ਚੰਡੀਗੜ੍ਹ : ਦਿੱਲੀ ਵਿਖੇ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਲਈ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਕਰਦਿਆਂ ਆਪਣੀ ਹੀ ਸਰਕਾਰ ਤੇ ਕਈ ਸਵਾਲ ਖੜ੍ਹੇ ਕੀਤੇ ਇਸ ਦੌਰਾਨ ਈਟੀਵੀ ਭਾਰਤ ਨਾਲ ਸੰਗਤ ਸਿੰਘ ਗਿਲਜੀਆਂ ਨੇ ਖਾਸ ਗੱਲਬਾਤ ਕੀਤੀ।
ਸਵਾਲ : ਤੁਸੀਂ ਆਪਣੇ ਹਲਕੇ ਸਣੇ ਸਰਕਾਰ 'ਚ ਚੱਲ ਰਹੇ ਕਲੇਸ਼ ਬਾਰੇ ਕਿਹੜੇ ਮੁੱਦੇ ਹਾਈਕਮਾਨ ਕੋਲ ਰੱਖੇ ਹਨ ?
ਜਵਾਬ : ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਾਫ ਕਿਹਾ ਕਿ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਹੀ ਤਿੰਨ ਮੈਂਬਰੀ ਪੈਨਲ ਗਠਿਤ ਕੀਤਾ ਗਿਆ ਹੈ ਜਿਸ ਕੋਲ ਉਨ੍ਹਾਂ ਦੇ ਹਲਕੇ ਦੇ ਕਈ ਮੁੱਦੇ ਉਠਾਏ। ਉਨ੍ਹਾਂ ਵੱਲੋਂ ਹਾਈਕਮਾਨ ਨੂੰ ਜਲਦ ਤੋਂ ਜਲਦ ਇਸ ਕਾਟੋ ਕਲੇਸ਼ ਨੂੰ ਖਤਮ ਕਰਨ ਦੀ ਗੁਹਾਰ ਲਗਾਈ ਗਈ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਸਮੱਸਿਆ ਨਾ ਆਵੇ।
ਸਵਾਲ: ਕੀ ਤੁਹਾਡੀ ਸਰਕਾਰ ਵੱਲੋਂ 2017 'ਚ ਕੀਤੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ?
2017 'ਚ ਕੀਤੇ ਵਾਅਦੇ ਪੂਰੇ ਨਹੀਂ ਹੋਏ ਜਵਾਬ : ਕਾਂਗਰਸੀ ਵਿਧਾਇਕ ਨੇ ਖੁਦ ਮੰਨਿਆ ਕਿ ਸਰਕਾਰ ਵੱਲੋਂ ਕੀਤੇ 2017 ਵਿਚ ਕੀਤੇ ਵਾਅਦੇ ਅਸੀਂ ਹੁਣ ਤੱਕ ਪੂਰੇ ਨਹੀਂ ਕਰ ਸਕੇ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬੇਅਦਬੀ ਕਰਵਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਸੀ ਅਤੇ ਇਸ ਦਾ ਹੱਲ ਹੋਣਾ ਬੇਹੱਦ ਜ਼ਰੂਰੀ ਸੀ ਜਿਸ ਨੂੰ ਲੈ ਕੇ ਅਸੀਂ ਲੇਟ ਜ਼ਰੂਰ ਹੋ ਗਿਆ ਲੇਕਿਨ ਕਰ ਰਹੇ ਹਾਂ।
ਸਵਾਲ : ਕੀ ਹਾਈਕਮਾਨ ਪੰਜਾਬ ਕਾਂਗਰਸ ਵਿੱਚ ਬਦਲਾਅ ਕਰਨ ਬਾਰੇ ਸੋਚ ਵਿਚਾਰ ਕਰ ਰਿਹਾ ਹੈ ?ਜਵਾਬ : ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕਾਂਗਰਸ ਵਿੱਚ ਬਦਲਾਅ ਕਰਨਾ ਹਾਈਕਮਾਨ ਦਾ ਕੰਮ ਹੈ ਜੇਕਰ ਉਨ੍ਹਾਂ ਦੇ ਹੱਥ ਵਿੱਚ ਹੁੰਦਾ ਤਾਂ ਉਹ ਖੁਦ ਅੱਜ ਪੰਜਾਬ ਦੇ ਮੰਤਰੀ ਹੁੰਦੇ ਕਿਉਂਕਿ ਓਬੀਸੀ ਵਰਗ ਦੇ ਕਿਸੇ ਵੀ ਵਿਧਾਇਕ ਨੂੰ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਨਹੀਂ ਬਣਾਇਆ ।
