ETV Bharat / city

ਬਗ਼ਾਵਤ ਕਾਰਨ ਖ਼ਤਰੇ ’ਚ ਕੈਪਟਨ ਸਰਕਾਰ - targets Captain

ਪਰਗਟ ਸਿੰਘ ਨੇ ਸੁਰਜੀਤ ਧੀਮਾਨ ਵੱਲੋਂ ਸਰਕਾਰ ਸੁੱਟਣ ਦੇਣ ਦੇ ਬਿਆਨ ਦੀ ਹਾਮੀ ਵੀ ਭਰੀ ਅਤੇ ਕਿਹਾ ਕਿ 30 ਤੋਂ 40 ਵਿਧਾਇਕ ਨਾਰਾਜ਼ ਚੱਲ ਰਹੇ ਹਨ, ਕਿਉਂਕਿ ਉਨ੍ਹਾਂ ਦੇ ਨਾ ਤਾਂ ਹਲਕਿਆਂ ਵਿੱਚ ਕੰਮ ਕਰਵਾਏ ਗਏ ਹਨ ਅਤੇ ਨਾਂ ਹੀ ਉਨ੍ਹਾਂ ਦੀ ਕੋਈ ਪੁੱਛਗਿੱਛ ਹੋ ਰਹੀ ਹੈ।

ਬਗ਼ਾਵਤ ਕਾਰਨ ਖ਼ਤਰੇ ’ਚ ਕੈਪਟਨ ਸਰਕਾਰ
ਬਗ਼ਾਵਤ ਕਾਰਨ ਖ਼ਤਰੇ ’ਚ ਕੈਪਟਨ ਸਰਕਾਰ
author img

By

Published : May 24, 2021, 5:36 PM IST

ਚੰਡੀਗੜ੍ਹ: METOO ਮਾਮਲੇ ’ਚ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਈਏਐਸ ਮਹਿਲਾ ਅਫ਼ਸਰ ਨਾਲ ਛੇੜਛਾੜ ਮਾਮਲੇ ਵਿੱਚ ਜਲਦ ਕਾਰਵਾਈ ਕਰਨ ਜਾ ਰਹੇ ਹਨ ਜਿਸ ਦਾ ਖੁਲਾਸਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਤਾਂ ਉਥੇ ਹੀ ਸੈਕਟਰ 3 ਸਥਿਤ ਵਿਧਾਇਕ ਪਰਗਟ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਵੱਲੋਂ ਬੈਠਕ ਕੀਤੀ ਗਈ। ਜਿਸ ਵਿੱਚ ਥੋੜ੍ਹੇ ਸਮੇਂ ਲਈ ਵਿਧਾਇਕ ਫਤਹਿਜੰਗ ਬਾਜਵਾ ਅਤੇ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਰਹੇ।

ਬਗ਼ਾਵਤ ਕਾਰਨ ਖ਼ਤਰੇ ’ਚ ਕੈਪਟਨ ਸਰਕਾਰ

ਇਹ ਵੀ ਪੜੋ: ਉਨਾ 'ਚ ਨੌਜਵਾਨ ਦੀ ਮੌਤ, ਕੁੜੀ ਚੰਡੀਗੜ੍ਹ ਰੈਫਰ

ਪਰਗਟ ਸਿੰਘ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਵੀ ਇੱਕ ਮਹਿਲਾ ਨਾਲ ਜੁੜਿਆ ਹੋਇਆ ਹੈ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਮਹਿਲਾ ਹੈ ਤਾਂ ਅਜਿਹੇ ਮਾਮਲੇ ਨੂੰ ਤੂਲ ਦੇ ਕੇ ਮਹਿਲਾਵਾਂ ਦਾ ਹੀ ਸਮਾਜ ਵਿੱਚ ਮਾਨ ਸਾਮਾਨ ਘਟਾਇਆ ਜਾ ਰਿਹਾ ਹੈ।

