ਚੰਡੀਗੜ੍ਹ: ਕਿਸਾਨ ਅੰਦੋਲਨ ਦਾ ਕੇਂਧਰ ਬਣੇ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ’ਤੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ (Singhu Border Murder Case) ਕਰ ਦਿੱਤਾ ਗਿਆ। ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਿਸ ਨੇ 4 ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ ਜਿਨ੍ਹਾਂ ਨੂੰ ਅਦਾਲਤ ਨੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਮਾਮਲੇ ’ਚ ਮੁਲਜ਼ਮ ਸਰਬਜੀਤ ਸਿੰਘ, ਨਿਹੰਗ ਸਰਦਾਰ ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦ ਪ੍ਰੀਤ ਸਿੰਘ ਨੂੰ ਪੁਲਿਸ ਰਿਮਾਂਡ ’ਚ ਭੇਜਿਆ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਮਾਮਲੇ ’ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕਤਲ ਕਰਨ ਵਾਲੇ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਕਈ ਫੋਟੋਆਂ ਵਿਚ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਤਸਵੀਰ ’ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਨਿਹੰਗ ਨਾਲ ਦਿਖਾਈ ਦੇ ਰਹੇ ਹਨ। ਇਸ ਦੌਰਾਨ ਕਤਲ ਦਾ ਮੁਲਜ਼ਮ ਬਰਖਾਸਤ ਪੁਲਿਸ ਕਰਮੀ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਸ ਦੌਰਾਨ ਤਸਵੀਰ ਚ ਨਜਰ ਆ ਰਿਹਾ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਗਲੀਆਰੇ ਚ ਭੂਚਾਲ ਆ ਗਿਆ ਹੈ।
ਵਾਇਰਲ ਹੋ ਰਹੀ ਇਸ ਤਸਵੀਰ ’ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰ ਭਾਜਪਾ ’ਤੇ ਨਿਸ਼ਾਨੇ ਵੀ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਸੱਚ ਸਾਹਮਣੇ ਆ ਹੀ ਰਿਹਾ ਹੈ। ਪਰਤਾਂ ਉੱਠ ਰਹੀਆਂ ਹਨ, ਪਰਦਾ ਖੁੱਲ਼੍ਹ ਰਿਹਾ ਹੈ। ਕੌਣ ਅਸਲ ’ਚ ਪਰਦੇ ਦੇ ਪਿੱਛੇ ਕਿਸਦੇ ਨਾਲ ਖੜਿਆ ਹੈ? ਕੌਣ ਕਿਸਾਨਾਂ ਦੇ ਖਿਲਾਫ ਕੌਣ ਸਾਜਿਸ਼ ਕਰ ਰਿਹਾ ਹੈ? ਇਸ ਟਵੀਟ ਨਾਲ ਹੀ ਉਨ੍ਹਾਂ ਨੇ Farmer Protest ਦਾ ਹੈਸ਼ਟੈਗ ਵੀ ਬਣਾਇਆ ਹੈ।
ਇਹ ਸੀ ਮਾਮਲਾ
ਕਾਬਿਲੇਗੌਰ ਹੈ ਕਿ 15 ਅਕਤੂਬਰ ਨੂੰ ਲਖਬੀਰ ਸਿੰਘ ਦੀ ਲਾਸ਼ ਸਿੰਘੂ ਬਾਰਡਰ 'ਤੇ ਕਿਸਾਨ ਮੰਚ ਨੇੜੇ ਬੈਰੀਕੇਡ ਤੇ ਲਟਕਦੀ ਮਿਲੀ ਸੀ। ਨਿਹੰਗ ਸਿੱਖਾਂ ਨੇ ਦਾਅਵਾ ਕੀਤਾ ਕਿ ਲਖਬੀਰ ਸਿੰਘ ਨੇ ਗੁਰੂ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਉਸ ਨੇ ਲਖਬੀਰ ਦੇ ਹੱਥ -ਪੈਰ ਵੱਢ ਕੇ ਲਾਸ਼ ਨੂੰ ਬੈਰੀਕੇਡ 'ਤੇ ਲਟਕਾ ਦਿੱਤਾ ਸੀ। ਇਸ ਮਾਮਲੇ ਵਿੱਚ ਤਿੰਨ ਨਿਹੰਗ ਸਿੰਘਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਸਰਬਜੀਤ ਨਾਂ ਦੇ ਮੁਲਜ਼ਮ ਨੂੰ ਅਦਾਲਤ ਨੇ ਸ਼ਨੀਵਾਰ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਜਦਕਿ ਤਿੰਨ ਹੋਰ ਦੋਸ਼ੀਆਂ ਨੂੰ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।