ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਚੰਡੀਗੜ੍ਹ ਵਿੱਚ ਸਮੂਹ ਐਸਐਸਪੀਜ਼ ਨਾਲ ਮੀਟਿੰਗ ਕੀਤੀ ਅਤੇ ਸੂਬੇ ਵਿੱਚ ਅਪਰਾਧ, ਡਰੱਗ ਅਤੇ ਮਾਫੀਆ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
-
In a bid to wipe out gangsters' network to create a sense of security amongst the citizens of the state, Chief Minister @BhagwantMann directed @DGPPunjabPolice VK Bhawra to establish a full fledged Anti-Gangster Task Force under an ADGP level officer. pic.twitter.com/mv7oJiIfxb
— CMO Punjab (@CMOPb) April 5, 2022 " class="align-text-top noRightClick twitterSection" data="
">In a bid to wipe out gangsters' network to create a sense of security amongst the citizens of the state, Chief Minister @BhagwantMann directed @DGPPunjabPolice VK Bhawra to establish a full fledged Anti-Gangster Task Force under an ADGP level officer. pic.twitter.com/mv7oJiIfxb
— CMO Punjab (@CMOPb) April 5, 2022In a bid to wipe out gangsters' network to create a sense of security amongst the citizens of the state, Chief Minister @BhagwantMann directed @DGPPunjabPolice VK Bhawra to establish a full fledged Anti-Gangster Task Force under an ADGP level officer. pic.twitter.com/mv7oJiIfxb
— CMO Punjab (@CMOPb) April 5, 2022
ਮੀਟਿੰਗ 'ਚ ਮੁੱਖ ਮੰਤਰੀ ਨੇ ਗੈਂਗਸਟਰਾਂ ਨੂੰ ਲੈ ਕੇ ਵੱਡਾ ਆਦੇਸ਼ ਦਿੱਤਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਅਤੇ ਗੈਂਗ ਵਾਰ ਨੂੰ ਰੋਕਣ ਲਈ ‘ਐਂਟੀ ਗੈਂਗਸਟਰ ਟਾਸਕ ਫੋਰਸ’ (Anti-Gangster Task Force) ਦਾ ਗਠਨ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਕਰਨਗੇ। ਇਹ ਐਂਟੀ ਗੈਂਗਸਟਰ ਟਾਸਕ ਫੋਰਸ ਗੈਂਗਸਟਰਾਂ ਦੀ ਹਰਕਤ 'ਤੇ ਤਿੱਖੀ ਨਜ਼ਰ ਰੱਖੇਗੀ। ਟਾਸਕ ਫੋਰਸ ਨੂੰ ਗੈਂਗਸਟਰਾਂ ਨੂੰ ਲੋੜ ਪੈਣ 'ਤੇ ਕਾਬੂ ਕਰਨ ਦਾ ਕੰਮ ਸੌਂਪਿਆ ਜਾਵੇਗਾ।
ਇਹ ਵੀ ਪੜ੍ਹੋ: 13 ਸਾਲ ਦੇ ਬੱਚੇ ਨੇ ਕੀਤਾ 8 ਸਾਲਾ ਬੱਚੇ ਦਾ ਕਤਲ, ਪੁਲਿਸ ਨੇ ਹਿਰਾਸਤ 'ਚ ਲਿਆ
ਦੱਸ ਦੇਈਏ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਗੈਂਗ ਵਾਰ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਮਸ਼ਹੂਰ ਪੰਜਾਬੀ ਕਬੱਡੀ ਖਿਡਾਰੀ ਦਾ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਗੈਂਗਸਟਾਰ ਅਕਸਰ ਵੱਡੀਆਂ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: 'ਆਪ' ਦੇ ਵਿਧਾਇਕ ਨੂੰ ਫੋਨ ‘ਤੇ ਧਮਕੀ ਦੇਣ ਵਾਲਾ ਕਾਬੂ