ETV Bharat / city

ਮੋਦੀ ਦੇ ਦੌਰੇ ਨੇ ਬਦਲਿਆ ਪੰਜਾਬ ’ਚ ਸਿਆਸੀ ਸਮੀਕਰਨ, ਭਾਜਪਾ ਦਾ ਵਧੇਗਾ ਵੋਟ ਫੀਸਦ

ਪੰਜਾਬ ਵਿਧਾਨ ਸਭਾ ਚੋਣ 2022 ਦਾ ਆਖਿਰੀ ਪੜਾਅ ਚਲ ਰਿਹਾ ਹੈ। ਜਨਤਾ ਦੇ ਫੈਸਲਾ ਆਉਣ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ ਚ ਜੁੱਟੀ ਹੈ ਅਤੇ ਵੱਡੇ ਵੱਡੇ ਲੀਡਰ ਜਨਤਾ ਦੇ ਦਰਬਾਰ ਚ ਆਪਣੇ-ਆਪਣੇ ਵਾਅਦੇ ਦੱਸ ਰਹੇ ਹਨ ਅਤੇ ਵੋਟ ਦੀ ਅਪੀਲ ਵੀ ਕਰ ਰਹੇ ਹਨ। ਚੋਣਾਂ ’ਚ ਆਏ ਦਿਨ ਚੋਣ ਸਮੀਕਰਨ ਬਦਲਦੇ ਰਹਿੰਦੇ ਹਨ। ਉੱਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਪੰਜਾਬ ਚੋਣ ਚ ਕਾਫੀ ਬਦਲਾਅ ਲੈ ਕੇ ਆਉਣ ਵਾਲਾ ਹੈ।

ਪੰਜਾਬ ਚ ਮੌਦੀ ਦਾ ਦੌਰਾ
ਪੰਜਾਬ ਚ ਮੌਦੀ ਦਾ ਦੌਰਾ
author img

By

Published : Feb 15, 2022, 5:30 PM IST

ਚੰਡੀਗੜ੍ਹ: ਪੰਜਾਬ ਵਿੱਚ ਭਾਜਪਾ ਚੋਣ ਮੈਦਾਨ ਵਿੱਚ ਆ ਗਈ ਹੈ, ਹਾਲਾਂਕਿ ਇਸ ਦੀਆਂ ਗਠਜੋੜ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰਾਂ ਨਾਲੋਂ ਭਾਜਪਾ ਦੇ ਜ਼ਿਆਦਾ ਉਮੀਦਵਾਰ ਹਨ। ਅਜਿਹੇ ਵਿੱਚ ਪੰਜਾਬ ਭਾਜਪਾ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਪੰਜਾਬ ਵਿੱਚ ਰੁੱਝੀ ਹੋਈ ਹੈ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਤੋਂ ਪੰਜਾਬ 'ਚ ਬੈਠੇ ਹਨ ਅਤੇ ਜਿਸਦੀ ਸ਼ੁਰੂਆਤ ਉਨ੍ਹਾਂ ਨੇ ਜਲੰਧਰ ਤੋਂ ਕੀਤੀ। ਭਾਜਪਾ ਲਈ ਵੋਟ ਉਮੀਦਵਾਰਾਂ ਦੇ ਚਿਹਰੇ ’ਤੇ ਨਹੀਂ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ 'ਤੇ ਨਹੀਂ ਪਵੇਗੀ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਬਹੁਤ ਖਾਸ ਹੈ।

ਅਮਿਤ ਸ਼ਾਹ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਵੱਡੇ ਆਗੂ ਪੰਜਾਬ ਆ ਰਹੇ ਹਨ ਅਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸੇ ਕੜੀ ਚ ਪੰਜਾਬ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਅਜਿਹਾ ਕਰ ਕਿਧਰੇ ਨਾ ਕਿਧਰੇ ਭਾਜਪਾ ਨੇ ਸਿੱਖ ਵੋਟਾਂ ’ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ।

