ETV Bharat / city

ਮੁਹੰਮਦ ਮੁਸਫਤਾ ਨੇ ਕੀਤਾ ਟਵੀਟ, ਕਾਂਗਰਸ ਜਿੱਤੇਗਾ ਫਤਿਹ ਮਿਸ਼ਨ 2022 - Capt. Amarinder Singh

ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ (Muhammad Mustafa) ਵਲੋਂ ਕਾਂਗਰਸ (Congress) ਦੇ ਫਤਿਹ ਮਿਸ਼ਨ 2022 ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ 'ਤੇ ਵੀ ਨਿਸ਼ਾਨੇ ਸਾਧੇ ਹਨ। ਟਵੀਟ ਵਿਚ ਉਨ੍ਹਾਂ ਲਿਖਿਆ ਦੇਰ ਆਏ ਦਰੁਸਤ ਆਏ।

author img

By

Published : Sep 27, 2021, 4:38 PM IST

ਚੰਡੀਗੜ੍ਹ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Congress President Navjot Singh Sidhu) ਦੇ ਰਣਨੀਤੀਕ ਸਲਾਹਕਾਰ ਸਾਬਕਾ ਮੁਹੰਮਤ ਮੁਸਤਫਾ ਨੇ ਸੋਸ਼ਲ ਮੀਡੀਆ (Social media) ਦੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਮੁਹੰਮਦ ਮੁਸਤਫਾ (Muhammad Mustafa) ਨੇ ਮਿਸ਼ਨ 2022 ਬਾਰੇ ਲਿਖਿਆ ਹੈ ਕਿ ਦੇਰ ਆਏ ਦਰੁਸਤ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕਾਂਗਰਸ ਦੀ ਲੀਡਰਸ਼ਿਪ ਅਤੇ ਪੰਜਾਬ ਪ੍ਰਦੇਸ਼ ਕਾਂਗਰਸ (Punjab Pradesh Congress) ਦੇ ਸਾਰੇ ਵਰਕਰ ਮਿਲ ਕੇ ਫਤਿਹ ਮਿਸ਼ਨ 2022 ਨੂੰ ਜਿੱਤਣਗੇ। ਮੁਸਤਫਾ ਨੇ ਕਿਹਾ ਕਿ ਹੁਣ ਪੰਜਾਬ ਕਾਂਗਰਸ ਦਾ ਫੋਕਸ ਮਿਸ਼ਨ 2022 ਨੂੰ ਜਿੱਤਣ 'ਤੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਆ ਰਹੀ ਔਕੜ ਹੁਣ ਦੂਰ ਹੋ ਗਈ ਹੈ। ਉਨ੍ਹਾਂ ਪੰਜਾਬ, ਪੰਜਾਬੀਆਂ ਅਤੇ ਕਾਂਗਰਸੀਆਂ ਨੂੰ ਭਰੋਸਾ ਦਿੱਤਾ ਕਿ ਮਾਰਚ 2022 ਵਿਚ ਕਾਂਗਰਸ ਦੀ ਯਕੀਨੀ ਤੌਰ 'ਤੇ ਜਿੱਤ ਹੋਵੇਗੀ।

ਟਵੀਟ ਵਿਚ ਕੁਝ ਲਾਈਨਾਂ ਕੀਤੀਆਂ ਸ਼ੇਅਰ

ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿਚ ਕੁਝ ਲਾਈਨਾਂ ਦਰਿਆ ਦਾ ਸਾਰਾ ਨਸ਼ਾ ਉਤਰਦਾ ਚਲਾ ਗਿਆ ਮੈਨੂੰ ਡੁਬੋਇਆ ਅਤੇ ਮੈਂ ਉਭਰਦਾ ਚਲਾ ਗਿਆ ਉਹ ਪੈਰਵੀ ਤਾਂ ਝੂਠ ਦੀ ਕਰਦਾ ਰਿਹਾ ਪਰ ਉਸ ਦਾ ਚਿਹਰਾ ਉਤਰਦਾ ਗਿਆ ਮੰਜ਼ਿਲ ਸਮਝ ਕੇ ਬੈਠ ਗਏ ਸੀ ਜਿਨ੍ਹਾਂ ਨੂੰ ਕੁਝ ਲੋਕ ਅਜਿਹੇ ਰਾਸਤਿਆਂ ਤੋਂ ਲੰਘਦਾ ਚਲਾ ਗਿਆ।

ਕੈਪਟਨ ਤੋਂ ਇਸ ਕਾਰਨ ਹਨ ਮੁਹੰਮਦ ਮੁਸਤਫਾ ਨਾਰਾਜ਼

ਸਾਬਕਾ ਆਈ.ਪੀ.ਐੱਸ. ਅਫਸਰ ਮੁਹੰਮਦ ਮੁਸਫਤਾ ਕੈਪਟਨ ਸਰਕਾਰ ਵੇਲੇ ਡੀ.ਜੀ.ਪੀ. ਦੇ ਦਾਅਵੇਦਾਰ ਸਨ। ਉਨ੍ਹਾਂ ਦੀ ਥਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀ.ਜੀ.ਪੀ. ਲਾਇਆ। ਇਸ ਪਿੱਛੋਂ ਮੁਹੰਮਦ ਮੁਸਤਫਾ ਨੇ ਕਾਨੂੰਨੀ ਲੜਾਈ ਵੀ ਲੜੀ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਵੇਲੇ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਹੰਮਦ ਮੁਸਫਤਾ ਨਾਰਾਜ਼ ਹਨ।

ਹੁਣ ਕੈਪਟਨ ਵਲੋਂ ਅਸਤੀਫਾ ਦੇਣ ਤੋਂ ਬਾਅਦ ਮੌਜੂਦਾ ਡੀ.ਜੀ.ਪੀ. ਦਿਨਕਰ ਗੁਪਤਾ (Dinkar Gupta) ਨੂੰ ਵੀ ਹਟਾਇਆ ਜਾ ਰਿਹਾ ਹੈ। ਫਿਲਹਾਲ ਉਹ ਛੁੱਟੀ 'ਤੇ ਗਏ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਵਲੋਂ ਜਦੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਇਕ ਇੰਟਰਵਿਊ ਵਿਚ ਬੋਲੇ ਸਨ, ਜਿਸ ਦੇ ਜਵਾਬ ਵਿਚ ਮੁਹੰਮਦ ਮੁਸਤਫਾ ਨੇ ਕਿਹਾ ਸੀ ਕਿ ਉਨ੍ਹਾਂ ਕੋਲ 500 ਪੰਨਿਆਂ ਦੀ ਪੂਰੀ ਕਿਤਾਬ ਹੈ ਜੇ ਦੁਬਾਰਾ ਕੈਪਟਨ ਨੇ ਨਵਜੋਤ ਸਿੱਧੂ ਬਾਰੇ ਕੁਝ ਕਿਹਾ ਤਾਂ ਉਹ 500 ਪੰਨਿਆਂ ਦੀ ਕਿਤਾਬ ਜਨਤਕ ਕਰ ਦੇਣਗੇ।

ਇਹ ਵੀ ਪੜ੍ਹੋ- ਸੋਚ ਸਮਝਕੇ ਨਿੱਕਲਿਓ ਘਰੋਂ ਬਾਹਰ ਅੱਜ ਹੈ ਭਾਰਤ ਬੰਦ

ETV Bharat Logo

Copyright © 2025 Ushodaya Enterprises Pvt. Ltd., All Rights Reserved.