ਚੰਡੀਗੜ੍ਹ: ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਨੂੰ ਲੈਕੇ ਹਰ ਕਿਸੇ ਨੂੰ ਇਹ ਇੰਤਜ਼ਾਰ ਹੈ ਕਿ ਆਖਿਰ ਚੰਨੀ ਦੀ ਟੀਮ 'ਚ ਕਿਹੜੇ-ਕਿਹੜੇ ਚਿਹਰਿਆਂ ਨੂੰ ਥਾਂ ਮਿਲੀ ਹੈ। ਚੰਨੀ ਨੇ ਪੰਜਾਬ ਰਾਜਭਵਨ (Punjab Raj Bhavan) ਪਹੁੰਚਕੇ ਰਾਜਪਾਲ ਨੂੰ ਲਿਸਟ ਸੌਂਪ ਦਿੱਤੀ ਹੈ ਤੇ ਅੱਜ ਸ਼ਾਮ ਸਾਢੇ 4 ਵਜੇ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
ਮੁੱਖ ਮੰਤਰੀ ਚੰਨੀ 72 ਘੰਟਿਆਂ 'ਚ ਕਿੰਨ੍ਹੀ ਵਾਰ ਗਏ ਦਿੱਲੀ?
ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਨੇ ੳਦੋਂ ਤੋਂ ਹੀ ਸਿਆਸਤ ਦਾ ਬਾਜ਼ਾਰ ਗਰਮ ਹੈ। ਚੰਨੀ 72 ਘੰਟਿਆਂ 'ਚ 3 ਵਾਰ ਦਿੱਲੀ ਜਾ ਚੁੱਕੇ ਹਨ। 2 ਦਿਨ ਤੋਂ ਹੀ ਕੈਬਨਿਟ ਦੇ ਵਿਸਥਾਰ ਨੂੰ ਲੈਕੇ ਚਰਚਾਵਾਂ ਤੇਜ਼ ਸੀ।
ਨਵੀਂ ਕੈਬਨਿਟ 'ਚ ਕਿਹੜੇ-ਕਿਹੜੇ ਚਿਹਰੇ ਹੋ ਸਕਦੇ ਨੇ ?
ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸ਼ਾਮਲ ਇਹਨਾਂ ਨੂੰ ਚੰਨੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ।
- ਬਲਬੀਰ ਸਿੱਧੂ (ਸਿੱਖ)
- ਰਾਣਾ ਗੁਰਮੀਤ ਸੋਢੀ,(ਸਿੱਖ)
- ਗੁਰਪ੍ਰੀਤ ਸਿੰਘ ਕਾਂਗੜ,(ਸਿੱਖ)
- ਸਾਧੂ ਸਿੰਘ ਧਰਮਸੋਤ (ਦਲਿਤ)
- ਸੁੰਦਰ ਸ਼ਾਮ ਅਰੋੜਾ (ਹਿੰਦੂ)
ਹਾਲਾਂਕਿ ਕੈਪਟਨ ਖੇਮੇ ਦੇ ਜੋ ਵਿਧਾਇਕ ਮੰਤਰੀ ਮੰਡਲ (Cabinet) ਵਿੱਚ ਸ਼ਾਮਲ ਹੋ ਸਕਦੇ ਹਨ ਉਨ੍ਹਾਂ ਵਿੱਚ ਹੇਠ ਲਿਖੇ ਨਾਮ ਸ਼ਾਮਲ ਹਨ:
- ਬ੍ਰਹਮ ਮਹਿੰਦਰਾ ( ਹਿੰਦੂ)
- ਭਾਰਤ ਭੂਸ਼ਣ ਆਸ਼ੂ (ਹਿੰਦੂ)
- ਵਿਜੈ ਇੰਦਰਾ ਸਿੰਗਲਾ (ਹਿੰਦੂ)
- ਤ੍ਰਿਪਤ ਰਜਿੰਦਰ ਸਿੰਘ ਬਾਜਵਾ(ਸਿੱਖ)
- ਮਨਪ੍ਰੀਤ ਬਾਦਲ(ਸਿੱਖ)
- ਸੁਖਬਿੰਦਰ ਸਿੰਘ ਸਰਕਾਰੀਆ(ਸਿੱਖ)
- ਰਜੀਆ ਸੁਲਤਾਨਾ(ਮੁਸਲਮਾਨ)
- ਅਰੁਣਾ ਚੌਧਰੀ(ਹਿੰਦੂ)
ਮੁੱਖ ਮੰਤਰੀ ਚੰਨੀ ਦੀ ਕੈਬਨਿਟ 'ਚ ਜਿਨ੍ਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਹ ਨਾਮ ਕੁਝ ਇਸ ਪ੍ਰਕਾਰ ਹਨ:
- ਰਾਣਾ ਗੁਰਜੀਤ ਸਿੰਘ
- ਰਾਜ ਕੁਮਾਰ ਵੇਰਕਾ
- ਪਰਗਟ ਸਿੰਘ
- ਅਮਰਿੰਦਰ ਸਿੰਘ ਰਾਜਾ ਵੜਿੰਗ
- ਗੁਰਕਿਰਤ ਸਿੰਘ ਕੋਟਲੀ
- ਕੁਲਜੀਤ ਸਿੰਘ ਨਾਗਰਾ
- ਸੰਗਤ ਸਿੰਘ ਗਿਲਜੀਆਂ
ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਤੋਂ ਬਾਅਦ ਕਾਂਗਰਸ ਹਾਈਕਮਾਨ ਵਲੋਂ ਕਈ ਨਾਵਾਂ 'ਤੇ ਮੰਥਨ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਵੀ ਅੱਜ ਸਹੁੰ ਚੁੱਕੇ ਨੂੰ 7 ਦਿਨ ਬੀਤ ਗਏ ਹਨ। ਪਰ ਹਾਲੇ ਤੱਕ ਕਾਂਗਰਸ ਹਾਈ ਕਮਾਨ ਵਲੋਂ ਕਈ ਨਾਵਾਂ 'ਤੇ ਚਰਚਾ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਮਗਰੋਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ 3 ਵਾਰ ਦਿੱਲੀ ਬੁਲਾਇਆ ਗਿਆ ਅਤੇ ਬੇਇਜ਼ੱਤ ਕੀਤਾ ਗਿਆ। ਕਾਂਗਰਸ ਹਾਈ ਕਮਾਨ ਇਕ ਵਾਰ ਵਿਚ ਫੈਸਲਾ ਨਹੀਂ ਲੈ ਸਕੀ। ਹੁਣ ਚੰਨੀ ਨੂੰ ਵੀ 3 ਵਾਰ ਬੁਲਾਇਆ ਗਿਆ। ਸੀ.ਐਮ. ਬਣਨ ਤੋਂ ਬਾਅਦ ਉਹ ਤਿੰਨ ਵਾਰ ਦਿੱਲੀ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ।
ਇਹ ਵੀ ਪੜ੍ਹੋ: ਕੌਣ-ਕੌਣ ਬਣੇਗਾ ਮੰਤਰੀ ਅਜੇ ਕਨਫਿਊਜ਼ ਕਾਂਗਰਸ !