ETV Bharat / city

ਭਲਕੇ ਸ਼ੁਰੂ ਹੋਵੇਗੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ, 'ਆਪ' ਕਰ ਸਕਦੀ ਉਮਦੀਵਾਰ ਦਾ ਐਲਾਨ

ਸੰਗਰੂਰ ਸੀਟ 'ਤੇ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਲਕੇ ਤੋਂ ਸ਼ੁਰੂ ਹੋ ਜਾਣਗੀਆਂ। ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 6 ਜੂਨ ਹੋਵੇਗੀ। ਜਿਸ ਤੋਂ ਬਾਅਦ ਪੇਪਰਾਂ ਦੀ ਪੜਤਾਲ ਹੋਵੇਗੀ ਅਤੇ 23 ਜੂਨ ਨੂੰ ਵੋਟਾਂ ਪੈਣਗੀਆਂ। ਉਸ ਤੋਂ ਬਾਅਦ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਭਲਕੇ ਸ਼ੁਰੂ ਹੋਵੇਗੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ

author img

By

Published : May 29, 2022, 11:03 AM IST

Updated : May 29, 2022, 2:23 PM IST

ਚੰਡੀਗੜ੍ਹ: ਸੰਗਰੂਰ ਲੋਕ ਸਭਾ ਚੋਣ ਲਈ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਹਰ ਸਿਆਸੀ ਪਾਰਟੀ ਜਿੱਤ ਲਈ ਆਪਣਾ ਪੂਰਾ ਜ਼ੋਰ ਲਗਾਵੇਗੀ। ਉਥੇ ਹੀ ਆਮ ਆਦਮੀ ਪਾਰਟੀ ਅੱਜ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਇੱਥੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ ਦੀ ਦਾਅਵੇਦਾਰ ਹੈ।

ਮੁੱਖ ਮੰਤਰੀ ਮਾਨ ਸੀ ਪਹਿਲਾਂ ਸਾਂਸਦ: ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਹੀ ਖਾਲੀ ਕੀਤੀ ਗਈ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵਲੋਂ ਆਪਣੀ ਲੋਕ ਸਭਾ ਉਮੀਦਵਾਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਜਿਸ ਨੂੰ ਲੈਕੇ ਮੁੜ ਤੋਂ ਚੋਣ ਹੋਣ ਜਾ ਰਹੀ ਹੈ।

ਭਲਕੇ ਨਾਮਜ਼ਦਗੀ ਸ਼ੁਰੂ: ਸੰਗਰੂਰ ਸੀਟ 'ਤੇ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਲਕੇ ਤੋਂ ਸ਼ੁਰੂ ਹੋ ਜਾਣਗੀਆਂ। ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 6 ਜੂਨ ਹੋਵੇਗੀ। ਜਿਸ ਤੋਂ ਬਾਅਦ ਪੇਪਰਾਂ ਦੀ ਪੜਤਾਲ ਹੋਵੇਗੀ ਅਤੇ 23 ਜੂਨ ਨੂੰ ਵੋਟਾਂ ਪੈਣਗੀਆਂ। ਉਸ ਤੋਂ ਬਾਅਦ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਸੰਗਰੂਰ ਸੀਟ 'ਤੇ ਚਰਚਾ 'ਚ 3 ਨਾਮ: ਸੰਗਰੂਰ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਮਾਨ ਦੇ ਸਹਿਯੋਗੀ ਕਾਮੇਡੀਅਨ ਰਹੇ ਕਰਮਜੀਤ ਅਨਮੋਲ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਆਈਪੀਐਸ ਅਧਿਕਾਰੀ ਦਾ ਨਾਮ ਵੀ ਚਰਚਾ 'ਚ ਚੱਲ ਰਿਹਾ ਹੈ। ਹਾਲਾਂਕਿ ਕਿਸੇ ਨੇ ਵੀ ਇਸ ਸੀਟ 'ਤੇ ਸਿੱਧੇ ਤੌਰ 'ਤੇ ਦਾਅਵਾ ਨਹੀਂ ਕੀਤਾ ਹੈ।

ਮੁੱਖ ਮੰਤਰੀ ਮਾਨ ਦੀ ਭੈਣ ਦੇਲੱਗੇ ਪੋਸਟਰ: ਸੰਗਰੂਰ ਲੋਕ ਸਭਾ ਚੋਣਾਂ ਨੂੰ ਲੈਕੇ ਹਰ ਇਕ ਸਿਆਸੀ ਪਾਰਟੀ ਆਪਣੀ ਸਰਗਰਮੀ ਦਿਖਾ ਰਹੀ ਹੈ। 'ਆਪ' ਵਲੋਂ ਆਪਣੇ ਕਿਸੇ ਉਮੀਦਵਾਰ ਦਾ ਨਾਮ ਤਾਂ ਨਹੀਂ ਐਲਾਨਿਆ ਗਿਆ ਪਰ ਪਿਛਲੇ ਦਿਨੀਂ ਸੰਗਰੂਰ 'ਚ ਚੋਣਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਲੋਕ ਸਭਾ ਉਮੀਦਵਾਰ ਬਣਾਉਣ ਲਈ ਪੋਸਟਰ ਵੀ ਲਗਾਏ ਗਏ ਸਨ।

ਸੀਐਮ ਮਾਨ ਅਤੇ 2 ਮੰਤਰੀ ਸੰਭਾਲਣਗੇ ਮੋਰਚਾ: ਸੰਗਰੂਰ ਲੋਕ ਸਭਾ ਸੀਟ 'ਤੇ ਉਪ ਚੋਣ ਦੀ ਜਿੱਤ 'ਆਪ' ਲਈ ਅਹਿਮ ਹੈ। ਪੰਜਾਬ ਵਿੱਚ ਸਰਕਾਰ ਬਣਨ ਤੋਂ ਢਾਈ ਮਹੀਨੇ ਬਾਅਦ ਇਹ ਚੋਣਾਂ ਹੋਣਗੀਆਂ। ਅਜਿਹੇ 'ਚ ਸਰਕਾਰ ਦੇ ਕੰਮ 'ਤੇ ਮੋਹਰ ਲਗਾਉਣ ਲਈ ਇੱਥੇ ਜਿੱਤ ਜ਼ਰੂਰੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇੱਥੇ ਅਗਵਾਈ ਕਰਨਗੇ। ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਸੰਗਰੂਰ ਲੋਕ ਸਭਾ ਅਧੀਨ ਆਉਂਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

Last Updated : May 29, 2022, 2:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.