ਭਾਜਪਾ ਦੀ ਗੱਲ ਕਰੀਏ ਤਾਂ ਉਹ ਹਰ ਚੋਣ ਬਹੁਤ ਹੀ ਰਣਨੀਤੀ ਦੇ ਨਾਲ ਲੜਦੀ ਹੈ। ਪੰਜਾਬ ਭਾਜਪਾ ਇਨ੍ਹਾਂ ਚੋਣਾਂ ਚ ਵਾਰ ਵਾਰ ਜਿਨ੍ਹਾਂ ਚੀਜ਼ਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਹੈ। ਉਹ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਕਾਫੀ ਕਰੀਬੀ ਹੈ ਅਤੇ ਹਮੇਸ਼ਾ ਉਨ੍ਹਾਂ ਦੀਆਂ ਮੰਗਾਂ ਦੇ ਪ੍ਰਤੀ ਸੁਚੇਤ ਰਹਿੰਦੇ ਹਨ ਇਹੀ ਕਾਰਣ ਹੈ ਕਿ ਪਹਿਲਾਂ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਿਆ ਗਿਆ, ਅਫਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ’ਚ ਪਨਾਹ ਦਿੱਤੀ ਗਈ, ਵੀਰ ਬਾਲ ਦਿਵਸ ਦੇ ਤੌਰ ’ਤੇ ਮਨਾਉਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੇ ਹੋਰ ਵਾਅਦੇ ਅਜੇ ਵੀ ਭਾਜਪਾ ਵੱਲੋਂ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਗਏ ਹਨ।

ਡੇਰਾ ਬਿਆਸ ਨਾਲ ਪੀਐੱਮ ਦੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਉਣ ਤੋਂ 1 ਦਿਨ ਪਹਿਲਾਂ ਡੇਰ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਮੁਲਾਕਾਤ ਕੀਤੀ। ਜਿਸ ਦੀ ਤਸਵੀਰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟਰ ’ਤੇ ਸ਼ੇਅਰ ਕੀਤੀ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਿਆਸੀ ਮਾਇਨੇ ਕੱਢੇ ਗਏ ਕਿਉਂਕਿ ਪੰਜਾਬ ਅਤੇ ਹਰਿਆਣਾ ਚ ਡੇਰੇ ਦਾ ਕਾਫੀ ਅਸਰ ਹੈ ਅਤੇ ਇੱਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਪੰਜਾਬ ’ਚ ਰਾਧਾ ਸੁਆਮੀ ਡੇਰੇ ਦਾ ਮਜ਼ਬੂਤ ਆਧਾਰ ਹੈ ਅਤੇ ਡੇਰਾ ਬਿਆਸ ਦੇ ਕਈ ਪੈਰੋਕਾਰ ਸੀਟਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪੰਜਾਬ ਦੀਆਂ 112 ਵਿੱਚੋਂ 94 ਸੀਟਾਂ ’ਤੇ ਡੇਰਾ ਪ੍ਰਭਾਵ ਹੈ।

ਪੰਜਾਬ ਸਰਕਾਰ ਦੀ ਸੁਰੱਖਿਆ ਵਿਵਸਥਾ ’ਤੇ ਮੁੜ ਉੱਠੇ ਸਵਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣਾ ਸੰਬੋਧਨ ਦੀ ਸ਼ੁਰੂਆਤ ਚ ਕਿਹਾ ਕਿ ਉਹ ਜਲੰਧਰ ਦੇ ਇਤਿਹਾਸਿਕ ਮੰਦਰ ਜਾਣਾ ਚਾਹੁੰਦੇ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਉਹ ਵਿਵਸਥਾ ਨਹੀਂ ਕਰ ਸਕਦੇ। ਜਿਸ ’ਤੇ ਪੀਐੱਮ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅਜਿਹਾ ਤਾਂ ਇੱਥੇ ਪੰਜਾਬ ਸਰਕਾਰ ਦਾ ਹਾਲ ਹੈ।

