ETV Bharat / city

ਅਗਲਾ ਅੰਦੋਲਨ ਕਰਜ਼ਾ ਮਾਫ਼ੀ ਤੇ ਬਿਜਲੀ ਬਿੱਲ : ਰੁਲਦੂ ਸਿੰਘ ਮਾਨਸਾ - BHART BAND

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਐਲਾਨ ਤੋਂ ਬਾਅਦ ਟਰਾਈ ਸਿਟੀ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਈਟੀਵੀ ਭਾਰਤ ਵੱਲੋਂ ਚੰਡੀਗੜ੍ਹ ਪੰਜਾਬ ਬਾਰਡਰ ਮੁੱਲਾਂਪੁਰ ਚੌਂਕ ਵਿਖੇ ਕਿਸਾਨ ਆਗੂ ਰੁਲਦੂ ਮਾਨਸਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਬੰਦ 'ਚ ਮਰੀਜ਼ਾਂ, ਬਰਾਤੀਆਂ ਮਰਗ ਸਮਾਗਮ ਅਤੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੀ ਰਾਹਤ ਦਿੱਤੀ ਜਾ ਰਹੀ ਹੈ।

ਅਗਲਾ ਅੰਦੋਲਨ ਕਰਜ਼ਾ ਮਾਫ਼ੀ ਤੇ ਬਿਜਲੀ ਬਿੱਲ : ਰੁਲਦੂ ਸਿੰਘ ਮਾਨਸਾ

author img

By

Published : Mar 26, 2021, 3:48 PM IST

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਐਲਾਨ ਤੋਂ ਬਾਅਦ ਟਰਾਈ ਸਿਟੀ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਈਟੀਵੀ ਭਾਰਤ ਵੱਲੋਂ ਚੰਡੀਗੜ੍ਹ ਪੰਜਾਬ ਬਾਰਡਰ ਮੁੱਲਾਂਪੁਰ ਚੌਂਕ ਵਿਖੇ ਕਿਸਾਨ ਆਗੂ ਰੁਲਦੂ ਮਾਨਸਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਬੰਦ 'ਚ ਮਰੀਜ਼ਾਂ, ਬਰਾਤੀਆਂ ਮਰਗ ਸਮਾਗਮ ਅਤੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੀ ਰਾਹਤ ਦਿੱਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਮੰਨਿਆ ਕਿ ਚੰਡੀਗੜ੍ਹ ਵਿੱਚ ਕਈ ਥਾਂ ਤੇ ਉਹ ਜਾ ਕੇ ਆਏ ਹਨ ਜਿਹੜੀਆਂ ਥਾਵਾਂ ਉੱਪਰ ਨੌਜਵਾਨਾਂ ਵੱਲੋਂ ਮਰੀਜ਼ਾਂ ਨੂੰ ਵੀ ਰੋਕਿਆ ਜਾ ਰਿਹਾ ਉੱਥੇ ਪੰਜ ਮੈਂਬਰੀ ਕਮੇਟੀ ਬਣਾ ਕੇ ਲੋਕਾਂ ਨੂੰ ਐਮਰਜੈਂਸੀ ਰਾਹਤ ਦੇਣ ਦੀ ਗੱਲ ਕਹੀ ਗਈ ਹੈ।

ਅਗਲਾ ਅੰਦੋਲਨ ਕਰਜ਼ਾ ਮਾਫ਼ੀ ਤੇ ਬਿਜਲੀ ਬਿੱਲ : ਰੁਲਦੂ ਸਿੰਘ ਮਾਨਸਾ

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਵੀ ਰਾਹਤ ਹੈ, ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਚ ਬੈਠ ਕੇ ਹੀ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਦਫ਼ਤਰ ਵਾਲਾ ਕਿਸੇ ਕਰਮਚਾਰੀ ਨੂੰ ਨੌਕਰੀ ਤੋਂ ਕੱਢਦਾ ਹੈ ਤਾਂ ਉਹ ਕਿਸਾਨ ਆਗੂਆਂ ਨੂੰ ਆ ਕੇ ਜਾਣਕਾਰੀ ਦੇਵੇ ਉਹ ਉਨ੍ਹਾਂ ਦੇ ਦਫ਼ਤਰ 'ਚ ਖੁਦ ਗੱਲ ਕਰਨਗੇ।

ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਅੰਦੋਲਨ ਕਿਹੜਾ ਹੋਵੇਗਾ ?

ਰੁਲਦੂ ਸਿੰਘ ਮਾਨਸਾ ਨੇ ਸੰਕੇਤ ਦਿੱਤਾ ਕਿ ਹੁਣ ਕਣਕ ਦੀ ਵਾਢੀ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਮੀਟਿੰਗ ਕਰ ਕੇ ਕੋਈ ਵੱਡਾ ਫ਼ੈਸਲਾ ਕਰਨਗੀਆਂ । ਇਹ ਅੰਦੋਲਨ ਸਿਰਫ਼ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਤਕ ਸੀਮਤ ਨਹੀਂ ਰਹੇਗਾ। ਕਿਸਾਨ ਆਗੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਕਰਜ਼ੇ ਮਾਫ ਕਰਵਾਉਣ ਅਤੇ ਬਿਜਲੀ ਦੇ ਰੇਟ ਘੱਟ ਕਰਵਾਉਣ ਵਾਲੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਜਾਰੀ ਰਹੇਗਾ।

ਰਾਹਗੀਰਾਂ ਨੂੰ ਆਈਆਂ ਮੁਸ਼ਕਲਾਂ

ਇਸ ਚੱਕਾ ਜਾਮ ਦੌਰਾਨ ਪੰਜਾਬ ਤੋਂ ਚੰਡੀਗੜ੍ਹ ਬਾਰਡਰ ਰਾਹੀਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਜਿੱਥੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਥੇ ਹੀ ਕਈ ਐਂਬੂਲੈਂਸ ਤੋਂ ਬਿਨਾਂ ਹਸਪਤਾਲ ਜਾਣ ਵਾਲੇ ਮਰੀਜ਼ ਜਾਮ ਵਿੱਚ ਫਸੇ ਰਹੇ। ਕਿਸਾਨਾਂ ਦੇ ਬੰਦ ਦੌਰਾਨ ਚੰਡੀਗੜ੍ਹ ਅਦਾਲਤਾਂ ਦੇ ਜੱਜਾਂ ਨੂੰ ਵੀ ਬਾਰਡਰ ਪੈਦਲ ਚਲ ਕੇ ਪਾਰ ਕਰ ਅਦਾਲਤ ਪਹੁੰਚਣ ਲਈ ਖੇਚਲ ਕਰਨੀ ਪਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.