ETV Bharat / city

ਕੈਪਟਨ ਨੇ ਦਿੱਤਾ ਨਵਜੋਤ ਸਿੱਧੂ ਨੂੰ ਠੋਕਵਾਂ ਜਵਾਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਕਈ ਦਿਨਾਂ ਤੋਂ ਸ਼ਾਂਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕੈਪਟਨ ‘ਤੇ ਹਮਲਾ ਬੋਲਿਆ ਸੀ। ਇਸ ਵਾਰ ਅੰਬਾਨੀ (Ambani) ਨੂੰ ਲੈ ਕੇ ਘੇਰਾ ਪਾਇਆ ਸੀ ਤੇ ਸ਼ਾਮ ਨੂੰ ਕੈਪਟਨ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ।

ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ
ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ
author img

By

Published : Oct 21, 2021, 3:52 PM IST

Updated : Oct 21, 2021, 6:54 PM IST

ਚੰਡੀਗੜ੍ਹ: ਨਵਜੋਤ ਸਿੱਧੂ (Navjot Sidhu) ਨੇ ਕੈਪਟਨ ਅਮਰਿੰਦਰ ਸਿੰਘ (captain Amrinder Singh) ਨੂੰ ਘੇਰਦਿਆਂ ਪੁੱਛਿਆ ਹੈ ਕਿ ਅੰਬਾਨੀ (Ambani) ਨੂੰ ਪੰਜਾਬ (Punjab) ਵਿੱਚ ਕੌਣ ਲੈ ਕੇ ਆਇਆ। ਤਿੰਨ ਕਾਲੇ ਖੇਤੀ ਕਾਨੂੰਨਾਂ (3 Agriculture law) ਦਾ ਆਰਕੀਟੈਕਚਰ ਕਿਸ ਨੇ ਤਿਆਰ ਕੀਤਾ। ਇਹ ਵਿਅੰਗ ਸਿੱਧੂ ਨੇ ਇਥੇ ਜਾਰੀ ਆਪਣੇ ਇੱਕ ਟਵੀਟ ਵਿੱਚ ਕੀਤਾ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਟਵੀਟਰ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਮੁਕੇਸ਼ ਅੰਬਾਨੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਸਬਜੀਆਂ ਦਾ ਕਾਰੋਬਾਰ ਕਰਨ ਦਾ ਸੱਦਾ ਦੇ ਰਹੇ ਹਨ।

ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ
ਨਵਜੋਤ ਸਿੱਧੂ ਨੇ ਕੈਪਟਨ ‘ਤੇ ਬੋਲਿਆ ਹਮਲਾ

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੁੱਛਿਆ ਹੈ ਕਿ ਇਹ ਟਵੀਟ ਸਿੱਧੂ ਨੇ ਠੀਕ ਉਸ ਵੇਲੇ ਕੀਤਾ, ਜਦੋਂ ਪੰਜਾਬ ਵਿੱਚ ਇਨਵੈਸਟਰ ਸੁਮਿੱਟ ਹੋਣ ਜਾ ਰਹੀ ਹੈ। ਕੈਪਟਨ ਨੇ ਸੁਆਲ ਖੜ੍ਹਾ ਕੀਤਾ ਹੈ ਕਿ ਕੀ ਨਵਜੋਤ ਸਿੱਧੂ ਪੰਜਾਬ ਵਿੱਚ ਨਿਵੇਸ਼ ਨਹੀਂ ਚਾਹੁੰਦੇ ਤੇ ਉਨ੍ਹਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ।

ਕੈਪਟਨ ਨੇ ਦਿੱਤਾ ਨਵਜੋਤ ਸਿੱਧੂ ਨੂੰ ਠੋਕਵਾਂ ਜਵਾਬ
ਕੈਪਟਨ ਨੇ ਦਿੱਤਾ ਨਵਜੋਤ ਸਿੱਧੂ ਨੂੰ ਠੋਕਵਾਂ ਜਵਾਬ

ਨਵਜੋਤ ਸਿੱਧੂ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਨਿਸ਼ਾਨੇ ‘ਤੇ ਲੈਂਦੇ ਰਹੇ, ਜਦੋਂ ਉਹ ਮੁੱਖ ਮੰਤਰੀ ਸੀ ਤੇ ਮੁਹਿੰਮ ‘ਕੈਪਟਨ ਹਟਾਓ‘ ਤਹਿਤ ਉਨ੍ਹਾਂ ਆਪਣੇ ਭਾਸ਼ਣਾਂ ਅਤੇ ਟਵੀਟ ਰਾਹੀਂ ਵੱਖ-ਵੱਖ ਬਿਆਨ ਜਾਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਬਾਰੇ ਪ੍ਰਚਾਰ ਕੀਤਾ ਸੀ ਕਿ ਕੈਪਟਨ ਨੇ ਸਾਢੇ ਚਾਰ ਸਾਲ ਵਿੱਚ ਉਹ ਕੋਈ ਕੰਮ ਨਹੀਂ ਕੀਤਾ, ਜਿਹੜੇ ਬਾਰੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਜਾਣ ਦੇ ਵਾਅਦੇ ਕੀਤੇ ਗਏ ਸੀ।

