ETV Bharat / city

ਬਜ਼ੁਰਗ ਨਾਗਰਿਕ ਦੀ ਜਾਇਦਾਦ ਵਿੱਚ ਰਹਿ ਰਹੇ ਕਰੀਬੀ ਰਿਸ਼ਤੇਦਾਰ ਨੂੰ ਦੇਣਾ ਹੋਵੇਗਾ ਗੁਜ਼ਾਰਾ ਭੱਤਾ: ਹਾਈਕੋਰਟ - punjab haryana high court

ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੀਨੀਅਰ ਸਿਟੀਜ਼ਨ ਦੀ ਜਾਇਦਾਦ ਸਬੰਧੀ ਫੈਸਲਾ ਸੁਣਾਉਂਦੇ ਹੋਏ ਕਰੀਬੀ ਰਿਸ਼ਤੇਦਾਰ ਨੂੰ ਗੁਜਾਰਾ ਭੱਤਾ ਦੇਣ ਦੀ ਗੱਲ ਆਖੀ ਹੈ। ਹਾਈ ਕੋਰਟ ਨੇ ਨਿਗਰਾਨੀ ਭੱਤੇ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਇਹ ਸਪੱਸ਼ਟ ਕੀਤਾ। ਹਾਈ ਕੋਰਟ ਨੇ ਕਿਹਾ ਕਿ 64 ਸਾਲਾ 100 ਫ਼ੀਸਦੀ ਹੈਂਡੀਕੈਪ ਵਿਅਕਤੀ ਦੀ ਥਾਂ ‘ਤੇ ਰਹਿ ਰਹੇ ਕਰੀਬੀ ਰਿਸ਼ਤੇਦਾਰ ਨੂੰ ਗੁਜਾਰਾ ਭੱਤਾ ਦੇਣ ਦੇ ਹੁਕਮ ਗਲਤ ਨਹੀਂ ਹਨ।

maintenance allowance must be given by relative to senior citizen
ਬਜ਼ੁਰਗ ਨਾਗਰਿਕ ਦੀ ਜਾਇਦਾਦ ਵਿੱਚ ਰਹਿ ਰਹੇ ਕਰੀਬੀ ਰਿਸ਼ਤੇਦਾਰ ਨੂੰ ਦੇਣਾ ਹੋਵੇਗਾ ਗੁਜ਼ਾਰਾ ਭੱਤਾ: ਹਾਈਕੋਰਟ
author img

By

Published : Dec 9, 2020, 10:36 PM IST

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੀਨੀਅਰ ਸਿਟੀਜ਼ਨ ਦੀ ਜਾਇਦਾਦ ਸਬੰਧੀ ਫੈਸਲਾ ਸੁਣਾਉਂਦੇ ਹੋਏ ਕਰੀਬੀ ਰਿਸ਼ਤੇਦਾਰ ਨੂੰ ਗੁਜਾਰਾ ਭੱਤਾ ਦੇਣ ਦੀ ਗੱਲ ਆਖੀ ਹੈ। ਹਾਈ ਕੋਰਟ ਨੇ ਨਿਗਰਾਨੀ ਭੱਤੇ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਇਹ ਸਪੱਸ਼ਟ ਕੀਤਾ। ਹਾਈ ਕੋਰਟ ਨੇ ਕਿਹਾ ਕਿ 64 ਸਾਲਾ 100 ਫ਼ੀਸਦੀ ਹੈਂਡੀਕੈਪ ਵਿਅਕਤੀ ਦੀ ਥਾਂ ‘ਤੇ ਰਹਿ ਰਹੇ ਕਰੀਬੀ ਰਿਸ਼ਤੇਦਾਰ ਨੂੰ ਗੁਜਾਰਾ ਭੱਤਾ ਦੇਣ ਦੇ ਹੁਕਮ ਗਲਤ ਨਹੀਂ ਹਨ।

ਦਰਅਸਲ, ਅੰਬਾਲਾ ਦੇ ਡੀਸੀ ਨੇ ਹਰੀਸ਼ ਕੁਮਾਰ ਨੂੰ ਆਪਣੇ ਚਾਚੇ ਨਰਿੰਦਰ ਨਾਥ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਦਾ ਗੁਜ਼ਾਰਾ ਭੱਤਾ ਅਦਾ ਕਰਨ ਦਾ ਹੁਕਮ ਦਿੱਤਾ ਸੀ। ਹਰੀਸ਼ ਕੁਮਾਰ ਇਸ ਹੁਕਮ ਦੇ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਹਰੀਸ਼ ਨੇ ਦਲੀਲ ਦਿੱਤੀ ਕਿ ਨਰਿੰਦਰ ਨਾਥ ਦੇ ਵਧੇਰੇ ਰਿਸ਼ਤੇਦਾਰ ਹਨ ਜੋ ਬਹੁਤ ਵਧੀਆ ਕਮਾਈ ਕਰਦੇ ਹਨ, ਫਿਰ ਗੁਜ਼ਾਰਾ ਭੱਤੇ ਦਾ ਆਦੇਸ਼ ਸਿਰਫ਼ ਉਸਦੇ ਲਈ ਕਿਉਂ ਹੈ। ਹਾਈ ਕੋਰਟ ਨੇ ਇਹ ਅਪੀਲ ਖਾਰਜ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਰਿੰਦਰ ਨਾਥ ਦੇ ਪਿਤਾ ਵੱਲੋਂ ਸ਼ੁਰੂ ਕੀਤੀ ਗਈ ਦੁਕਾਨ ਦੇ ਅੰਦਰ ਜਾਣ ਤੋਂ ਉਸ ਨੂੰ ਰੋਕਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਨਰਿੰਦਰ ਨਾਥ ਕੋਲ ਆਮਦਨੀ ਦਾ ਕੋਈ ਸਰੋਤ ਨਹੀਂ ਹੈ।

ਪਟੀਸ਼ਨਕਰਤਾ ਦੇ ਚਾਚਾ ਨੇ ਉਸ ਦੇ ਇੱਕ ਘਰ ਧੇਖੋ ਨਾਲ ਆਪਣੇ ਨਾਂਅ ਕਰਵਾਉਣ ਦੇ ਦੋਸ਼ ਵੀ ਲਾਏ। ਅਜਿਹੇ ਵਿੱਚ ਨਾ ਤਾਂ ਦੁਕਾਨ ਅਤੇ ਨਾ ਹੀ ਮਕਾਨ ‘ਤੇ ਉਸ ਨੂੰ ਹੱਕ ਦਿੱਤਾ ਜਾ ਰਿਹਾ ਹੈ। ਮਕਾਨ ਦਾ ਮਾਮਲਾ ਅਜੇ ਵੀ ਅਦਾਲਤ ਵਿੱਚ ਪੈਂਡਿੰਗ ਹੈ। ਹਾਈ ਕੋਰਟ ਨੇ ਕਿਹਾ ਕਿ ਜਾਂ ਤਾਂ ਗੁਜ਼ਾਰੇ ਭੱਤੇ ਦੀ ਰਕਮ ਅਦਾ ਕੀਤੀ ਜਾਵੇ ਜਾਂ ਨਰਿੰਦਰ ਨਾਥ ਨੂੰ ਦੁਕਾਨ ਦਾ ਅੱਧਾ ਹਿੱਸਾ ਦਿੱਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.