ਚੰਡੀਗੜ੍ਹ: ਸਿਹਤ ਮੰਤਰੀ ਦਾ ਸੂਬੇ ਚ ਵਧ ਰਹੇ ਬਲੈਕ ਫੰਗਸ ਦੇ ਮਾਮਲਿਆਂ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾ ਕਿਹਾ ਕਿ ਕੇਂਦਰੀ ਸਿਹਤ ਸਕੱਤਰ ਵਲੋਂ ਦਿੱਤੇ ਗਏ ਨਿਰਦੇਸ਼ ਮੁਤਾਬਿਕ ਬਲੈਕ ਫੰਗਸ ਦੇ ਇੱਕ ਮਰੀਜ਼ ਨੂੰ ਠੀਕ ਹੋਣ ਲਈ 40 ਤੋਂ 60 ਟੀਕੇ ਲੱਗ ਰਹੇ ਹਨ ਪਰ ਸੂਬੇ ‘ਚ ਬਲੈਕ ਫੰਗਸ ਦੀ ਦਵਾਈ ਦੀ ਘਾਟ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਬਣਾਈ ਗਈ 6 ਮੈਂਬਰੀ ਸਿਹਤ ਮਾਹਿਰਾਂ ਦੀ ਟੀਮ ਇਸਦਾ ਅਲਟਰਨੇਟ ਹੱਲ ਲੱਭ ਰਹੀ ਹੈ। ਬਲਬੀਰ ਸਿੱਧੂ ਨੇ ਸੂਬੇ ਵਿੱਚ ਬਲੈਕ ਫ਼ੰਗਸ ਦੇ 100 ਤੋਂ ਵੱਧ ਕੇਸਾਂ ਦੀ ਪੁਸ਼ਟੀ ਵੀ ਕੀਤੀ ਹੈ ਉਨ੍ਹਾਂ ਕਿਹਾ ਕਿ ਇਸਦਾ 1 ਜੂਨ ਤੱਕ ਇਸਦਾ ਹੱਲ ਨਿੱਕਲ ਸਕਦਾ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਫਾਈਜ਼ਰ ਅਤੇ ਮੋਡਰਨਾ ਕੰਪਨੀ ਵਲੋਂ ਟਿਕੀਆਂ ਦੀ ਸਿੱਧੀ ਅਦਾਇਗੀ ਦੀ ਪ੍ਰਪੋਜਲ ਨੂੰ ਰੱਦ ਕਰ ਦੇਣ ਬਾਰੇ ਕੇਂਦਰ ਸਰਕਾਰ ‘ਤੇ ਭੜਾਸ ਕੱਢੀ ‘ਤੇ ਕਿਹਾ ਜੇ ਕੇਂਦਰ ਸਰਕਾਰ ਚਾਹੁੰਦੀ ਤਾਂ ਸੂਬੇ ਨੂੰ ਦਵਾਈ ਖਰੀਦ ਲਈ ਸਹਿਮਤੀ ਦੇ ਸਕਦੀ ਸੀ ਅਤੇ ਪੈਸੇ ਖੁਦ ਪੰਜਾਬ ਸਰਕਾਰ ਦੇ ਰਹੀ ਸੀ ਜਿਸਦੀ ਗਾਰੰਟੀ ਕੇਂਦਰ ਸਰਕਾਰ ਨੂੰ ਚੁੱਕਣੀ ਚਾਹੀਂਦੀ ਸੀ ਜਿਸਨੂੰ ਲੈਕੇ ਉਹ ਕੱਲ ਕੇਂਦਰੀ ਸਿਹਤ ਵਿਭਾਗ ਨਾਲ ਹੋਣ ਵਾਲੀ ਬੈਠਕ ਚ ਮੁੱਦਾ ਚੁੱਕਣਗੇ
ਬਲਬੀਰ ਸਿੱਧੂ ਨੇ ਕਿਸਾਨੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪਰ ਕੋਰੋਨਾ ਮਹਾਮਾਰੀ ‘ਚ ਜੇ ਜ਼ਿੰਦਗੀ ਬਚੇਗੀ ਤਾਂ ਹੀ ਸਭ ਕੁਝ ਹੋਵੇਗਾ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਲਈ ਪੀਐਮ ਮੋਦੀ ਜਿੰਮੇਵਾਰ ਹੈ ਕਿਉੰਕਿ ਉਨ੍ਹਾਂ ਦੀ ਸਰਕਾਰ ਤਿੰਨ ਨਵੇਂ ਖੇਤੀ ਕਾਨੂੰਨ ਵਪਿਸ ਨਹੀਂ ਲੈ ਰਹੀ ਹੈ।