ਪੀਐੱਮ ਮੋਦੀ ਨੇ ਦੱਸਿਆ ਪੰਜਾਬ ਦੇ ਨਾਲ ਉਨ੍ਹਾਂ ਦਾ ਰਿਸ਼ਤਾ

ਪੀਐੱਮ ਮੋਦੀ ਨੇ ਕਿਹਾ ਕਿ 16 ਫਰਵਰੀ ਨੂੰ ਸੰਤ ਰਵਿਦਾਸ ਜਯੰਤੀ ਹੈ ਉਹ ਕਾਸ਼ੀ ਦੇ ਸਾਂਸਦ ਹਨ। ਬਹੁਤ ਵੱਡਾ ਨਿਰਮਾਣ ਦਾ ਕੰਮ ਚਲ ਰਿਹਾ ਹੈ। ਪੰਜਾਬ ਨਾਲ ਭਾਵਨਾਤਮਕ ਨਾਲ ਜੁੜਾਅ ਰਿਹਾ ਹੈ। ਪੰਜਾਬ ਨੇ ਮੈਨੂੰ ਉਸ ਸਮੇਂ ਰੋਟੀ ਖੁਆਂਦੀ ਹੈ ਜਦੋ ਉਹ ਸਿਰਫ ਬੀਜੇਪੀ ਦੇ ਇੱਕ ਵਰਕਰ ਸੀ। ਪੰਜਾਬ ਨੇ ਮੈਨੂੰ ਇੰਨ੍ਹਾ ਦਿੱਤਾ ਹੈ ਕਿ ਮੈ ਜਿੰਨੀ ਸੇਵਾ ਕਰਾਂ ਤਾਂ ਉਹ ਵੀ ਘੱਟ ਹੈ। ਮੇਰੀ ਸੇਵਾ ਨਵੇਂ ਪੰਜਾਬ ਨਾਲ ਜੁੜ ਗਈ ਹੈ। ਪੰਜਾਬ ਚ ਐਨਡੀਏ ਸਰਕਾਰ ਬਣੇਗੀ ਇਹ ਪੱਕਾ ਹੈ। ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਅਤੇ ਇਸਦਾ ਭਰੋਸਾ ਪੰਜਾਬ ਦੇ ਇੱਕ ਇੱਕ ਵਿਅਕਤੀ ਨੂੰ ਦੇਣ ਨੂੰ ਆਇਆ ਹਾਂ ਕਿ ਤੁਹਾਡੇ ਉਜਵੱਲ ਭਵਿੱਖ ਦੇ ਲਈ ਕੋਸ਼ਿਸ਼ ਪੂਰਾ ਨਹੀਂ ਰਹਿਣ ਦੇਵਾਂਗਾ। ਨਵਾਂ ਭਾਰਤ ਉਸ ਸਮੇਂ ਬਣੇਗਾ ਜਦੋ ਨਵਾਂ ਪੰਜਾਬ ਹੋਵੇਗਾ।

ਸੀਐਮ ਦੇ ਚਾਪਰ ਦੀ ਉਡਾਣ ਬਣਿਆ ਮੁੱਦਾ, ਪੀਐੱਮ ਨੇ ਕਿਹਾ- 'ਮੇਰਾ ਚਾਪਰ ਉੱਡਣ ਨਹੀਂ ਦਿੱਤਾ ਸੀ'