ਸਵਾਲ: 2022 ਵਿੱਚ ਫਿਰ ਕਿਸ ਤਰੀਕੇ ਦੀ ਸਥਿਤੀ ਬਣੇਗੀ ਕਿਉਂਕਿ ਵਿਰੋਧੀ ਪਾਰਟੀਆਂ ਦਲਿਤ ਕਾਰਡ ਖੇਡ ਰਹੀਆਂ ਹਨ ?ਜਵਾਬ: ਸੰਗਤ ਸਿੰਘ ਗਿਲਜੀਆਂ ਨੇ ਕੈਪਟਨ ਖਿਲਾਫ਼ ਭੜਾਸ ਕੱਢਦਿਆਂ ਇਹ ਵੀ ਕਿਹਾ ਕਿ ਪੰਜਾਬ ਵਿੱਚ 31 ਫ਼ੀਸਦੀ ਅਦਰ ਬੈਕਵਰਡ ਕਲਾਸ ਦੀਆਂ ਸੱਠ ਜਮਾਤਾਂ ਹਨ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਜਦਕਿ ਓਬੀਸੀ ਵਰਗ ਦੀ ਨੁਮਾਇੰਦਗੀ ਕਰਦੇ ਸੀਨੀਅਰ ਅਤੇ ਜੂਨੀਅਰ ਕਾਂਗਰਸ ਦੇ 10 ਵਿਧਾਇਕ ਹਨ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੀ ਦੋ ਤਿੰਨ ਮੰਤਰੀ ਓਬੀਸੀ ਵਰਗ ਦੇ ਬਣਦੇ ਸਨ ਲੇਕਿਨ ਦੋ ਹਜ਼ਾਰ ਸਤਾਰਾਂ ਵਿਚ ਕਾਂਗਰਸ ਦੀ ਹੋਈ ਜਿੱਤ ਤੋਂ ਬਾਅਦ ਓਬੀਸੀ ਵਰਗ ਨੂੰ ਦਰਕਿਨਾਰ ਕੀਤਾ ਗਿਆਿ।ਇਸ ਨੂੰ ਲੈ ਕੇ ਵਿਧਾਇਕਾਂ ਵਿਚ ਗੁੱਸਾ ਹੈ ਇਸ ਬਾਬਤ ਉਹ ਹਾਈਕਮਾਨ ਨੂੰ ਸਾਰੀਆਂ ਗੱਲਾਂ ਦੱਸ ਕੇ ਆਏ ਹਨ।
ਸਵਾਲ : ਕੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਸਿੱਧੂ ਪ੍ਰਧਾਨਗੀ ਮੰਗ ਰਹੇ ਹਨ ?
ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲੇ, ਮੈਨੂੰ ਮੰਤਰੀ ਮੰਡਲ : ਗਿਲਜੀਆਂ ਜਵਾਬ : ਸੰਗਤ ਸਿੰਘ ਗਿਲਜੀਆਂ ਨੇ ਇਸ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਜਿੱਤੇਗੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਬਾਰੇ ਚਰਚਾ ਚੱਲ ਰਹੀ ਹੈ। ਇਸ ਬਾਬਤ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਸਿੱਧੂ ਨੂੰ ਵੀ ਪ੍ਰਧਾਨਗੀ ਜਾਂ ਕੋਈ ਵੀ ਵੱਡੀ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ ਜਿੱਥੇ ਕੋਈ ਅਡਜਸਟ ਹੁੰਦਾ ਹੈ ਉੱਥੇ ਸਾਰਿਆਂ ਨੂੰ ਐਡਜਸਟ ਕਰ ਦੇਣਾ ਚਾਹੀਦਾ ਹੈ। ਸੰਗਤ ਸਿੰਘ ਗਿਲਜੀਆਂ ਨੇ ਖ਼ੁਦ ਨੂੰ ਵੀ ਮੰਤਰੀ ਮੰਡਲ ਵਿਚ ਅਡਜਸਟ ਕਰਨ ਦੀ ਗੱਲ ਦੁਹਰਾਈ।
ਦਸਦੇਈਏ ਕਿ ਸੰਗਤ ਸਿੰਘ ਗਿਲਜੀਆਂ ਨੂੰ ਖੁਦ ਰਾਹੁਲ ਗਾਂਧੀ ਵੱਲੋਂ ਫੋਨ ਕਰ ਕੇ ਸੂਬੇ ਵਿੱਚ ਚੱਲ ਰਹੇ ਕਲੇਸ਼ ਬਾਰੇ ਫੀਡਬੈਕ ਲਿਆ ਸੀ। ਜਿਸ ਦੀ ਪੁਸ਼ਟੀ ਉਨ੍ਹਾਂ ਨੇ ਈਟੀਵੀ ਭਾਰਤ 'ਤੇ ਕੀਤੀ ਹੁਣ ਵੇਖਣਾ ਹੋਵੇਗਾ ਕਿ ਹਾਈ ਕਮਾਨ ਵੱਲੋਂ ਚੱਲ ਰਹੀਆਂ ਬੈਠਕਾਂ ਦੇ ਦੌਰ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਕੀ ਵੱਡੇ ਫੇਰਬਦਲ ਹੁੰਦੇ ਹਨ।