ETV Bharat / city

congress clash: ਸਿੱਧੂ ਦਾ ਸਿਆਸੀ ਖਟੈਕ 'ਚੋਣਾਂ ਚ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ'

ਨਵਜੋਤ ਸਿੰਘ ਸਿੱਧੂ(Navjot Singh Sidhu) ਵੱਲੋਂ ਹਾਈਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਇੱਕ ਵਾਰ ਫੇਰ ਆਪਣੀ ਸਰਕਾਰ ਤੇ ਮੁੱਦਿਆਂ ਦੇ ਬਹਾਨੇ ਸਿਆਸੀ ਅਟੈਕ ਕੀਤੇ ਗਏ ਹਨ।ਸਿੱਧੂ ਵੱਲੋਂ ਕੁਝ ਚੁਣੀਦੇ ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰਦੇ ਹੋਏ ਕਈ ਸਵਾਲ ਖੜ੍ਹੇ ਕੀਤੇ ਹਨ।ਇਸਦੇ ਨਾਲ ਹੀ ਸਿੱਧੂ ਨੇ ਇੱਕ ਟਵੀਟ ਕੀਤਾ ਹੈ ਜਿਸਦੇ ਚੱਲਦੇ ਸਿੱਧੂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਹਨ।

ਸਿੱਧੂ ਦਾ ਸਿਆਸੀ ਖਟੈਕ 'ਚੋਣਾਂ ਚ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ'

author img

By

Published : Jun 21, 2021, 9:44 AM IST

Updated : Jun 21, 2021, 12:37 PM IST

ਚੰਡੀਗੜ੍ਹ:ਕੈਪਟਨ ਅਮਰਿੰਦਰ ਸਿੰਘ (Capt. Amarinder Singh)ਤੇ ਨਵਜੋਤ ਸਿੰਘ ਸਿੱਧੂ(Navjot Singh Sidhu) ਵਿਚਕਾਰ ਚੱਲ ਰਹੀ ਸ਼ਬਦੀ ਜੰਗ ਘਟਣ ਦੀ ਬਜਾਇ ਵਧਣ ਲੱਗੀ ਹੈ ।ਇਸ ਦੌਰਾਨ ਨਵਜੋਤ ਸਿੱਧੂ ਨੇ ਇੱਕ ਵਾਰ ਮੁੱਦਿਆਂ ਦੇ ਬਹਾਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।ਇਸਦੇ ਨਾਲ ਹੀ ਸਿੱਧੂ ਵੱਲੋਂ ਹਾਈਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਇੱਕ ਵਾਰ ਫੇਰ ਆਪਣੀ ਸਰਕਾਰ ਤੇ ਸਵਾਲ ਖੜ੍ਹੇ ਕਰਦੇ ਦਿਖਾਈ ਦੇ ਰਹੇ ਹਨ।ਤਿੱਖੇ ਤੇਵਰਾਂ ਕਰਕੇ ਜਾਣੇ ਜਾਂਦੇ ਸਿੱਧੂ ਨੇ ਕਿਹੈ ਕਿ ਉਹ ਚੋਣਾਂ ਮੌਕੇ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ।

congress clash: ਸਿੱਧੂ ਦਾ ਸਿਆਸੀ ਖਟੈਕ 'ਚੋਣਾਂ ਚ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ'
congress clash: ਸਿੱਧੂ ਦਾ ਸਿਆਸੀ ਖਟੈਕ 'ਚੋਣਾਂ ਚ ਵਰਤਿਆ ਜਾਣ ਵਾਲਾ ਸ਼ੋਪੀਸ ਨਹੀਂ'

