ETV Bharat / city

ਹਰਭਜਨ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ?

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਨੇ ਹੁਣ ਕ੍ਰਿਕੇਟ ਸਟਾਰ ਹਰਭਜਨ ਸਿੰਘ (Cricket star Harbhajan Singh) ਭੱਜੀ ਨਾਲ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਇਹ ਫੋਟੋ ਆਪਣੇ ਟਵੀਟਰ ਹੈਂਡਲ ’ਤੇ ਲਗਾਈ ਹੈ।

ਨਵਜੋਤ ਸਿੱਧੂ ਨੇ ਕ੍ਰਿਕੇਟਰ ਭੱਜੀ ਨਾਲ ਸ਼ੇਅਰ ਕੀਤੀ ਫੋਟੋ

author img

By

Published : Dec 15, 2021, 4:44 PM IST

Updated : Dec 15, 2021, 5:47 PM IST

ਚੰਡੀਗੜ੍ਹ: ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu) ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸੇ ਨਾਲ ਕਿਸੇ ਸਖ਼ਸ਼ੀਅਤ ਨਾਲ ਫੋਟੋਆਂ ਆਪਣੇ ਟਵੀਟਰ ’ਤੇ ਪਾ ਰਹੇ ਹਨ। ਇਸੇ ਸਿਲਸਿਲੇ ਵਿੱਚ ਹੁਣ ਉਨ੍ਹਾਂ ਨੇ ਕ੍ਰਿਕੇਟਰ ਹਰਭਜਨ ਸਿੰਘ ਭੱਜੀ (Cricket star Harbhajan Singh)ਨਾਲ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਰਾਜਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਸਿੱਧੂ ਆਪਣੀ ਪ੍ਰਧਾਨਗੀ ਹੇਠ ਚੋਣ ਜਿੱਤਣ ਲਈ ਹਰ ਵਾਅ ਲਗਾਉਣਗੇ ਤੇ ਇਸੇ ਸਿਲਸਿਲੇ ਵਿੱਚ ਹਰਭਜਨ ਸਿੰਘ ਨੂੰ ਕਾਂਗਰਸ ਨਾਲ ਜੋੜੇ ਜਾਣ ਦੇ ਉਪਰਾਲੇ ਵਜੋਂ ਵੀ ਸਿੱਧੂ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕਰਨ ਨੂੰ ਵੇਖਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਹਰਭਜਨ ਸਿੰਘ ਪੰਜਾਬ ਨਾਲ ਸਬੰਧਤ ਕੌਮਾਂਤਰੀ ਕ੍ਰਿਕੇਟਰ ਹਨ ਤੇ ਉਨ੍ਹਾਂ ਦਾ ਪੰਜਾਬ ਚੋਣਾਂ ਵਿੱਚ ਰਾਜਸੀ ਲਾਹਾ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਹਰਭਜਨ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ (BJP also tried to get join Bhajji) ਸੀ ਪਰ ਉਨ੍ਹਾਂ ਨੇ ਪਾਰਟੀ ਜੁਆਇਨ ਨਹੀਂ ਕੀਤੀ ਸੀ। ਉਸ ਵੇਲੇ ਕਿਆਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਹਰਭਜਨ ਸਿੰਘ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ ਸੀ।

ਹੁਣ ਨਵਜੋਤ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਤੋਂ ਠੀਕ ਪਹਿਲਾਂ ਹਰਭਜਨ ਸਿੰਘ ਨਾਲ ਫੋਟੋ ਸ਼ੇਅਰ ਕਰਨ ਦੇ ਸਿੱਧੇ ਰਾਜਸੀ ਮਾਇਨੇ ਨਿਕਲਦੇ ਹਨ ਕਿ ਜਾਂ ਉਨ੍ਹਾਂ ਨੂੰ ਚੋਣ ਲੜਾਈ ਜਾਵੇਗੀ ਤੇ ਜਾਂ ਫੇਰ ਕਾਂਗਰਸ ਹਰਭਜਨ ਸਿੰਘ ਨੂੰ ਸਟਾਰ ਪ੍ਰਚਾਰਕ ਦੇ ਤੌਰ ’ਤੇ ਉਤਾਰੇਗੀ।

ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਰਾਜਸੀ ਆਗੂਆਂ ਤੋਂ ਇਲਾਵਾ ਹੋਰ ਖਿੱਤੇ ਦੀਆਂ ਹਸਤੀਆਂ ਨੂੰ ਪਾਰਟੀ ਵੱਲ ਖਿੱਚਣ ਬਾਰੇ ਜੋਰ ਦੇ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਸਿੱਧੂ ਟਿਕਟਾਂ ਦੀ ਵੰਡ ਨੂੰ ਲੈ ਕੇ ਬਨਣ ਵਾਲੀ ਸੰਭਾਵੀ ਸਥਿਤੀ ਨੂੰ ਵੀ ਭਾਂਪ ਕੇ ਵੀ ਚੱਲ ਰਹੇ ਹਨ। ਇਸ ਦੀ ਇੱਕ ਵੱਡੀ ਮਿਸਾਲ ਫਤਿਹਗੜ੍ਹ ਸਾਹਿਬ ਜਿਲ੍ਹਾ ਦਾ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਹੈ।

ਨਵਜੋਤ ਸਿੱਧੂ ਨੇ ਕ੍ਰਿਕੇਟਰ ਭੱਜੀ ਨਾਲ ਸ਼ੇਅਰ ਕੀਤੀ ਫੋਟੋ
ਨਵਜੋਤ ਸਿੱਧੂ ਨੇ ਕ੍ਰਿਕੇਟਰ ਭੱਜੀ ਨਾਲ ਸ਼ੇਅਰ ਕੀਤੀ ਫੋਟੋ

ਬਸੀ ਪਠਾਣਾਂ ਤੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਪੂਰੀ ਤਰ੍ਹਾਂ ਸਰਗਰਮ ਹੋਏ ਪਏ ਹਨ। ਇਹ ਹਲਕਾ ਅਨੁਸੂਚਿਤ ਜਾਤਾਂ ਲਈ ਰਾਖਵਾਂ ਹੈ। ਇਸ ਹਲਕੇ ਤੋਂ ਕਾਂਗਰਸ ਦੇ ਹੀ ਵਿਧਾਇਕ ਹਨ। 2017 ਵਿਧਾਨ ਸਭਾ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਜੀਪੀ ਇਸ ਸੀਟ ਤੋਂ ਜਿੱਤੇ ਸੀ ਤੇ ਹੁਣ ਸੀਐਮ ਚੰਨੀ ਦੇ ਭਰਾ ਇਸ ਸੀਟ ’ਤੇ ਸਰਗਰਮ ਹੋ ਕੇ ਹਲਕੇ ਦਾ ਦੌਰਾ ਕਰ ਰਹੇ ਹਨ। ਅਜਿਹੇ ਵਿੱਚ ਜੀਪੀ ਅਤੇ ਡਾਕਟਰ ਮਨੋਹਰ ਸਿੰਘ ਵਿਚਾਲੇ ਟਿਕਟ ਨੂੰ ਲੈ ਕੇ ਪੇਚ ਫਸ ਸਕਦਾ ਹੈ ਤੇ ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਵਿਧਾਇਕ ਜੀਪੀ ਨਾਲ ਇੱਕ ਪੁਰਾਣੀ ਫੋਟੋ ਟਵੀਟਰ ਹੈਂਡਲ ’ਤੇ ਸ਼ੇਅਰ ਕੀਤੀ ਸੀ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਚੁਫੇਰੇ ਧਿਆਨ ਰੱਖ ਕੇ ਪਾਰਟੀ ਵਿੱਚ ਤਾਲਮੇਲ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਹੋਏ ਹਨ।

ਇਹ ਵੀ ਪੜ੍ਹੋ:Punjab Assembly Election 2022: ਪੰਜਾਬ ’ਚ ਨਵੀਂ ਸਿਆਸੀ ਖੇਡ, ਆਵੇਂ ਸਾਢੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ...

Last Updated : Dec 15, 2021, 5:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.