲਗਾਏ ਗਏ ਸਨ ਜੋ ਸਪਨਾ ਨੂੰ ਬੇਹਦ ਚੰਗੇ ਲੱਗੇ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਉਹ ਅਜਿਹੇ ਬੂੱਟੇ ਆਪਣੇ ਘਰ 'ਚ ਲਗਾਵੇ।

ਪਲਾਸਟਿਕ ਕਚਰੇ ਦੀ ਸਹੀ ਵਰਤੋਂ

ਸਪਨਾ ਚੌਧਰੀ ਮਹਿਜ਼ ਬੂੱਟੇ ਆਪਣੇ ਘਰ 'ਚ ਲਗਾਉਣਾ ਚਾਹੁੰਦੀ ਸੀ, ਪਰ ਬਾਜ਼ਾਰ 'ਚ ਮਿਲਣ ਵਾਲੇ ਗਮਲੇ ਬੇਹਦ ਮਹਿੰਗੇ ਸਨ। ਇਸ ਲਈ ਉਨ੍ਹਾਂ ਨੇ ਘਰ ਵਿੱਚ ਹੀ ਪਏ ਪਲਾਸਟਿਕ ਦੇ ਡਿੱਬੇ,ਬੋਤਲਾਂ ਤੋਂ ਹੀ ਗਮਲੇ ਬਣਾਉਣੇ ਸ਼ੁਰੂ ਕੀਤੇ। ਪਲਾਸਟਿਕ ਦੇ ਇਸ ਕਚਰੇ ਨੂੰ ਉਨ੍ਹਾਂ ਵੱਖ-ਵੱਖ ਜਾਨਵਰਾਂ ਆਦਿ ਦਾ ਰੂਪ ਦੇ ਕੇ ਇਨ੍ਹਾਂ ਨੂੰ ਸੋਹਣੇ ਰੰਗਾਂ ਨਾਲ ਸਜਾਇਆ।

ਉਸ ਨੇ ਇਨ੍ਹਾਂ ਗਮਲਿਆਂ 'ਚ ਵੱਖ- ਵੱਖ ਕਿਸਮਾਂ ਦੇ ਬੂੱਟੇ ਲਗਾਏ ਹਨ। ਇਸ ਤੋਂ ਇਲਾਵਾ ਉਸ ਨੇ ਖ਼ੁਦ ਬਗੀਚੇ ਦੀਆਂ ਕੰਧਾਂ ਵੀ ਪੇਂਟ ਕੀਤੀਆਂ ਹਨ, ਜੋ ਕਿ ਬਗੀਚੇ ਦੀ ਸੁੰਦਰਤਾ 'ਚ ਵਾਧਾ ਕਰ ਰਹੀਆਂ ਹਨ।

ਵਾਤਾਵਰਣ ਸੰਭਾਲ ਨਾਲ ਮਨੁੱਖਤਾ ਦੀ ਸੇਵਾ ਦਾ ਸੰਦੇਸ਼

ਸਪਨਾ ਚੌਧਰੀ ਆਪਣੇ ਬਗੀਚੇ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਕੂੜਾ ਸੁੱਟਣ ਦੀ ਬਜਾਏ ਇਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ। ਸਪਨਾ ਰੰਗ-ਬਿਰੰਗੇ ਬਗੀਚੇ ਨਾਲ ਵਾਤਾਵਰਣ ਸੰਭਾਲ ਦਾ ਸੰਦੇਸ਼ ਦੇ ਰਹੀ ਹੈ।

ਜੇਕਰ ਅਸੀਂ ਆਪਣੇ ਘਰਾਂ 'ਚ ਬੂੱਟੇ ਲਗਾਵਾਂਗੇ ਤਾਂ ਅਸੀਂ ਘੱਟੋ- ਘੱਟ ਆਪਣੇ ਘਰ ਤੇ ਨੇੜਲੇ ਵਾਤਾਵਰਣ ਨੂੰ ਸਾਫ ਰੱਖ ਸਕਾਂਗੇ। ਇਸ ਲਈ ਸਾਨੂੰ ਸਭ ਨੂੰ ਕਚਰੇ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਬੂੱਟੇ ਲਗਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਾਕਿ ਜਾਣ ਵਾਲੇ ਸਿੱਖ ਜਥੇ 'ਤੇ ਲੱਗੀ ਰੋਕ

ETV Bharat Logo

Copyright © 2025 Ushodaya Enterprises Pvt. Ltd., All Rights Reserved.