ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਆਪਣੇ ਚਾਰ ਨਵੇਂ ਸਿਆਸੀ ਸਲਾਹਕਾਰ ਲਗਾਏ ਗਏ ਹਨ।
![sidhu](https://etvbharatimages.akamaized.net/etvbharat/prod-images/12741570_722_12741570_1628680613858.png)
ਨਵਜੋਤ ਸਿੱਧੂ ਵਲੋਂ ਡਾ. ਅਮਰ ਸਿੰਘ (ਪਾਰਲੀਮੈਂਟ ਮੈਂਬਰ), ਮੁਹੰਮਦ ਮੁਸਤਫਾ (ਸਾਬਕਾ ਡੀ ਜੀ ਪੀ ਪੰਜਾਬ), ਮਾਲਵਿੰਦਰ ਸਿੰਘ ਮੱਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਆਪਣੇ ਨਵੇਂ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਆਕਸੀਜਨ ਦੀ ਘਾਟ ਕਾਰਨ ਪੰਜਾਬ 'ਚ ਹੋਈਆਂ ਛੇ ਮੌਤਾਂ: ਕੈਪਟਨ