ਜਲੰਧਰ 'ਚ ਪੀਐੱਮ ਮੋਦੀ ਦੀ ਰੈਲੀ ਸੀ, ਇਸ ਰੈਲੀ ਨੂੰ ਲੈ ਕੇ ਪੀਐੱਮ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਰਾਹੁਲ ਗਾਂਧੀ ਵੀ ਪੰਜਾਬ ਦੌਰੇ 'ਤੇ ਸੀ ਅਤੇ ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ 'ਚ ਦੋ ਰੈਲੀਆਂ ਕੀਤੀਆਂ ਸੀ, ਜਿੱਥੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਾਮਲ ਹੋਣਾ ਸੀ। ਪਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਪਹਿਲਾਂ ਚੰਡੀਗੜ੍ਹ 'ਚ ਉਡਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਅਤੇ ਨੋ ਫਲਾਇੰਗ ਜ਼ੋਨ ਦਾ ਹਵਾਲਾ ਦਿੱਤਾ ਗਿਆ, ਜਦਕਿ ਕਰੀਬ 2 ਘੰਟੇ ਬਾਅਦ ਉਨ੍ਹਾਂ ਨੂੰ ਇਜਾਜ਼ਤ ਮਿਲ ਗਈ, ਉਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਸੁਜਾਨਪੁਰ 'ਚ ਦੁਬਾਰਾ ਰੋਕ ਦਿੱਤਾ ਗਿਆ, ਸੀਐੱਮ ਚੰਨੀ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ। ਨਾਲ ਹੀ ਕਿਹਾ ਕਿ ਉਹ ਸੂਬੇ ਦੇ ਸੀਐੱਮ ਹਨ, ਅੱਤਵਾਦੀ ਨਹੀਂ। ਇਸ ਮੁੱਦੇ 'ਤੇ ਪੀਐੱਮ ਨੇ ਆਪਣੇ ਸੰਬੋਧਨ 'ਚ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਦਾ ਹੈਲੀਕਾਪਟਰ ਪਠਾਨਕੋਟ ਰੋਕ ਦਿੱਤਾ ਗਿਆ ਸੀ ਕਿਉਂਕਿ ਇਹ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦਾ ਪ੍ਰੋਗਰਾਮ ਸੀ। ਜਦੋਂ ਉਹ ਉਸ ਸਮੇਂ ਗੁਜਰਾਤ ਤੋਂ ਸੀਐੱਮ ਸੀ ਅਤੇ ਭਾਜਪਾ ਦੇ ਲਈ ਪ੍ਰਧਾਨ ਮੰਤਰੀ ਦਾ ਚਿਹਰਾ ਸੀ ਅਤੇ ਰਾਹੁਲ ਗਾਂਧੀ ਸੰਸਦ ਮੈਂਬਰ ਸੀ, ਕਾਂਗਰਸ ਅਜਿਹਾ ਵਿਵਹਾਰ ਕਾਂਗਰਸ ਕਰਦੀ ਹੈ।

ਪੰਜਾਬ ’ਚ ਡੇਰਿਆ ਦੀ ਭੂਮਿਕਾ

ਪੰਜਾਬ ਦੇ ਤਿੰਨ ਮੁੱਖ ਖੇਤਰ ਹਨ ਮਾਝਾ, ਦੁਆਬਾ ਅਤੇ ਮਾਲਵਾ। ਤਿੰਨਾਂ ਖੇਤਰਾਂ ਵਿੱਚ ਡੇਰਿਆਂ ਦੀ ਵੱਡੀ ਭੂਮਿਕਾ ਹੈ ਅਤੇ 2 ਡੇਰਾ ਅਜਿਹੇ ਹਨ ਜਿੱਥੇ ਵੋਟ ਬੈਂਕ ਵੀ ਜ਼ਿਆਦਾ ਹੈ ਡੇਰਾ ਬਿਆਸ ਅਤੇ ਡੇਰਾ ਸਿਰਸਾ, ਜਿੱਥੇ ਮਾਝੇ ਅਤੇ ਦੁਆਬੇ ਵਿੱਚ ਡੇਰਾ ਬਿਆਸ ਦਾ ਪ੍ਰਭਾਵ ਹੈ ਤਾਂ ਮਾਲਵੇ ਵਿੱਚ ਡੇਰਾ ਬਿਆਸ। ਜੇਕਰ ਮਾਲਵਾ ਪੱਟੀ ਦੀ ਗੱਲ ਕਰੀਏ ਤਾਂ ਇੱਥੇ ਡੇਰਾ ਸਿਰਸਾ ਦਾ ਅਸਰ ਹੈ ਪਰ ਭਾਜਪਾ ਨੂੰ ਪਿਛਲੇ ਸਮੇਂ ਵਿੱਚ ਇੱਥੇ ਬਹੁਤੀਆਂ ਸੀਟਾਂ ਨਹੀਂ ਮਿਲੀਆਂ, ਇਸ ਦੇ ਮੁਕਾਬਲੇ ਡੇਰਾ ਬਿਆਸ ਦੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਭਾਜਪਾ ਨੂੰ ਪਿਛਲੇ ਸਮੇਂ ਵਿੱਚ 12 ਤੋਂ 13 ਸੀਟਾਂ ਮਿਲੀਆਂ ਹਨ। ਯਾਨੀ ਕਿ ਅਸਰ ਭਾਜਪਾ ਦਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਤੋਂ ਕਈ ਅਰਥ ਕੱਢੇ ਜਾ ਰਹੇ ਹਨ, ਜਿਸ ਕਾਰਨ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕੁਝ ਨੁਕਸਾਨ ਕਾਂਗਰਸ ਨੂੰ ਵੀ ਝਲਨਾ ਪੈ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਦਾ ਪੰਜਾਬ ਦੇ ਪਿੰਡਾਂ 'ਤੇ ਜ਼ਰੂਰ ਕੁਝ ਅਸਰ ਪਵੇਗਾ।

