ETV Bharat / city

ਮਦਰਜ਼ ਡੇਅ: ਬੱਚਿਆਂ ਤੋਂ ਦੂਰ ਮਾਂ ਨਿਭਾਵੇ ਕੋਰੋਨਾ ਫਰਜ਼ ਅਤੇ ਸੱਸ ਨਿਭਾਵੇ ਮਾਂ ਦਾ ਫਰਜ਼ - ਚੰਡੀਗੜ੍ਹ

ਅੱਜ ਮਦਰਜ਼ ਡੇਅ ਹੈ, ਯਾਨੀ ਕਿ ਮਾਂ ਦਾ ਦਿਨ ਪਰ ਸਹੀ ਮਾਅਨਿਆਂ ਵਿੱਚ ਹਰ ਦਿਨ ਮਾਂ ਦਾ ਹੁੰਦਾ ਹੈ ਅਜਿਹੀ ਮਾਵਾਂ ਦਾ ਜੋ ਹਮੇਸ਼ਾ ਖੜ੍ਹੀ ਰਹਿੰਦੀ ਹੈ ਆਪਣੇ ਬੱਚਿਆਂ ਦੇ ਲਈ ਅਤੇ ਬਿਨਾਂ ਕਿਸੇ ਸੁਆਰਥ ਦੇ ਪਿਆਰ ਤੇ ਮਮਤਾ ਬੱਚਿਆਂ ਤੇ ਨਿਛਾਵਰ ਕਰਦੀ ਹੈ। ਇਸ ਕੋਰੋਨਾ ਕਾਲ ਵਿੱਚ ਵੀ ਅਜਿਹੀ ਕਈ ਮਾਵਾਂ ਨੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਪੈ ਰਿਹਾ ਹੈ ਅਤੇ ਆਪਣਾ ਫ਼ਰਜ਼ ਨਿਭਾਅ ਰਹੀਆਂ ਨੇ ।ਅਜਿਹੀ ਹੀ ਇਕ ਮਾਂ ਡਾ. ਪੁਨੀਤ ਜੋ ਸੈਕਟਰ 16 ਹਸਪਤਾਲ ਦੇ ਆਈਸੀਯੂ ਕ੍ਰਿਟੀਕਲ ਬੋਰਡ ਵਿਚ ਆਪਣਾ ਫ਼ਰਜ਼ ਨਿਭਾਅ ਰਹੀ ਹੈ ਉਥੇ ਹੀ ਇਕ ਮਾਂ ਉਨ੍ਹਾਂ ਦੇ ਘਰ ਵਿੱਚ ਵੀ ਹੈ ਜੋ ਆਪਣੀ ਬਹੂ ਦਾ ਸਹਿਯੋਗ ਕਰ ਮਾਂ ਦਾ ਫਰਜ਼ ਨਿਭਾਅ ਰਹੀ ਹੈ ।

Mothers Day Coronas duty away from children and motherinlaws duty away from children

