ਚੰਡੀਗੜ੍ਹ: ਦਿੱਲੀ ’ਚ ਖਰਾਬ ਮੌਸਮ ਦੇ ਕਾਰਨ ਹਵਾਈ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇੰਨ੍ਹੇ ਜਿਆਦਾ ਮਾੜੇ ਹੋ ਗਏ ਕਿ ਤਕਰੀਬਨ 10 ਫਲਾਈਟਾਂ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਕਰਵਾਇਆ ਗਿਆ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋਈ। ਨਾਲ ਹੀ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਾ ਹੋਣ ਦੇ ਕਾਰਨ ਹਵਾਈ ਯਾਤਰੀਆਂ ਨੂੰ ਰਨਵੇਅ ’ਤੇ ਰਾਤ ਗੁਜਾਰਨੀ ਪਈ।
ਯਾਤਰੀ ਹੋਏ ਖੱਜਲ ਖੁਆਰ: ਮਿਲੀ ਜਾਣਕਾਰੀ ਮੁਤਾਬਿਕ ਖਰਾਬ ਮੌਸਮ ਦੇ ਚੱਲਦੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਦੀ ਫਲਾਈਟ ਨੂੰ ਵੀ ਖਰਾਬ ਮੌਸਮ ਦੇ ਕਾਰਨ ਦਿੱਲੀ ਏਅਰਪੋਰਟ ’ਤੇ ਲੈਂਡ ਨਾ ਕਰਵਾ ਸਕੇ। ਉੱਥੇ ਹੀ ਦੂਜੇ ਪਾਸੇ ਪ੍ਰਬੰਧ ਨਾ ਹੋਣ ਕਾਰਨ ਹਵਾਈ ਯਾਤਰੀ ਪੂਰੀ ਰਾਤ ਖੱਜਲ ਖੁਆਰ ਹੁੰਦੇ ਰਹੇ। ਇਸ ਤੋਂ ਬਾਅਦ ਸਭ ਕੁਝ ਠੀਕ ਹੁੰਦੇ ਹੀ ਇੱਕ ਇੱਕ ਕਰਕੇ ਫਲਾਈਟ ਨੂੰ ਦਿੱਲੀ ਦੇ ਲਈ ਰਵਾਨਾ ਕੀਤਾ ਗਿਆ।
ਹੋਟਲ ’ਚ ਵੀ ਨਹੀਂ ਮਿਲੇ ਕਮਰੇ: ਖਰਾਬ ਮੌਸਮ ਦੇ ਚੱਲਦੇ ਇੰਟਰਨੈਸ਼ਨਲ ਫਲਾਈਟਸ ਦੇ ਯਾਤਰੀਆਂ ਨੂੰ ਰਾਤ ਦੇ ਸਮੇਂ ਏਅਰਪੋਰਟ ਦੇ ਸਾਹਮਣੇ ਹੋਟਲ ਚ ਠਹਿਰਾਉਣ ਦਾ ਇੰਤਜਾਮ ਕੀਤਾ ਗਿਆ ਸੀ ਪਰ ਕਮਰੇ ਨਾ ਹੋਣ ਕਾਰਨ ਯਾਤਰੀਆਂ ਨੂੰ ਏਅਰਪੋਰਟ ’ਤੇ ਹੀ ਰੁਕਣ ਪਿਆ। ਨਾਲ ਹੀ ਯਾਤਰੀਆਂ ਲਈ ਏਅਰੋਪਰਟ ਤੇ ਹੀ ਖਾਣ ਪੀਣ ਦਾ ਇੰਤਜਾਮ ਕਰਨਾ ਪਿਆ।
ਕਈ ਯਾਤਰੀਆਂ ਨੂੰ ਕੀਤਾ ਬੱਸਾਂ ਰਾਹੀ ਰਵਾਨਾ: ਉੱਥੇ ਹੀ ਦੂਜੇ ਪਾਸੇ ਕਈ ਫਲਾਈਟਾਂ ਨੂੰ ਬੇਸ਼ਕ ਦਿੱਲੀ ਦੇ ਲਈ ਰਵਾਨਾ ਕੀਤੀਆਂ ਗਈਆਂ ਪਰ ਕਈ ਫਲਾਈਟਾਂ ਨੂੰ ਰੱਦ ਵੀ ਕਰਨਾ ਪਿਆ। ਜਿਸ ਕਾਰਨ ਰੱਦ ਕੀਤੀਆਂ ਗਈਆਂ ਫਲਾਈਟਾਂ ਦੇ ਯਾਤਰੀਆਂ ਨੂੰ ਬੱਸਾਂ ਦੇ ਰਾਹੀ ਦਿੱਲੀ ਲਈ ਰਵਾਨਾ ਕੀਤਾ ਗਿਆ।
ਇਨ੍ਹਾਂ ਫਲਾਈਟਾਂ ਨੂੰ ਉਤਾਰਿਆ ਗਿਆ ਅੰਮ੍ਰਿਤਸਰ ਏਅਰਪੋਰਟ ’ਤੇ: ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਏਅਰਪੋਰਟ ’ਤੇ ਸਪਾਈਸ ਜੇਟ SG8189 ਪੁਣੇ ਦਿੱਲੀ SG8710 ਮੁੰਬਈ ਦਿੱਲੀ, UK870 ਹੈਦਰਾਬਾਦ ਦਿੱਲੀ, ਯੂਨਾਈਟਿਡ ਏਅਰਵੇਜ਼ ਦੀ UA82 ਨਿਊਯਾਰਕ ਦਿੱਲੀ, ਏਅਰ ਇੰਡੀਆ AI-812 ਲਖਨਊ ਦਿੱਲੀ, ਵਿਸਤਾਰਾ UK992 ਪਟਨਾ-ਦਿੱਲੀ, UK-988 ਮੁੰਬਈ-ਦਿੱਲੀ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਉਤਾਰਿਆ ਗਿਆ ਸੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜੋ: ਹੈਰਾਨੀਜਨਕ ! ਚੋਰਾਂ ਨੇ 66 ਕੇਵੀ ਵਾਲੇ ਵੱਡੇ ਟਾਵਰਾਂ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਦੌਰਾਨ ਡਿੱਗੇ...