ਚੰਡੀਗੜ੍ਹ: ਬਿਜਲੀ ਸਮਝੌਤਿਆਂ (Power agreements) ਨੂੰ ਲੈਕੇ ਪੰਜਾਬ ਸਰਕਾਰ (Government of Punjab) ਨੂੰ ਵੱਡਾ ਝਟਕਾ ਲੱਗਾ ਹੈ। ਚਾਰ ਨਿੱਜੀ ਬਿਜਲੀ ਸਮਝੌਤੇ (Power agreements) ਰੱਦ ਕਰਨ 'ਤੇ ਰੋਕ ਲੱਗ ਗਈ ਹੈ। ਬਿਜਲੀ ਟ੍ਰਿਬਿਊਨਲ (Power tribunal) ਨੇ ਪੰਜਾਬ ਸਰਕਾਰ ਦੇ ਫੈਸਲੇ ਉਤੇ ਰੋਕ ਲਗਾ ਦਿੱਤੀ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ (Government of Punjab) ਵਲੋਂ ਨਿੱਜੀ ਕੰਪਨੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਕੇ ਬਿਜਲੀ ਸਮਝੌਤੇ (Power agreements) ਰੱਦ ਕਰਨ ਦੀ ਤਿਆਰੀ ਕਰ ਲਈ ਸੀ। ਜਿਸ ਦੇ ਚੱਲਦਿਆਂ ਕੁਝ ਕੰਪਨੀਆਂ ਨਾਲ ਸਮਝੌਤੇ ਰੱਦ ਵੀ ਕਰ ਦਿੱਤੇ ਸਨ। ਜਿਸ ਤੋਂ ਬਾਅਦ ਕੰਪਨੀਆਂ ਵਲੋਂ ਟ੍ਰਿਬਿਊਨਲ (Power tribunal) ਕੋਲ ਪਹੁੰਚ ਕੀਤੀ ਸੀ। ਹੁਣ ਬਿਜਲੀ ਟ੍ਰਿਬਿਊਨਲ (Power tribunal) ਨੇ ਪੰਜਾਬ ਸਰਕਾਰ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ ਬਾਰੇੇ ਗੁਰਨਾਮ ਸਿੰਘ ਚਡੂਨੀ ਦਾ ਵੱਡਾ ਬਿਆਨ, ਕਿਹਾ 117 ਸੀਟਾਂ...
ਅਗਾਮੀ ਵਿਧਾਨਸਭਾ ਚੋਣਾਂ (Upcoming Assembly elections) ਤੋਂ ਪਹਿਲਾਂ ਪੰਜਾਬ ਸਰਕਾਰ (Government of Punjab) ਲਈ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ। ਪੰਜਾਬ ਦੀ ਸਿਆਸਤ 'ਚ ਵੀ ਬਿਜਲੀ ਸਮਝੌਤੇ (Power agreements) ਇੱਕ ਵੱਡਾ ਮੁੱਦਾ ਹੈ ਤੇ ਸਰਕਾਰ ਨੇ ਲੋਕ ਰੋਹ ਤੇ ਸਿਆਸੀ ਦਬਾਅ ਕਾਰਨ ਹੀ ਸਮਝੌਤੇ ਰੱਦ ਕਰਨ ਵੱਲ ਕਦਮ ਵਧਾਏ ਸਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ AG ਏਪੀਐਸ ਦਿਓਲ ਨੂੰ ਦਿੱਤਾ ਜਵਾਬ, ਕੀਤਾ ਟਵੀਟ ’ਤੇ ਟਵੀਟ