ETV Bharat / city

ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ - ਜਗਜੀਤ ਡੱਲੇਵਾਲ

ਮੀਟਿੰਗ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਡੱਲੇਵਾਲ, ਮਨਜੀਤ ਰਾਏ, ਕੁਲਦੀਪ ਸਿੰਘ ਵਜ਼ੀਰਪੁਰ, ਜਗਬੀਰ ਸਿੰਘ, ਹਰਮੀਤ ਕਾਦੀਆਂ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਬਲਵਿੰਦਰ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਕੁਲਵੰਤ ਸੰਧੂ ਹਾਜ਼ਰ ਹਨ।

ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ
author img

By

Published : Aug 22, 2021, 12:17 PM IST

Updated : Aug 22, 2021, 4:05 PM IST

ਚੰਡੀਗੜ੍ਹ: ਪਿਛਲੇ 3 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨ ਸਰਕਾਰ ਨਾਲ ਮੀਟਿੰਗ ਕਰਨ ਲਈ ਪੰਜਾਬ ਭਵਨ ਪਹੁੰਚ ਚੁੱਕੇ ਹਨ। ਮੀਟਿੰਗ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਡੱਲੇਵਾਲ, ਮਨਜੀਤ ਰਾਏ, ਕੁਲਦੀਪ ਸਿੰਘ ਵਜ਼ੀਰਪੁਰ, ਜਗਬੀਰ ਸਿੰਘ, ਹਰਮੀਤ ਕਾਦੀਆਂ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਬਲਵਿੰਦਰ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਕੁਲਵੰਤ ਸੰਧੂ ਹਾਜ਼ਰ ਹਨ।

ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ

ਇਹ ਵੀ ਪੜੋ: ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ, ਹੌਸਲੇ ਬੁਲੰਦ

ਦੱਸ ਦਈਏ ਕਿ ਗੰਨੇ ਦੀਆਂ ਕੀਮਤਾਂ ਵਧਾਉਣ ਅਤੇ ਉਸ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਕਰ ਰਹੇ ਕਿਸਾਨਾਂ ਦੇ ਧਰਨੇ ਦਾ ਅੱਜ ਤੀਸਰਾ ਦਿਨ ਹੈ। ਸ਼ਨੀਵਾਰ ਨੂੰ ਧਰਨੇ ਦੇ ਦੂਜੇ ਦਿਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।
ਸ਼ੁੱਕਰਵਾਰ ਤੋਂ ਧੰਨੋਵਾਲੀ ਫਾਟਕ ਲਾਗੇ ਕਿਸਾਨਾਂ ਦਾ ਧਰਨਾ ਅੱਜ ਵੀ ਬਾਦਸਤੂਰ ਜਾਰੀ ਹੈ। ਜਿੱਥੇ ਇੱਕ ਪਾਸੇ ਕਿਸਾਨ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰਕੇ ਸੜਕ ‘ਤੇ ਬੈਠੇ ਹੋਏ ਹਨ, ਦੂਜੇ ਪਾਸੇ ਕਿਸਾਨਾਂ ਨੇ ਦਿੱਲੀ-ਜੰਮੂ ਅਤੇ ਦਿੱਲੀ-ਅੰਮ੍ਰਿਤਸਰ ਹਾਈਵੇਅ ਵੀ ਜਾਮ ਕੀਤਾ ਹੋਇਆ ਹੈ।

ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ

ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਇੱਕ ਟੀਮ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ, ਤਾਂ ਕਿ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਏਗੀ, ਪਰ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸ਼ਰਤਾਂ ਨੂੰ ਨਾ ਮੰਨਿਆ ਤਾਂ ਮੰਗਲਵਾਰ ਤੋਂ ਪੰਜਾਬ ਵਿੱਚ ਪੂਰਨ ਤੌਰ ‘ਤੇ ਚੱਕਾ ਜਾਮ ਕਰ ਦਿੱਤਾ ਜਾਵੇਗਾ।

ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ

ਰੱਖੜੀ ਦੇ ਤਿਉਹਾਰ ਨੂੰ ਨਜ਼ਰ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ, ਕਿ ਕਿਸੇ ਵੀ ਭੈਣ-ਭਰਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਪਰ ਜੋ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ, ਉਹ ਪੰਜਾਬ ਸਰਕਾਰ ਦੇ ਵਿਰੋਧ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪ੍ਰਦਰਸ਼ਨ ਹੈ ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਖੁਦ ਹੈ।

ਗੰਨਾ ਕਿਸਾਨਾਂ ਦੀ ਮੰਗ ਹੈ ਕਿ ਗੰਨੇ ਦੀ ਕੀਮਤ ਚਾਰ ਸੌ ਰੁਪਏ ਫੀ ਕੁਇੰਟਲ ਕੀਤੀ ਜਾਵੇ ਅਤੇ ਬਕਾਇਆ 200 ਕਰੋੜ ਦੀ ਰਾਸ਼ੀ ਜਲਦ ਜਾਰੀ ਕੀਤੀ ਜਾਵੇ। ਇਸ ਦੇ ਚੱਲਦਿਆਂ 22 ਅਗਸਤ ਨੂੰ ਕਿਸਾਨਾਂ ਦੀ ਚੰਡੀਗੜ੍ਹ 'ਚ ਸਰਕਾਰ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਕਿ ਮੀਟਿੰਗ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਲੰਗਰ ਦਾ ਪ੍ਰਬੰਧ

ਇਸ ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਧਰਨੇ ਦੌਰਾਨ ਕਿਸਾਨਾਂ ਵੱਲੋਂ ਲੰਗਰ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਧਰਨੇ ਵਿੱਚ ਸਾਰਾ ਦਿਨ ਚਾਹ ਤੇ ਰੋਟੀ ਦੇ ਲੰਗਰ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ।

ਧਰਨੇ 'ਚ ਮੈਡੀਕਲ ਕੈਂਪ

ਇੱਕ ਪਾਸੇ ਜਿੱਥੇ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਹਨ ਇਸ ਦੇ ਨਾਲ ਹੀ ਸਿਹਤ ਸੁਵਿਧਾਵਾਂ ਨੂੰ ਦੇਖਦੇ ਹੋਏ ਧਰਨੇ ਵਾਲੀ ਥਾਂ ‘ਤੇ ਮੈਡੀਕਲ ਕੈਂਪ (Medical camp) ਵੀ ਲਗਾਏ ਗਏ ਹਨ ਤਾਂ ਕਿ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਇਸ ਮੈਡੀਕਲ ਕੈਂਪ ਦੇ ਵਿੱਚ ਸਿਹਤ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਮੁਫਤ ਦੇ ਵਿੱਚ ਦਵਾਈ ਵੀ ਦਿੱਤੀ ਜਾ ਰਹੀ ਹੈ।

ਸਿੰਘੂ ਬਾਰਡਰ ਦੀ ਤਰਜ 'ਤੇ ਪ੍ਰਬੰਧ

ਕਿਸਾਨਾਂ ਦਾ ਇਹ ਧਰਨਾ ਸਿੰਘੂ ਬਾਰਡਰ ਦੇ ਧਰਨੇ ਦੀ ਤਰ੍ਹਾਂ ਹੀ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਜਿੱਥੇ ਕਿਸਾਨਾਂ ਨੇ ਧਰਨੇ ਵਾਲੇ ਸਥਾਨਾਂ ਉੱਪਰ ਪੱਕੇ ਟੈਂਟ ਲਗਾ ਲਏ ਹਨ ਉੱਥੇ ਹੀ ਆਰਜ਼ੀ ਟਾਇਲਟ ਆਦਿ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ:-ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਧਰਨਾ ਲਗਾਤਾਰ ਜਾਰੀ

Last Updated : Aug 22, 2021, 4:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.