author img

By

Published : May 9, 2021, 4:10 PM IST

ਚੰਡੀਗੜ੍ਹ: ਡਾ. ਪੁਨੀਤ ਦਾ ਦੋ ਸਾਲ ਦਾ ਬੇਟਾ ਹੈ ਅਤੇ ਪਿਛਲੇ ਸਾਲ ਤੋਂ ਲੈ ਕੇ ਇਕ ਸਾਲ ਤੱਕ ਲਗਾਤਾਰ ਉਨ੍ਹਾਂ ਦੀ ਡਿਊਟੀ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਨ ਵਿੱਚ ਲੱਗੀ ਹੋਈ ਹੈ। ਸਾਲ 2020 ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਆਪਣੇ ਬੱਚੇ ਨੂੰ ਚੌਵੀ ਦਿਨਾਂ ਤੱਕ ਨਹੀਂ ਮਿਲੀ ਉਸ ਨੂੰ ਯਾਦ ਕਰਕੇ ਡਾ. ਪੁਨੀਤ ਆਜ ਭੀ ਇਮੋਸ਼ਨਲ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਇੱਕ ਮਾਂ ਦੇ ਲਈ ਆਪਣੇ ਬੱਚੇ ਤੋਂ ਇੱਕ ਦਿਨ ਵੀ ਦੂਰ ਰਹਿਣਾ ਆਸਾਨ ਨਹੀਂ ਹੁੰਦਾ ਅਤੇ ਉਹ ਚੌਵੀ ਦਿਨ ਉਨ੍ਹਾਂ ਦੇ ਲਈ ਬਹੁਤ ਭਾਰੀ ਸੀ। ਪਰ ਫਰਜ਼ ਨਿਭਾਉਂਦੇ ਹੋਏ, ਅਤੇ ਇਹ ਸੋਚਦੇ ਹੋਏ ਕਿ ਘਰ ਵਿੱਚ ਉਨ੍ਹਾਂ ਦੀ ਸੱਸ ਹੈ ਜੋ ਉਨ੍ਹਾਂ ਦੇ ਬੱਚੇ ਨੂੰ ਸੰਭਾਲ ਰਹੀ ਹੈ ਯਾਨੀ ਕਿ ਇਸ ਸਮੇਂ ਦੇ ਵਿਚ ਉਨ੍ਹਾਂ ਦੀ ਮਾਂ ਦੀ ਭੂਮਿਕਾ ਅਦਾ ਕਰ ਰਹੀ ਹੈ ਅਜਿਹੇ ਵਿਚ ਉਨ੍ਹਾਂ ਦੀ ਚਿੰਤਾ ਥੋੜੀ ਘੱਟ ਹੋਈ ਪਰ ਫਿਰ ਵੀ ਆਪਣੇ ਬੱਚੇ ਨੂੰ ਦੇਖਣ ਦੀ ਲਲ੍ਹਕ ਹਮੇਸ਼ਾ ਰਹਿੰਦੀ ਸੀ।

Mothers Day Coronas duty away from children and motherinlaws duty away from children

ਮਾਂ ਤੋਂ ਦੂਰ ਹੋ ਕੇ ਵੀ ਇੱਕ ਮਾਂ ਮੇਰੇ ਕੋਲ ਹੈ :ਡਾ ਪੁਨੀਤ

ਡਾ. ਪੁਨੀਤ ਕਹਿੰਦੀ ਹੈ ਕਿ ਉਨ੍ਹਾਂ ਦੀ ਡਿਊਟੀ ਕਰੋਨਾ ਆਈਸੀਯੂ ਕ੍ਰਿਟੀਕਲ ਵਾਰਡ ਵਿਚ ਹੈ। ਉਹ ਜਦੋਂ ਵੀ ਘਰ ਜਾਂਦੀ ਹੈ ਤਾਂ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਨਹੀਂ ਕਰਦਾ। ਪਰ ਉਹ ਆਪਣੇ ਬੱਚੇ ਦੀ ਸੁਰੱਖਿਆ ਦੇ ਲਈ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਤੇ ਨਹਾ ਕੇ ਆਪਣੇ ਬੱਚੇ ਨੂੰ ਹੱਥ ਲਗਾਉਂਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਤੇ ਜਿੰਨਾਂ ਸਮਾਂ ਉਸਨੂੰ ਦੇ ਸਕੇ ਉਹ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਸੱਸ ਮੈਨੂੰ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦਾ ਖਾਣਾ ਤੱਕ ਆਪ ਬਣਾ ਕੇ ਦਿੰਦੀ ਹੈ ਅਤੇ ਉਹ ਮੇਰਾ ਬਹੁਤ ਧਿਆਨ ਰੱਖਦੀ ਹੈ ਅਤੇ ਹਰ ਗੱਲ ਵਿੱਚ ਮੇਰਾ ਸਾਥ ਦਿੰਦੀ ਹੈ। ਜਿਸ ਕਾਰਨ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਮੇਰੀ ਸੱਸ ਹਰ ਵੇਲੇ ਮੈਨੂੰ ਉਤਸਾਹਿਤ ਕਰਦੀ ਹੈ ਕਿ ਤੇਰਾ ਫ਼ਰਜ਼ ਜ਼ਰੂਰੀ ਹੈ। ਇਹ ਗੱਲ ਸੁਣ ਕੇ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਭਲੇ ਹੀ ਮੇਰੀ ਮਾਂ ਮੇਰੇ ਕੋਲ ਨਹੀਂ ਹੈ ਪਰ ਸੱਸ ਦੇ ਰੂਪ ਵਿੱਚ ਮੈਨੂੰ ਮੇਰੀ ਮਾਂ ਮਿਲ ਗਈ ਹੈ।

