ਚੰਡੀਗੜ੍ਹ: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਦਾ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਹੱਕ ਵਿੱਚ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਨੇ ਕੁੰਵਰ ਦੇ ਹੱਕ ਵਿੱਚ ਟਵੀਟ ਕਰਦਿਆਂ ਪੰਜਾਬ 'ਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਦਾ ਜ਼ਿਕਰ ਕੀਤਾ ਹੈ।
ਮਾਨ ਤੇ ਕੇਜਰੀਵਾਲ ਤੋਂ ਮੰਗ: ਉਨ੍ਹਾਂ ਟਵੀਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਵਿਗੜਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਕੋਲ ਕਾਬਲ ਅਤੇ ਸੀਨੀਅਰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹਨ ਤਾਂ ਉਨ੍ਹਾਂ ਨੂੰ ਪੰਜਾਬ ਦਾ ਗ੍ਰਹਿ ਵਿਭਾਗ ਕਿਉਂ ਨਹੀਂ ਦਿੱਤਾ ਜਾ ਰਿਹਾ।
-
Crime in Punjab is crossing all limits. I refuse to understand why such a capable and senior IPS officer; KUNWAR VIJAY PRATAP SINGH is not being posted as the HOME MINISTER, PUNJAB. I remember when he was posted in Amritsar ,
— DR NAVJOT SIDHU (@DrDrnavjotsidhu) May 18, 2022 " class="align-text-top noRightClick twitterSection" data="
">Crime in Punjab is crossing all limits. I refuse to understand why such a capable and senior IPS officer; KUNWAR VIJAY PRATAP SINGH is not being posted as the HOME MINISTER, PUNJAB. I remember when he was posted in Amritsar ,
— DR NAVJOT SIDHU (@DrDrnavjotsidhu) May 18, 2022Crime in Punjab is crossing all limits. I refuse to understand why such a capable and senior IPS officer; KUNWAR VIJAY PRATAP SINGH is not being posted as the HOME MINISTER, PUNJAB. I remember when he was posted in Amritsar ,
— DR NAVJOT SIDHU (@DrDrnavjotsidhu) May 18, 2022
ਕੁੰਵਰ ਦੀ ਕਾਰਗੁਜ਼ਾਰੀ ਦਾ ਜ਼ਿਕਰ: ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਯਾਦ ਹੈ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਵਿੱਚ ਤਾਇਨਾਤ ਸਨ ਤਾਂ ਉਸ ਵੇਲੇ ਕਿਸੇ ਵਿੱਚ ਇੰਨ੍ਹੀ ਹਿੰਮਤ ਨਹੀਂ ਸੀ ਕਿ ਕੋਈ ਅਪਰਾਧ ਕਰੇ ਕਿਉਂਕਿ ਉਹ ਮੁਲਜ਼ਮਾਂ ਨੂੰ ਫੜ੍ਹ ਕੇ ਸਜ਼ਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵੀਆਈਪੀਜ਼ੀ ਵਿੱਚ ਇੰਨ੍ਹੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਕਹੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਦੌਰਾਨ ਗੈਂਗਸਟਰ, ਲੁਟੇਰੇ ਅਤੇ ਚੋਰ ਵੀ ਗਾਇਬ ਹੋ ਗਏ ਸਨ।
-
no one dared to commit any crime because they were caught within hours and punished. Also no VIP dared to call him to do wrong.Gangsters disappeared and snatchers and thieves were no where. REQUEST FROM PUNJABIS @CMOPb @ArvindKejriwal .
— DR NAVJOT SIDHU (@DrDrnavjotsidhu) May 18, 2022 " class="align-text-top noRightClick twitterSection" data="
">no one dared to commit any crime because they were caught within hours and punished. Also no VIP dared to call him to do wrong.Gangsters disappeared and snatchers and thieves were no where. REQUEST FROM PUNJABIS @CMOPb @ArvindKejriwal .
— DR NAVJOT SIDHU (@DrDrnavjotsidhu) May 18, 2022no one dared to commit any crime because they were caught within hours and punished. Also no VIP dared to call him to do wrong.Gangsters disappeared and snatchers and thieves were no where. REQUEST FROM PUNJABIS @CMOPb @ArvindKejriwal .
— DR NAVJOT SIDHU (@DrDrnavjotsidhu) May 18, 2022
ਉਨ੍ਹਾਂ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਗ੍ਰਹਿ ਵਿਭਾਗ ਦੇ ਅਹੁਦੇ ਨਾਲ ਨਿਵਾਜਿਆ ਜਾਵੇ ਤਾਂ ਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਵਿਗੜਨ ਨਾ ਦਿੱਤਾ ਜਾਵੇ। ਨਵਜੋਤ ਕੌਰ ਸਿੱਧੂ ਦਾ ਇਹ ਟਵੀਟ ਚੋਣਾਂ ਤੋਂ ਬਾਅਦ ਪਹਿਲਾ ਸਿਆਸੀ ਟਵੀਟ ਹੈ।
ਟਵੀਟ ਤੋਂ ਬਾਅਦ ਸ਼ੁਰੂ ਹੋਈਆਂ ਇਹ ਚਰਚਾਵਾਂ: ਨਵਜੋਤ ਕੌਰ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦਾ ਪਰਿਵਾਰ ਸ਼ੁਰੂ ਤੋਂ ਹੀ ਕੁੰਵਰ ਵਿਜੇ ਪ੍ਰਤਾਪ ਦੇ ਕਰੀਬ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਸਾਂਸਦ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਸਾਲ 2007 ਵਿੱਚ ਅਕਾਲੀ ਸਰਕਾਰ ਦੇ ਦੌਰਾਨ ਕੁੰਵਰ ਨੂੰ ਅੰਮ੍ਰਿਤਸਰ ਦਾ ਐਸਐਸਪੀ ਬਣਵਾਇਆ ਸੀ। ਇੰਨ੍ਹਾਂ ਹੀ ਨਹੀਂ ਸਿੱਧੂ ਅਤੇ ਅਨਿਲ ਜੋਸ਼ੀ ਵਿਚਾਲੇ ਵਧੀਆਂ ਦੂਰੀਆਂ ਦਾ ਕਾਰਨ ਵੀ ਕੁੰਵਰ ਹੀ ਰਹੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੇ ਹੈੱਡਮਾਸਟਰ ਦੇ ਗੈਰਹਾਜਰ ਰਹਿਣ ’ਤੇ ਵਿਧਾਇਕ ਉਗੋਕੇ ਦੀ ਵੱਡੀ ਕਾਰਵਾਈ