ਖਾਸ ਕਰਕੇ ਬੇਅਦਬੀ ਦੇ ਮੁੱਦੇ ਨੂੰ ਕਾਫੀ ਜਿਆਦਾ ਉਛਾਲਿਆ ਗਿਆ ਸੀ। ਬੇਅਦਬੀ ਦੇ ਦੋਸ਼ੀਆਂ ਨੂੰ ਛੱਡਣ ਦੇ ਦੋਸ਼ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਏ ਗਏ ਸੀ। ਉਨ੍ਹਾਂ ਦਾ ਨਿਸ਼ਾਨਾ ਇਹ ਰਿਹਾ ਸੀ ਕਿ ਬੇਅਦਬੀ ਕੇਸ ਵਿੱਚ ਬਾਦਲ ਪਰਿਵਾਰ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਨਵਜੋਤ ਸਿੱਧੂ ਬਾਦਲ ਪਰਿਵਾਰ ਨੂੰ ਬੇਅਦਬੀ ਮੁੱਦੇ ‘ਤੇ ਨਿਸ਼ਾਨਾ ਬਣਾਉਂਦੇ ਰਹੇ ਹਨ ਤੇ ਇਨ੍ਹਾਂ ਦੋਸ਼ਾਂ ਦੇ ਅਧਾਰ ‘ਤੇ ਹੀ ਉਹ ਕੈਪਟਨ ਅਮਰਿੰਦਰ ਸਿੰਘ ਕੋਲੋਂ ਆਪਣੇ ਬਿਆਨਾਂ ਰਾਹੀਂ ਮੰਗ ਕਰਦੇ ਰਹੇ ਹਨ ਕਿ ਬਾਦਲਾਂ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦੇ ਘੇਰੇ ਵਿੱਚ ਲਿਆ ਜਾਵੇ।

ਅਜਿਹੇ ਬਿਆਨਾਂ ਅਤੇ ਚੋਣ ਵਾਅਦੇ ਪੂਰੇ ਨਾ ਹੋਣ ਦਾ ਦੋਸ਼ ਲਗਾਉਂਦਿਆਂ ਸਿੱਧੂ ਨੇ ਹਾਈਕਮਾਂਡ ਤੱਕ ਕੈਪਟਨ ਵਿਰੋਧੀ ਮੁਹਿੰਮ ਚਲਾਈ ਤੇ ਆਖਰ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਦਿਨ ਤੋਂ ਕੈਪਟਨ ਨੇ ਅਸਤੀਫਾ ਦਿੱਤਾ, ਉਸ ਦਿਨ ਤੋਂ ਨਵਜੋਤ ਸਿੱਧੂ ਨੇ ਬੇਅਦਬੀ ਬਾਰੇ ਵੀ ਗੱਲ ਨਹੀਂ ਕੀਤੀ ਤੇ ਨਾ ਹੀ ਇਸ ਬਾਰੇ ਉਨ੍ਹਾਂ ਦਾ ਕੋਈ ਵੱਡਾ ਬਿਆਨ ਆਇਆ। ਹਾਲਾਂਕਿ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਨਵਜੋਤ ਸਿੱਧੂ ‘ਤੇ ਨਿਸ਼ਾਨਾ ਲਗਾ ਚੁੱਕੇ ਹਨ।

ਮੁੱਖ ਮੰਤਰੀ ਦੀ ਕੁਰਸੀ ਹੱਥੋਂ ਨਿਕਲਣ ਤੋਂ ਰੋਸ ਵਿੱਚ ਭਰੇ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਨਵਜੋਤ ਸਿੱਧੂ ਬਾਰੇ ਤਿੱਖੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਬਿਆਨ ਇਹ ਰਿਹਾ ਹੈ ਕਿ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਜਨਰਲ ਨਾਲ ਸਬੰਧ ਹਨ ਤੇ ਅਜਿਹੇ ਵਿਅਕਤੀ ਨੂੰ ਸੂਬੇ ਦੀ ਵਾਗਡੋਰ ਸੰਭਾਲਨਾ ਸਹੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹ ਕਾਂਗਰਸ ਹਾਈ ਕਮਾਂਡ ਨੂੰ ਨਸੀਹਤ ਦੇ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਕਾਂਗਰਸ ਦੀ ਬੇੜੀ ਡੁਬੋ ਦੇਣਗੇ ਤੇ ਜੇਕਰ ਸਿੱਧੂ ਨੂੰ ਮੁਹਰੇ ਰੱਖਿਆ ਗਿਆ ਤਾਂ ਸ਼ਾਇਦ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪੁੱਜੇਗੀ। ਇਸ ਉਪਰੰਤ ਹੁਣ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੇਤੀ ਕਾਨੂੰਨ ਦਾ ਘਾੜਾ ਦੱਸਦਿਆਂ ਮੁਕੇਸ਼ ਅੰਬਾਨੀ ਦੇ ਗੁਣ ਗਾਉਂਦਿਆਂ ਦੀ ਵੀਡੀਓ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ:BSF ਦਾ ਦਾਇਰਾ 15 ਤੋਂ 50 ਕਿਲੋਮੀਟਰ ਹੋਣ ’ਤੇ ਬੋਲੇ ਰੰਧਾਵਾ, ਕਿਹਾ...

Last Updated : Oct 21, 2021, 6:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.