ETV Bharat / city

ਪੰਜਾਬ, ਕੇਰਲ,ਮਹਾਰਾਸ਼ਟਰ ਸਣੇ 5 ਸੂਬਿਆਂ 'ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

author img

By

Published : Feb 21, 2021, 1:38 PM IST

ਪੰਜਾਬ 'ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਤੇ ਮਹਾਰਾਸ਼ਟਰ 'ਚ ਪਿਛਲੇ ਇੱਕ ਹਫਤੇ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਸ਼ਨੀਵਾਰ ਨੂੰ ਦੇਸ਼ 'ਚ ਕੋਵਿਡ-19 ਦੇ ਨਵੇਂ ਕੇਸਾਂ 'ਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ 'ਚ ਵੀ ਰੋਜ਼ਾਨਾ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਪੰਜਾਬ 'ਚ 383 ਨਵੇਂ ਕੇਸ ਸਾਹਮਣੇ ਆਏ ਹਨ।

ਪੰਜਾਬ 'ਚ ਕੋਰੋਨਾ ਕੇਸਾਂ ਦਾ ਅੰਕੜਾ
ਪੰਜਾਬ 'ਚ ਕੋਰੋਨਾ ਕੇਸਾਂ ਦਾ ਅੰਕੜਾ

ਚੰਡੀਗੜ੍ਹ : ਪਿਛਲੇ 24 ਘੰਟਿਆਂ 'ਚ ਪੰਜਾਬ ਮਹਾਰਾਸ਼ਟਰ ਸਣੇ ਹੋਰਨਾਂ ਕਈ ਸੂਬਿਆਂ 'ਚ ਦੇਸ਼ ਵਿੱਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ ਹਨ। 6 ਫਰਵਰੀ ਤੋਂ 14 ਫਰਵਰੀ ਨੂੰ ਇੱਕ ਹਫ਼ਤੇ 'ਚ 3,611 ਮਾਮਲੇ ਸਾਹਮਣੇ ਆਏ ਹਨ।

18 ਸੂਬਿਆਂ ਨੇ ਪਿਛਲੇ 24 ਘੰਟਿਆਂ 'ਚ ਕਿਸੇ ਵੀ ਕੋਵਿਡ -19 ਮੌਤਾਂ ਦੀ ਰਿਪੋਰਟ ਨਹੀਂ ਕੀਤੀ ਅਤੇ ਰਾਸ਼ਟਰੀ ਸਕਾਰਾਤਮਕਤਾ ਦਰ - ਜੋ ਹੁਣ 5.22% ਹੈ।ਪਿਛਲੇ 13 ਦਿਨਾਂ 'ਚ ਨਿਰੰਤਰ ਗਿਰਾਵਟ ਵੇਖੀ ਜਾ ਰਹੀ ਹੈ। ਚਿੰਤਾ ਦਾ ਵਿਸ਼ਾ ਹੈ ਕਿ ਪੰਜ ਸੂਬਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਰੋਜ਼ਾਨਾ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।

ਪੰਜਾਬ, ਕੇਰਲ, ਮਹਾਰਾਸ਼ਟਰ, ਛੱਤੀਸਗੜ ਅਤੇ ਮੱਧ ਪ੍ਰਦੇਸ਼ 'ਚ ਮਾਮਲਿਆਂ ਦੀ ਗਿਣਤੀ 'ਚ ਵਾਧਾ ਪੰਜ ਵਿਅਕਤੀਆਂ ਕਾਰਨ ਹੋਇਆ ਹੈ, ਜੋ ਹਾਲ ਹੀ ਵਿੱਚ ਭਾਰਤ ਪਰਤੇ ਸਨ, ਜਿਨ੍ਹਾਂ ਨੂੰ ਦੱਖਣੀ ਅਫਰੀਕਾ ਤੇ ਬ੍ਰਾਜ਼ੀਲ 'ਚ ਪਾਏ ਗਏ ਕੋਵਿਡ -19 ਦੇ ਨਵੇਂ ਸਟ੍ਰੋਕ ਦਾ ਪਤਾ ਲੱਗਿਆ ਹੈ।

ਪੰਜਾਬ 'ਚ ਕੋਰੋਨਾ ਕੇਸਾਂ ਦਾ ਅੰਕੜਾ

ਬੀਤੇ ਤਿੰਨ ਦਿਨਾਂ 'ਚ ਪੰਜਾਬ ਵਿੱਚ ਨਵੇਂ ਮਾਮਲੇ ਸਾਹਮਣੇ ਆਏ ਹਨ। 18 ਫਰਵਰੀ ਨੂੰ ਪੰਜਾਬ 'ਚ ਕੁੱਲ 2642 ਐਕਟਿਵ ਕੇਸ ਸਾਹਮਣੇ ਆਏ, 19 ਫਰਵਰੀ ਨੂੰ 2803 ਅਤੇ 20 ਫਰਵਰੀ ਨੂੰ 2883 ਐਕਟਿਵ ਕੇਸ ਸਾਹਮਣੇ ਆਏ ਹਨ। ਪਿਛਲੇ ਤਿੰਨ ਦਿਨਾਂ 'ਚ ਪੰਜਾਬ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੇ ਅੰਕਾੜਿਆਂ 'ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਵੀ 14 ਫਰਵਰੀ ਨੂੰ ਪੰਜਾਬ 'ਚ 260 ਨਵੇਂ ਤੇ ਸ਼ਨੀਵਾਰ ਨੂੰ 383 ਨਵੇਂ ਕੇਸ ਸਾਹਮਣੇ ਆਏ।

ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜ ਸੂਬਿਆਂ 'ਚ ਹੋਈਆਂ ਨਵੀਆਂ ਮੌਤਾਂ ਦੀ ਦਰ 78.22 ਫੀਸਦੀ ਹੈ। ਸ਼ਨੀਵਾਰ ਨੂੰ ਮਹਾਰਾਸ਼ਟਰ 'ਚ 44 ਮੌਤਾਂ ਹੋਈਆਂ, ਕੇਰਲ 15, ਪੰਜਾਬ 8, ਤਾਮਿਲਨਾਡੂ 7 ਤੇ ਕਰਨਾਟਕ 'ਚ 5 ਮੌਤਾਂ ਹੋਈਆਂ । ਸਿਹਤ ਮੰਤਰਾਲੇ ਵੱਲੋਂ ਅਜੇ ਵੀ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਮਾਸਕ ਦੀ ਵਰਤੋਂ ਤੇ ਹੱਥਾਂ ਨੂੰ ਸਾਫ ਰੱਖਣ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.