ਸਿਆਸੀ ਹਲਕਿਆਂ ਦੇ ਵਿੱਚ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਨਾ ਬੁਲਾਏ ਜਾਣ ਕਾਰਨ ਸਿੱਧੂ ਇੱਕ ਵਾਰ ਫਿਰ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ।ਮੀਡੀਆ ਨਾ ਗੱਲਬਾਤ ਕਰਦੇ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨ੍ਹਾਂ ਚ ਉਹ ਇੱਕ ਵਾਰ ਮੀਡੀਆ ਦੇ ਮੁਖਾਤਿਬ ਹੋਣਗੇ ਤੇ ਆਪਣੀ ਗੱਲ ਰੱਖਣਗੇ।

ਇਸਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਕਿਸੇ ਬਾਹਰੀ ਪਾਰਟੀ ਦਾ ਨਹੀਂ ਹੈ ਉਹ ਪੱਕਾ ਕਾਂਗਰਸੀ ਹੈ ਨਾਲ ਹੀ ਉਨ੍ਹਾਂ ਇੱਕ ਵਾਰ ਫੇਰ ਦੁਹਰਾਇਆ ਹੈ ਕਿ ਉਨ੍ਹਾਂ ਦੀ ਜੋ ਲੜਾਈ ਹੈ ਉਹ ਮੁੱਦਿਆਂ ਦੀ ਲੜਾਈ ਹੈ ਨਾਂ ਕਿ ਅਹੁਦਿਆਂ ਦੀ ਲੜਾਈ ਹੈ।

ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਗੱਲ ਸਾਫ ਕੀਤੀ ਹੈ ਕਿ ਉਸਨੂੰ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਜ਼ਰੂਰਤ ਨਹੀਂ ਨਾਲ ਹੀ ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ 60 ਵਾਰ ਉਨ੍ਹਾਂ ਦੇ ਕੋਲ ਆਏ ਹਨ।ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਕਲੀਅਰ ਹੈ।ਉਨ੍ਹਾਂ ਕਿਹਾ ਕਿ ਉਹ ਕਾਂਗਰਸ ਚ ਆਇਆ, ਪ੍ਰਚਾਰ ਕੀਤਾ ਤੇ ਆਪਣੇ ਬਲਬੂਤੇ ਜਿੱਤ ਵੀ ਹਾਸਿਲ ਕੀਤੀ।

ਜਿਕਰਯੋਗ ਹੈ ਕਿ ਚੱਲ ਰਹੇ ਇਸ ਕਲੇਸ਼ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਚ ਪੇਸ਼ ਹੋਣ ਲਈ ਸੋਨੀਆ ਗਾਂਧੀ ਦੀ ਚਿੱਠੀ ਆਈ ਜਿਸਦੇ ਚੱਲਦੇ ਅੱਜ ਕੈਪਟਨ ਦਿੱਲੀ ਜਾਣਗੇ ਤੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੱਲ੍ਹ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ।

ਓਧਰ ਸਿੱਧੂ ਦੀ ਇਸ ਸਾਰੀ ਬਿਆਨਬਾਜੀ ਤੋਂ ਜਾਪ ਰਿਹਾ ਹੈ ਕਿ ਸਿੱਧੂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇੱਥੇ ਵੀ ਦੱਸ ਦਈਏ ਕਿ ਇਸ ਕਾਟੋ ਕਲੇਸ਼ ਨੂੰ ਖਤਮ ਕਰਨ ਦੇ ਲਈ ਪਾਰਟੀ ਹਾਈਕਮਾਨ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਚਰਚਾ ਚੱਲ ਰਹੀ ਸੀ ਸਿੱਧੂ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ ।ਇਸ ਬਣਾਈ ਕਮੇਟੀ ਦੇ ਬਾਵਜੂਦ ਅਜੇ ਵੀ ਇਸ ਕਾਟੋ ਕਲੇਸ਼ ਦੀ ਤਸਵੀਰ ਅਜੇ ਸਾਫ ਹੁੰਦੀ ਦਿਖਾਈ ਨਹੀਂ ਦੇ ਰਹੀ।

ਇਹ ਵੀ ਪੜ੍ਹੋ: Congress Clash:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦਾ ਬੁਲਾਵਾ

Last Updated : Jun 21, 2021, 12:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.