ਬੈਠਕ ਤੋਂ ਬਾਅਦ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਮੁੜ ਭੜਾਸ ਕੱਢਦੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨਹੀਂ ਲੜੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਉਹ ਆਪਣਾ ਸਰਵੇ ਕਰਵਾ ਲੈਣ ਤਾਂ ਖੁਦ ਹੀ ਪਤਾ ਲੱਗ ਜਾਵੇਗਾ। ਇੰਨਾ ਹੀ ਨਹੀਂ ਪਰਗਟ ਸਿੰਘ ਨੇ ਸੁਰਜੀਤ ਧੀਮਾਨ ਵੱਲੋਂ ਸਰਕਾਰ ਸੁੱਟਣ ਦੇਣ ਦੇ ਬਿਆਨ ਦੀ ਹਾਮੀ ਵੀ ਭਰੀ ਅਤੇ ਕਿਹਾ ਕਿ 30 ਤੋਂ 40 ਵਿਧਾਇਕ ਨਾਰਾਜ਼ ਚੱਲ ਰਹੇ ਹਨ, ਕਿਉਂਕਿ ਉਨ੍ਹਾਂ ਦੇ ਨਾ ਤਾਂ ਹਲਕਿਆਂ ਵਿੱਚ ਕੰਮ ਕਰਵਾਏ ਗਏ ਹਨ ਅਤੇ ਨਾਂ ਹੀ ਉਨ੍ਹਾਂ ਦੀ ਕੋਈ ਪੁੱਛਗਿੱਛ ਹੋ ਰਹੀ ਹੈ।

ਪਰਗਟ ਸਿੰਘ ਨੇ ਕਿਹਾ ਕਿ ਜਦੋਂ 2 ਵੱਡੇ ਪਰਿਵਾਰ ਇਕੱਠੇ ਹੋ ਜਾਂਦੇ ਹਨ ਤਾਂ ਵਿਧਾਇਕਾਂ ਦਾ ਲੋਕਾਂ ਵਿੱਚ ਵਿਚਰਨਾ ਔਖਾ ਹੋ ਜਾਂਦਾ ਹੈ ਅਤੇ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਕਰਨੀ ਚਾਹੀਦੀ ਅਤੇ ਸੁਰਜੀਤ ਧੀਮਾਨ ਨੇ ਜੋ ਕੀਤਾ ਉਹ ਵਧੀਆ ਕੀਤਾ ਅਤੇ ਸਾਡੇ ਵਿਧਾਇਕਾਂ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਬਲਕਿ ਲੋਕਤੰਤਰ ਵਿੱਚ ਆਪਣੀ ਆਵਾਜ਼ ਚੁੱਕਦੇ ਰਹਿਣਾ ਚਾਹੀਦਾ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਆਉਣ ਦੀਆਂ ਖ਼ਬਰਾਂ ਬਾਰੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਪਰ ਉਹ ਅੰਦਰ ਬੈਠ ਕੇ ਗੱਲ ਨਹੀਂ ਕਰਦੇ ਜੋ ਵੀ ਗੱਲ ਕਰਦੇ ਹਨ ਉਹ ਸਾਰਿਆਂ ਦੇ ਸਾਹਮਣੇ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਫੋਕੀ ਸ਼ੋਹਰਤ ਦੀ ਜ਼ਰੂਰਤ ਹੈ।
ਪਰਗਟ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਨੇ ਇੱਕਸਾਰਤਾ ਬਣਾ ਕੇ ਨਹੀਂ ਰੱਖਦੇ ਅਤੇ ਜਿਸ ਦਿਨ ਉਨ੍ਹਾਂ ਵੱਲੋਂ ਕੈਪਟਨ ਸੰਦੀਪ ਸੰਧੂ ਵੱਲੋਂ ਦਿੱਤੀ ਗਈ ਧਮਕੀ ਬਾਰੇ ਪ੍ਰੈੱਸ ਵਾਰਤਾ ਕੀਤੀ ਗਈ ਸੀ ਤਾਂ ਉਸੇ ਸ਼ਾਮ ਤੱਕ ਕੈਪਟਨ ਸੰਦੀਪ ਸੰਧੂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਬਾਰੇ ਟਿੱਪਣੀ ਜਾਂ ਸਫਾਈ ਕਿਉਂ ਨਹੀਂ ਦਿੱਤੀ ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਵਿੱਚ ਕਿਸ ਤਰੀਕੇ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜੋ: ਹਿਸਾਰ: ਰਾਕੇਸ਼ ਟਿਕੈਤ ਦੀ ਮੌਜੂਦਗੀ 'ਚ ਕਿਸਾਨਾਂ ਦਾ ਪ੍ਰਦਰਸ਼ਨ, ਵੱਡੀ ਗਿਣਤੀ 'ਚ RAF ਤੇ ਪੁਲਿਸ ਜਵਾਨ ਤੈਨਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.