ETV Bharat / city

ਸਿੱਧੂ ਨੂੰ 1 ਸਾਲ ਦੀ ਜੇਲ੍ਹ: ਬੋਲੇ - ਮੈਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ - ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਦੇ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਦੱਸ ਦਈਏ ਕਿ ਰਿਵੀਉ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ (Navjot Sidhu sentenced to one year in jail by Supreme Court ) ਹੈ।

ਸਿੱਧੂ ਨੂੰ 1 ਸਾਲ ਦੀ ਜੇਲ੍ਹ
ਸਿੱਧੂ ਨੂੰ 1 ਸਾਲ ਦੀ ਜੇਲ੍ਹ
author img

By

Published : May 19, 2022, 2:18 PM IST

Updated : May 19, 2022, 10:42 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ।

  • Will submit to the majesty of law ….

    — Navjot Singh Sidhu (@sherryontopp) May 19, 2022 " class="align-text-top noRightClick twitterSection" data=" ">

ਸਿੱਧੂ ਦਾ ਪ੍ਰਤੀਕਰਮ: ਸਜ਼ਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਫੈਸਲਾ ਸਵੀਕਾਰ ਹੈ।

ਸਿੱਧੂ ਨੂੰ 1 ਸਾਲ ਦੀ ਜੇਲ੍ਹ

ਸਿੱਧੂ ਬੋਲੇ ਨੋ ਕੁਮੈਂਟ: ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਲਾਲ ਸਿੰਘ ਦੇ ਘਰ ਚ ਮੌਜੂਦ ਸੀ। ਉੱਥੇ ਨਿਕਲਣ ਤੋਂ ਬਾਅਦ ਜਦੋ ਪੱਤਰਕਾਰਾਂ ਨੇ ਉਨ੍ਹਾਂ ਤੋਂ ਸਜ਼ਾ ਮਿਲਣ ’ਤੇ ਬਿਆਨ ਦੇਣ ’ਤੇ ਕਿਹਾ ਤਾਂ ਉਨ੍ਹਾਂ ਨੇ ਨੋ ਕੁਮੈਂਟ ਆਖ ਕੇ ਗੱਡੀ ਚ ਬੈਠ ਕੇ ਚੱਲੇ ਗਏ।

ਸਿੱਧੂ ਦਾ ਸਾਥੀ

ਸਾਥੀ ਨੂੰ ਨਹੀਂ ਮਿਲੇ ਸਿੱਧੂ: ਰੋਡ ਰੇਜ਼ ਮਾਮਲੇ 'ਚ ਨਵਜੋਤ ਸਿੱਧੂ ਦੇ ਨਾਲ ਉਨ੍ਹਾਂ ਦਾ ਇਕ ਸਾਥੀ ਜੋ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਿੱਧੂ ਨੂੰ ਮਿਲਣ ਆਇਆ ਸੀ, ਪਰ ਸਿੱਧੂ ਵਲੋਂ ਉਸ ਨਾਲ ਮੁਲਾਕਾਤ ਨਹੀਂ ਕੀਤੀ ਗਈ।ਇਸ ਵਿਅਕਤੀ ਦਾ ਕਹਿਣਾ ਸੀ ਕਿ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਉਸ ਵਿੱਚ ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਇਹ ਤਾਂ ਬੜੀ ਪੁਰਾਣੀ ਗੱਲ ਹੋ ਚੁੱਕੀ ਹੈ, ਪਹਿਲਾ ਸੈਸ਼ਨ ਕੋਰਟ ਦੇ ਵਿੱਚ ਫੈਸਲਾ ਹੋਇਆ ਸੀ, ਫਿਰ ਹਾਈਕੋਰਟ ਦੇ ਵਿੱਚ ਤੇ ਹੁਣ ਸੁਪਰੀਮ ਕੋਰਟ ਦੇ ਵਿਚ ਹੋਇਆ। ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਲੇਕਿਨ ਉਹ ਨਹੀਂ ਮਿਲੇ।

ਸਿੱਧੂ ਦੇ ਘਰ ਦੀਆਂ ਤਸਵੀਰਾਂ

ਘਰ ਦੇ ਬਾਹਰ ਨਹੀਂ ਕੋਈ ਹਰਕਤ: ਉਧਰ ਨਵਜੋਤ ਸਿੱਧੂ ਦੀ ਗ੍ਰਿਫ਼ਤਾਰੀ ਜਾਂ ਆਤਮ ਸਮਰਪਣ ਪਹੇਲੀ ਬਣਿਆ ਹੋਇਆ। ਰਾਤ ਸਮੇਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਿੱਧੂ ਦੇ ਸੁਰੱਖਿਆ ਕਰਮੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਹਨ ਪਰ ਸਾਰੇ ਪਾਸੇ ਸੁੰਨ ਪਸਰੀ ਹੋਈ ਹੈ।

ਸਿੱਧੂ ਦੀ ਪਤਨੀ ਪਹੁੰਚੀ ਪਟਿਆਲਾ

ਮਿਸਿਜ ਸਿੱਧੂ ਵੀ ਪਹੁੰਚੀ ਪਟਿਆਲਾ: ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਅੰਮ੍ਰਿਤਸਰ ਤੋਂ ਪਟਿਆਲਾ ਪਹੁੰਚ ਗਈ। ਇਸ ਦੌਰਾਨ ਨਵਜੋਤ ਕੌਰ ਵਲੋਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਗਈ ਅਤੇ ਦੂਰੀ ਬਣਾ ਕੇ ਰੱਖੀ। ਨਵਜੋਤ ਕੌਰ ਬਿਨਾਂ ਗੱਲ ਕੀਤੇ ਹੀ ਘਰ 'ਚ ਦਾਖਲ ਹੋ ਗਏ।