ਨੂੰਹ ਤੇ ਬੇਟੀ ਵਿੱਚ ਕਦੇ ਫ਼ਰਕ ਨਹੀਂ ਸਮਝਿਆ : ਰਵਿੰਦਰ ਕੌਰ

ਡਾ. ਪੁਨੀਤ ਦੀ ਸੱਸ ਰਵਿੰਦਰ ਕੌਰ ਜੋ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹੈ। ਜਿੱਥੇ ਉਹ ਇੱਕ ਪਾਸੇ ਆਪਣਾ ਕੰਮ ਵੀ ਕਰ ਰਹੀ ਹੈ ਦੂਜੇ ਪਾਸੇ ਨੂੰਹ ਦਾ ਵੀ ਪੂਰਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਲਈ ਸਵੇਰ ਦੀ ਬ੍ਰੇਕਫਾਸਟ ਤੋਂ ਲੈ ਕੇ ਰਾਤ ਦੇ ਖਾਣੇ ਦਾ ਖਿਆਲ ਰੱਖਦੀ ਹੈ ਅਤੇ ਨਾਲ ਹੀ ਆਪਣੇ ਪੋਤੇ ਦਾ ਵੀ ਪੂਰਾ ਦਿਨ ਖਿਆਲ ਰੱਖਦੀ ਹੈ। ਜਿਸ ਕਾਰਨ ਡ. ਪੁਨੀਤ ਬੇਫਿਕਰ ਹੋ ਕੇ ਹਸਪਤਾਲ ਵਿੱਚ ਆਪਣਾ ਕੰਮ ਕਰਦੀ ਹੈ। ਰਵਿੰਦਰ ਕੌਰ ਕਹਿੰਦੀ ਹੈ ਕਿ ਉਨ੍ਹਾਂ ਨੇ ਕਦੀ ਵੀ ਆਪਣੀ ਬੇਟੀ ਤੇ ਨੂੰਹ ਵਿੱਚ ਫ਼ਰਕ ਨਹੀਂ ਸਮਝਿਆ ਕਿਉਂਕਿ ਰਿਸ਼ਤੇ ਇਸੀ ਤਰ੍ਹਾਂ ਚੱਲਦੇ ਹਨ ਅਤੇ ਇਹ ਸਭ ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ ਸੀ, ਕਿ ਕਿਵੇਂ ਉਨ੍ਹਾਂ ਨੇ ਆਪਣੀ ਨੂੰਹ ਨੂੰ ਸਹਿਯੋਗ ਦਿੱਤਾ ਕਿਉਂਕਿ ਸਮਾਜ ਵਿੱਚ ਸੱਸ ਤੇ ਨੂੰਹ ਦੇ ਰਿਸ਼ਤੇ ਨੂੰ ਅਲੱਗ ਤਰੀਕੇ ਦੇ ਨਾਲ ਵੇਖਿਆ ਜਾਂਦਾ ਹੈ। ਪਰ ਇੱਕ ਸੱਸ ਤੇ ਨੂੰਹ ਮਾਂ ਬੇਟੀ ਦਾ ਰਿਸ਼ਤਾ ਵੀ ਹੁੰਦਾ ਹੈ। ਜਿੱਥੇ ਦੋਨੇ ਹੀ ਇੱਕ ਦੂਜੇ ਨੂੰ ਸਮਝਦੇ ਹਨ। ਅਜਿਹੇ ਵਿੱਚ ਮੈਂ ਆਪਣਾ ਮਦਰਹੁੱਡ ਬਹੁਤ ਚੰਗੇ ਢੰਗ ਨਾਲ ਇੰਜੁਆਏ ਕਰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.