ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਪਿੰਡ-ਪਿੰਡ ਤੱਕ ਪਹੁੰਚ ਕਰ ਰਹੀ ਹੈ। ਪਾਰਟੀ ਦਾ ਸਾਫ਼ ਮੰਨਣਾ ਹੈ ਕਿ ਸੰਗਠਨ ਦਾ ਵਿਸਥਾਰ ਹੀ ਦਲਾਂ ਦੇ ਲੋਕਤਾਂਤਰਿਕਰਨ ਦੀ ਨੀਂਹ ਹੁੰਦੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।
-
आम आदमी पार्टी (पंजाब) के नव-नियुक्त ब्लॉक इंचार्जों को शुभ कामनाएँ...! pic.twitter.com/KFQsIJlP0E
— Bhagwant Mann (@BhagwantMann) November 10, 2020 " class="align-text-top noRightClick twitterSection" data="
">आम आदमी पार्टी (पंजाब) के नव-नियुक्त ब्लॉक इंचार्जों को शुभ कामनाएँ...! pic.twitter.com/KFQsIJlP0E
— Bhagwant Mann (@BhagwantMann) November 10, 2020आम आदमी पार्टी (पंजाब) के नव-नियुक्त ब्लॉक इंचार्जों को शुभ कामनाएँ...! pic.twitter.com/KFQsIJlP0E
— Bhagwant Mann (@BhagwantMann) November 10, 2020
ਆਮ ਆਦਮੀ ਪਾਰਟੀ ਵੱਲੋਂ ਕਰਵਾਏ ਸਮਾਗਮ ਵਿਚ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਸਹੁੰ ਚੁਕਾਈ ਗਈ। ਇਸ ਪ੍ਰੋਗਰਾਮ ਵਿੱਚ ਮਾਝੇ ਦੇ ਸੰਯੁਕਤ ਸਕੱਤਰ, ਮੋਹਾਲੀ ਅਤੇ ਫ਼ਰੀਦਕੋਟ ਦੇ ਜ਼ਿਲ੍ਹੇ ਇੰਚਾਰਜ, ਫ਼ਰੀਦਕੋਟ ਦੇ ਜ਼ਿਲ੍ਹਾ ਸਕੱਤਰ ਅਤੇ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਪੰਜਾਬ ਦੀ ਮਿੱਟੀ ਦੀ ਸਹੁੰ ਚੁਕਾ ਕੇ ਇਨ੍ਹਾਂ ਲੋਕਾਂ ਨੂੰ ਇਹ ਸਹੁੰ ਦਵਾਈ ਗਈ ਕੀ ਉਨ੍ਹਾਂ ਦਾ ਹਰ ਕਦਮ ਪੰਜਾਬ ਦੀ ਬਿਹਤਰੀ ਲਈ ਹੋਵੇਗਾ, ਉਨ੍ਹਾਂ ਦਾ ਹਰ ਧਰਮ ਪੰਜਾਬ ਦੀ ਖ਼ੁਸ਼ਹਾਲੀ ਲਈ ਹੋਵੇਗਾ।
ਦੱਸਣਯੋਗ ਹੈ ਕਿ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਫ਼ੈਸਲਾ ਪੰਜਾਬ ਦੀ ਆਮ ਜਨਤਾ, ਸੰਗਠਨ ਵਲੰਟੀਅਰਾਂ ਅਤੇ ਜ਼ਿਲ੍ਹਾ ਅਤੇ ਪ੍ਰਦੇਸ਼ ਦੇ ਅਹੁਦੇਦਾਰਾਂ ਵੱਲੋਂ ਰਾਏ-ਮਸ਼ਵਰਾ ਕਰਕੇ ਹੀ ਲਿਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਬਿਨਾ ਕਿਸੇ ਲਾਲਚ ਦੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਤਰਜੀਹ ਦਿੱਤੀ ਗਈ ਹੈ।
ਇਸ ਮੌਕੇ ਭਗਵੰਤ ਮਾਨ ਨੇ ਨਵੇਂ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜਿੱਤ ਵੱਲ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ ਨਵੇਂ ਸੰਗਠਨ ਨਾਲ ਆਮ ਆਦਮੀ ਪਾਰਟੀ ਨਾ ਸਿਰਫ਼ 2022 ਵਿੱਚ ਸਰਕਾਰ ਬਣਾਉਣ ਵਿੱਚ ਸਮਰੱਥ ਰਹੇਗੀ, ਬਲਕਿ 2022 ਤੋਂ ਬਾਅਦ ਵੀ ਇੱਕ ਤਾਕਤਵਰ ਸੰਗਠਨ ਦੇ ਤੌਰ 'ਤੇ ਕੰਮ ਕਰੇਗੀ। ਇਸ ਨਵੇਂ ਸੰਗਠਨ ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਰ ਵਿਧਾਨ ਸਭਾ ਵਿੱਚ 4 ਬਲਾਕ ਪ੍ਰਧਾਨ ਬਣਾਏਗੀ।
ਸੰਗਠਨ ਦੇ ਵਿਸਥਾਰ ਦੀ ਦਿਸ਼ਾ ਵਿੱਚ ਹੁਣ ਤੱਕ 1 ਸੂਬਾ ਜਨਰਲ ਸਕੱਤਰ, 1 ਸੂਬਾ ਸਕੱਤਰ, 1 ਸੂਬਾ ਖ਼ਜ਼ਾਨਚੀ, 1 ਓਵਰਸੀਜ਼ ਸਕੱਤਰ, 5 ਸੰਯੁਕਤ ਸਕੱਤਰ, 30 ਜ਼ਿਲ੍ਹਾ ਇੰਚਾਰਜ, 3 ਉਪ-ਜ਼ਿਲ੍ਹਾ ਇੰਚਾਰਜ, 19 ਜ਼ਿਲ੍ਹਾ ਸਕੱਤਰ, 88 ਵਿਧਾਨ ਸਭਾ ਦੇ 329 ਬਲਾਕ ਇੰਚਾਰਜ ਬਣਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਹੀਨੇ ਦੇ ਅੰਤ ਤੱਕ ਹਰ 5 ਪਿੰਡ ਉੱਤੇ ਇੱਕ ਗਰਾਮ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਹੁਣ ਇਸ ਨਵੇਂ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਪੰਜਾਬ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨ। ਮੀਤ ਹੇਅਰ ਅਤੇ ਅਨਮੋਲ ਗਗਨ ਮਾਨ ਨੇ ਨੌਜਵਾਨ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨੌਜਵਾਨ ਸ਼ਕਤੀਆਂ ਨੂੰ ਉਹ ਪੂਰੀ ਤਰੀਕੇ ਨਾਲ ਇਸਤੇਮਾਲ ਕਰਨ ਅਤੇ ਪਾਰਟੀ ਨੂੰ ਤਾਕਤਵਰ ਬਣਾਉਣ।