ਚੰਡੀਗੜ੍ਹ: ਪੰਜਾਬ ਚੋਣਾਂ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦੀ ਐਂਟਰੀ ਹੋਈ ਹੈ। ਇਸ ਨਵੀਂ ਬਣੀ ਪਾਰਟੀ ਦਾ ਨਾਮ 'ਯੂਨਾਈਟਿਡ ਰਿਪਬਲਿਕ ਭਾਰਤ' ਪਾਰਟੀ ਹੈ। ਜੋ ਅਸਲ ਵਿੱਚ ਆਂਧਰਾ ਪ੍ਰਦੇਸ਼ ਦੀ ਇੱਕ ਪਾਰਟੀ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਟੀ.ਆਰ ਵੈਂਕਟੇਸ਼ ਨੇ ਕਿਹਾ ਕਿ ਉਹ ਇੱਕ ਬੈਂਕ ਵਿੱਚ ਕੰਮ ਕਰਦੇ ਸਨ, ਪਰ ਬੈਂਕ ਦੀ ਨੌਕਰੀ ਛੱਡ ਕੇ ਉਨ੍ਹਾਂ ਨੇ ਇਹ ਰਾਜਨੀਤਕ ਪਾਰਟੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਟੀ ਦਾ ਮਕਸਦ ਹਰ ਵਿਅਕਤੀ ਤੱਕ ਘਰ-ਘਰ ਪਹੁੰਚਾਉਣਾ ਹੈ, ਅਤੇ ਉਸਦੀ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਮੁੱਖ ਟੀਚਾ ਹੋਵੇਗਾ।
ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਉਹ ਆਪਣੀ ਪਾਰਟੀ ਦੀ ਸ਼ੁਰੂਆਤ ਪੰਜਾਬ ਚੋਣਾਂ ਤੋਂ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਸ ਬਾਰੇ ਅਸੀਂ ਹਮੇਸ਼ਾ ਸੁਣਦੇ ਆਏ ਹਾਂ। ਭਾਵੇਂ ਉਹ ਆਜ਼ਾਦੀ ਤੋਂ ਪਹਿਲਾਂ ਦਾ ਪੰਜਾਬ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦਾ ਪੰਜਾਬ ਹੋਵੇ।
ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਪੰਜਾਬ ਬਾਰੇ ਜ਼ਿਆਦਾ ਨਹੀਂ ਜਾਣਦੇ ਪਰ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਵਾਅਦਾ ਵੀ ਕਰਨਗੇ।
ਇਹ ਵੀ ਪੜ੍ਹੋ:ਸਾਵਧਾਨ! ਫੇਸਬੁੱਕ 'ਤੇ ਅਣਜਾਣ ਲੜਕੀ ਦੀ ਫਰੈਂਡ ਰਿਕਵੈਸਟ ਨਾ ਕਰੋ ਸਵੀਕਾਰ, ਨਹੀਂ ਹੋ ਸਕਦਾ ਇਹ ਹਾਦਸਾ
ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ ਕਿਉਂਕਿ ਇਹ ਸਿਰਫ ਪੰਜਾਬ ਦੇ ਕਿਸਾਨਾਂ ਬਾਰੇ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਕਿਸਾਨਾਂ ਦੇ ਭਵਿੱਖ ਬਾਰੇ ਹੈ। ਖੇਤੀਬਾੜੀ ਕਾਨੂੰਨਾਂ ਦਾ ਪੂਰੇ ਦੇਸ਼ ਦੇ ਕਿਸਾਨਾਂ 'ਤੇ ਮਾੜਾ ਪ੍ਰਭਾਵ ਪਵੇਗਾ, ਇਸ ਲਈ ਇਹ ਮੁੱਦਾ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਹੈ।
ਟੀ.ਆਰ ਵੈਂਕਟੇਸ਼ ਵਲੋਂ ਹਾਲੇ ਤੱਕ ਪੰਜਾਬ ਸਬੰਧੀ ਪਾਰਟੀ ਦੀ ਕੀ ਰਣਨੀਤੀ ਹੋਵੇਗੀ ਇਸ ਸਬੰਧੀ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਰਟੀ ਦੀ ਰਣਨੀਤੀ ਕੀ ਹੋਵੇਗੀ, ਇਹ ਚੋਣਾਂ ਆਉਣ 'ਤੇ ਹੀ ਸਪੱਸ਼ਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਕਾਬੁਲ 'ਚ ਸਿੱਖਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਗੱਲ ਕਰੇ ਕੇਂਦਰ: ਚੰਨੀ