ਧਾਰਮਿਕ ਵੋਟ ਸੱਟ ਮਾਰ ਰਹੇ ਹਨ

ਪੰਜਾਬ ਵਿਧਾਨਸਭਾ ਚੋਣਾਂ ਚ ਭਾਜਪਾ ਦੀ ਤਿਆਰੀ ਬਹੁਤ ਹੀ ਵਧੀਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਚ ਦੋ ਹੋਰ ਰੈਲੀਆਂ ਹੋਣਗੀਆਂ। ਪਠਾਨਕੋਟ ਅਤੇ ਅਬੋਹਰ। ਉਨ੍ਹਾਂ ਦੀ ਰੈਲੀਆਂ ਨਾਲ ਪੰਜਾਬ ਭਾਜਪਾ ਦਾ ਵੋਟ ਫੀਸਦ ਵਧੇਗਾ। ਅਤੇ ਸਮੀਕਰਨ ਵੀ ਬਦਲਣਗੇ ਕਿਉਂਕਿ ਭਾਜਪਾ ਦੇ ਕੋਲ ਖੋਹਣ ਦੇ ਲਈ ਕੁਝ ਨਹੀਂ ਹੈ ਪਰ ਪਾਉਣ ਦੇ ਲਈ ਬਹੁਤ ਕੁਝ ਹੈ। ਬੇਸ਼ਕ ਹੀ ਇਨ੍ਹਾਂ ਵਿਧਾਨਸਭਾ ਚੋਣਾਂ ਚ ਭਾਜਪਾ ਜਿੱਤ ਨਾ ਦਰਜ ਕਰ ਪਾਏ ਪਰ ਸਿਆਸੀ ਮਾਹਿਰਾਂ ਦੀ ਮੰਨੀਆਂ ਤਾ ਇਸ ਤੋਂ ਬਾਅਦ ਜੋ ਵੀ ਚੋਣਾਂ ਹੋਣਗੀਆਂ ਉਸ ਚ ਭਾਜਪਾ ਆਪਣਾ ਅਸਰ ਯਕੀਨਨ ਪੰਜਾਬ ਤੇ ਬਣਾਵੇਗੀ ਅਤੇ ਨਵੀਂ ਸਰਕਾਰ ਵੀ ਬਣਾ ਸਕਦੀ ਹੈ।

ਇਹ ਵੀ ਪੜੋ: ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕੀਤੇ ਇਹ ਵਾਅਦੇ

ETV Bharat Logo

Copyright © 2024 Ushodaya Enterprises Pvt. Ltd., All Rights Reserved.