  • No one can challenge SC's decision...The loss Sidhu has caused to Congress party no one can repair. What Congress couldn't do, SC has done today. In Feb, I had asked Rahul Gandhi to expel Sidhu & Sunil Jakhar from the party: Sukhjinder Singh Randhawa,Cong on Navjot Singh Sidhu pic.twitter.com/1yLMA0CjJ2

    — ANI (@ANI) May 19, 2022 " class="align-text-top noRightClick twitterSection" data=" ">

'ਜੋ ਕਾਂਗਰਸ ਨਹੀਂ ਕਰ ਸਕੀ ਸੁਪਰੀਮ ਕੋਰਟ ਨੇ ਕੀਤਾ': ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਮਿਲਣ ’ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ। ਸਿੱਧੂ ਨੇ ਕਾਂਗਰਸ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ ਹੈ ਉਸਦੀ ਕੋਈ ਵੀ ਮੁਰੰਮਤ ਨਹੀਂ ਕਰ ਸਕਦਾ ਹੈ। ਜੋ ਕਾਂਗਰਸ ਨਹੀਂ ਕਰ ਸਕੀ ਅੱਜ ਉਹ ਕੰਮ ਸੁਪਰੀਮ ਕੋਰਟ ਨੇ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਫਰਵਰੀ ’ਚ ਰਾਹੁਲ ਗਾਂਧੀ ਨੂੰ ਸਿੱਧੂ ਅਤੇ ਸੁਨੀਲ ਜਾਖੜ ਨੂੰ ਪਾਰਟੀ ਚੋਂ ਬਾਹਰ ਕੱਢਣ ਲਈ ਕਿਹਾ ਸੀ।

ਪੀੜਤ ਪਰਿਵਾਰ ਦਾ ਬਿਆਨ:

ਪੀੜਤ ਪਰਿਵਾਰ ਦਾ ਬਿਆਨ: ਪੀੜਤ ਪਰਿਵਾਰ ਨੇ ਕਿਹਾ ਕਿ ਸਾਨੂੰ ਰੱਬ 'ਤੇ ਭਰੋਸਾ ਸੀ, ਰੱਬ ਨੇ ਜੋ ਕੀਤਾ ਸਹੀ ਕੀਤਾ, ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ।

ਮ੍ਰਿਤਕ ਦਾ ਪੋਤਾ

'ਪਰਮਾਤਮਾ ਦਾ ਸ਼ੁਕਰ ਹੈ': ਗੁਰਨਾਮ ਸਿੰਘ ਦੇ ਪੋਤਰੇ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਲਈ ਪਰਮਾਤਮਾ ਦਾ ਸ਼ੁਕਰ ਹੈ। ਉਹ ਬੀਤੇ ਦਿਨ ਅੰਮ੍ਰਿਤਸਰ ਤੋਂ ਵਾਪਸ ਆਏ ਸੀ ਅਤੇ ਅਦਾਲਤ ਦਾ ਫੈਸਲਾ ਆਇਆ ਹੈ। ਜਿਸ ਲਈ ਪਰਮਾਤਮਾ ਦਾ ਸ਼ੁਕਰ ਹੈ।

ਸੀਨੀਅਰ ਵਕੀਲ

'ਸੁਪਰੀਮ ਕੋਰਟ ਦਾ ਫੈਸਲਾ ਆਖਿਰੀ ਫੈਸਲਾ': ਸੀਨੀਅਰ ਵਕੀਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਪਟੀਸ਼ਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਸੁਪਰੀਮ ਕੋਰਟ ਦਾ ਫੈਸਲਾ ਆਖਿਰੀ ਫੈਸਲਾ ਹੈ।

ਕੀ ਕਿਹਾ ਗਿਆ ਸੀ ਪਟੀਸ਼ਨ ’ਚ: ਪੀੜਤ ਪਰਿਵਾਰ ਵੱਲੋਂ ਦਾਖਿਲ ਪਟੀਸ਼ਨ ਚ ਕਿਹਾ ਗਿਆ ਸੀ ਕਿ ਸਿੱਧੂ ਦੀ ਸਜ਼ਾ ਘੱਟ ਨਹੀਂ ਕੀਤੀ ਜਾਣੀ ਚਾਹੀਦੀ। ਪੰਜਾਬ ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਗੈਰ ਇਰਾਦਾ ਕਤਲ ਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਸੁਪਰੀਮ ਕੋਰਟ ਨੇ ਗੈਰ ਇਰਾਦਾ ਕਤਲ ਚ ਬਰੀ ਕਰ ਦਿੱਤਾ ਗਿਆ ਸੀ। ਪਰ ਸੱਟ ਪਹੁੰਚਾਉਣ ਦੇ ਮਾਮਲੇ ਚ ਇੱਕ ਹਜ਼ਾਰ ਦਾ ਜੁਰਮਾਨਾ ਲਗਾਇਆ ਸੀ।

ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।

ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ: ਸਾਲ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਕੇਸ ਪੁਰਾਣਾ ਹੋਣ ਅਤੇ ਹੋਰ ਕਈ ਕਾਰਨ ਦੇ ਚੱਲਦੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸਦੇ ਨਾਲ ਹੀ ਇੱਕ ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਗਾ ਕੇ ਜ਼ਮਾਨਤ ਦੇ ਦਿੱਤੀ ਸੀ।

ਇਹ ਵੀ ਪੜੋ: ਕਾਂਗਰਸ ਨੂੰ ਛੱਡ ਭਾਜਪਾ ਚ ਸ਼ਾਮਲ ਹੋਏ ਸੁਨੀਲ ਜਾਖੜ

Last Updated : May 19, 2022, 10:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.